ਪਾਕਿ ਨੇ ਨੇੜੇ ਲਾਇਆ ਕਰਤਾਰਪੁਰ ਲਾਂਘੇ ਦਾ ਕੰਮ, ਹੁਣ ਭਾਰਤ ਨੂੰ ਦਿੱਤਾ ਗੱਲਬਾਤ ਦਾ ਸੱਦਾ

ਪਾਕਿ ਨੇ ਨੇੜੇ ਲਾਇਆ ਕਰਤਾਰਪੁਰ ਲਾਂਘੇ ਦਾ ਕੰਮ, ਹੁਣ ਭਾਰਤ ਨੂੰ ਦਿੱਤਾ ਗੱਲਬਾਤ ਦਾ ਸੱਦਾ

ਪਾਕਿ ਨੇ ਨੇੜੇ ਲਾਇਆ ਕਰਤਾਰਪੁਰ ਲਾਂਘੇ ਦਾ ਕੰਮ, ਹੁਣ ਭਾਰਤ ਨੂੰ ਦਿੱਤਾ ਗੱਲਬਾਤ ਦਾ ਸੱਦਾ

  • Share this:
    ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਨੇ ਭਾਰਤ ਨੂੰ ਲਾਂਘੇ ਬਾਰੇ ਗੱਲਬਾਤ ਲਈ ਸੱਦਾ ਦਿੱਤਾ ਹੈ। 12 ਮਾਰਚ ਨੂੰ ਕਰਤਾਰਪੁਰ ਸਾਹਿਬ ਵਿੱਚ ਹੀ ਗੱਲਬਾਤ ਲਈ ਸੱਦਾ ਦੇਣ ਦੀ ਖ਼ਬਰ ਹੈ।

    ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸਿੱਖਾਂ ਦੇ ਕਰਤਾਰਪੁਰ ਸਾਹਿਬ ਜਾਣ ਲਈ ਲਾਂਘਾ ਬਣਾਇਆ ਜਾ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਸਰਕਾਰਾਂ ਆਪੋ-ਆਪਣੀ ਜ਼ਮੀਨ ਉੱਤੇ ਲਾਂਘਾ ਉਸਾਰਨਗੀਆਂ। 550ਵੇਂ ਪ੍ਰਕਾਬ ਪੁਰਬ ਸਮਾਗਮਾਂ ਮੌਕੇ ਲਾਂਘਾ ਖੋਲ੍ਹੇ ਜਾਣ ਦੀ ਸੰਭਾਵਨਾ ਹੈ।

    ਜ਼ਿਕਰਯੋਗ ਹੈ ਕਿ ਕਰਤਾਰਪੁਰ ਲਾਂਘੇ ਦਾ ਪਾਕਿਸਤਾਨ ਨੇ ਕਰੀਬ 40 ਫੀਸਦੀ ਕੰਮ ਮੁਕੰਮਲ ਕਰ ਲਿਆ ਹੈ ਜਦਕਿ ਭਾਰਤ ਵਿੱਚ ਹਾਲੇ ਵੀ ਲਾਂਘੇ ਲਈ ਜ਼ਮੀਨ ਇਕਵਾਇਰ ਕਰਨ ਦਾ ਕੰਮ ਚੱਲ ਰਿਹਾ ਹੈ।
    First published: