HOME » NEWS » World

ਪਾਕਿ ਮੰਤਰੀ ਦਾ ਦਾਅਵਾ: ਫੌਜ ਮੁਖੀ ਬਾਜਵਾ ਦੇ ਦਿਮਾਗ ਦੀ ਕਾਢ ਹੈ ਕਰਤਾਰਪੁਰ ਲਾਂਘਾ, ਭਾਰਤ ਨੂੰ ਹਮੇਸ਼ਾ ਰੜਕਦਾ ਰਹੇਗਾ ਇਹ ਕਦਮ

News18 Punjabi | News18 Punjab
Updated: December 1, 2019, 11:55 AM IST
ਪਾਕਿ ਮੰਤਰੀ ਦਾ ਦਾਅਵਾ: ਫੌਜ ਮੁਖੀ ਬਾਜਵਾ ਦੇ ਦਿਮਾਗ ਦੀ ਕਾਢ ਹੈ ਕਰਤਾਰਪੁਰ ਲਾਂਘਾ, ਭਾਰਤ ਨੂੰ ਹਮੇਸ਼ਾ ਰੜਕਦਾ ਰਹੇਗਾ ਇਹ ਕਦਮ
ਪਾਕਿ ਮੰਤਰੀ ਦਾ ਦਾਅਵਾ: ਫੌਜ ਮੁਖੀ ਬਾਜਵਾ ਦੇ ਦਿਮਾਗ ਦੀ ਕਾਢ ਹੈ ਕਰਤਾਰਪੁਰ ਲਾਂਘਾ

ਇਮਰਾਨ ਖ਼ਾਨ ਦੇ ਨਜ਼ਦੀਕੀ ਮੰਨੇ ਜਾਂਦੇ ਰੇਲ ਮੰਤਰੀ ਨੇ ਕਿਹਾ, ‘‘ਜਨਰਲ ਬਾਜਵਾ ਨੇ ਲਾਂਘਾ ਖੁਲ੍ਹਵਾ ਕੇ ਭਾਰਤ ਨੂੰ ਤਿੱਖੀ ਮਾਰ ਮਾਰੀ ਹੈ। ਉਂਜ ਇਸ ਪ੍ਰਾਜੈਕਟ ਨਾਲ ਪਾਕਿਸਤਾਨ ਨੇ ਸ਼ਾਂਤੀ ਦਾ ਨਵਾਂ ਮਾਹੌਲ ਬਣਾਇਆ ਹੈ ਅਤੇ ਸਿੱਖਾਂ ਦੇ ਦਿਲ ਜਿੱਤੇ ਹਨ।’’

  • Share this:
ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਾਸ਼ਿਦ ਨੇ ਦਾਅਵਾ ਕੀਤਾ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਯਤਨਾਂ ਨਾਲ ਖੁਲ੍ਹਿਆ ਹੈ। ਜਨਰਲ ਬਾਜਵਾ ਦੇ ਇਹ ਕਦਮ ਭਾਰਤ ਨੂੰ ਹਮੇਸ਼ਾ ਰੜਕਦਾ ਰਹੇਗਾ।

ਰੇਲ ਮੰਤਰੀ ਦਾ ਇਹ ਬਿਆਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਹਿਲਕਦਮੀ ਨੂੰ ਵੀ ਝੁਠਲਾਉਂਦਾ ਹੈ ਕਿਉਂਕਿ ਪਾਕਿਸਤਾਨ ਦਾਅਵਾ ਕਰਦਾ ਆਇਆ ਹੈ ਕਿ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਸਿਹਰਾ ਇਮਰਾਨ ਖ਼ਾਨ ਦੇ ਸਿਰ ਬੱਝਦਾ ਹੈ। ਇਮਰਾਨ ਖ਼ਾਨ ਦੇ ਨਜ਼ਦੀਕੀ ਮੰਨੇ ਜਾਂਦੇ ਰੇਲ ਮੰਤਰੀ ਨੇ ਕਿਹਾ, ‘‘ਜਨਰਲ ਬਾਜਵਾ ਨੇ ਲਾਂਘਾ ਖੁਲ੍ਹਵਾ ਕੇ ਭਾਰਤ ਨੂੰ ਤਿੱਖੀ ਮਾਰ ਮਾਰੀ ਹੈ। ਉਂਜ ਇਸ ਪ੍ਰਾਜੈਕਟ ਨਾਲ ਪਾਕਿਸਤਾਨ ਨੇ ਸ਼ਾਂਤੀ ਦਾ ਨਵਾਂ ਮਾਹੌਲ ਬਣਾਇਆ ਹੈ ਅਤੇ ਸਿੱਖਾਂ ਦੇ ਦਿਲ ਜਿੱਤੇ ਹਨ।’’ ਸ਼ੇਖ਼ ਰਾਸ਼ਿਦ ਨੇ ਕਿਹਾ ਕਿ ਭਾਰਤੀ ਮੀਡੀਆ ਨੇ ਜਨਰਲ ਬਾਜਵਾ ਦੇ ਸੇਵਾਕਾਲ ’ਚ ਵਿਸਥਾਰ ਦਾ ਮੁੱਦਾ ਭਖਾ ਦਿੱਤਾ ਹੈ।

Loading...
ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਸਰਕਾਰ ਦੇ ਤਿੰਨ ਹੋਰ ਸਾਲ ਬਾਕੀ ਹਨ ਅਤੇ ਬਾਜਵਾ ਦਾ ਕਾਰਜਕਾਲ ਛੇ ਮਹੀਨੇ ਨਹੀਂ ਸਗੋਂ ਤਿੰਨ ਸਾਲਾਂ ਲਈ ਵਧਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ ਜਿਸ ਤੋਂ ਭਾਵ ਹੈ ਕਿ ਜਨਰਲ ਬਾਜਵਾ ਇਮਰਾਨ ਖ਼ਾਨ ਸਰਕਾਰ ਨੂੰ ਅਸਿੱਧੇ ਤੌਰ ’ਤੇ ਹਮਾਇਤ ਦੇਣਗੇ।
First published: December 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...