Viral: ਜਦੋਂ ਕੈਂਚੀ ਨਹੀਂ ਚੱਲੀ ਤਾਂ ਦੰਦਾਂ ਨਾਲ ਕੱਟਿਆ ਰਿਬਨ, ਪਾਕਿਸਤਾਨੀ ਜੇਲ੍ਹ ਮੰਤਰੀ ਦਾ ਵੀਡੀਓ ਵਾਇਰਲ

Viral: ਜਦੋਂ ਕੈਂਚੀ ਨਹੀਂ ਚੱਲੀ ਤਾਂ ਦੰਦਾਂ ਨਾਲ ਕੱਟਿਆ ਰਿਬਨ, ਪਾਕਿਸਤਾਨੀ ਜੇਲ੍ਹ ਮੰਤਰੀ ਦਾ ਵੀਡੀਓ ਵਾਇਰਲ (Image Credits: Twitter/@Fayazchohanpti)

Viral: ਜਦੋਂ ਕੈਂਚੀ ਨਹੀਂ ਚੱਲੀ ਤਾਂ ਦੰਦਾਂ ਨਾਲ ਕੱਟਿਆ ਰਿਬਨ, ਪਾਕਿਸਤਾਨੀ ਜੇਲ੍ਹ ਮੰਤਰੀ ਦਾ ਵੀਡੀਓ ਵਾਇਰਲ (Image Credits: Twitter/@Fayazchohanpti)

  • Share this:
    ਸੋਸ਼ਲ ਮੀਡਿਆ ਉਤੇ ਅਕਸਰ ਅਸੀਂ ਕਈ ਤਰ੍ਹਾਂ ਦੇ ਮਜ਼ੇਦਾਰ ਵਾਇਰਲ ਵੀਡਿਓ ਵੇਖਦੇ ਹਾਂ, ਪਰ ਇਸ ਵਾਰ ਇਕ ਅਜਿਹੀ ਵੀਡਿਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ ਜੋ ਪਾਕਿਸਤਾਨ ਤੋਂ ਹੈ। ਦਰਅਸਲ, ਹੁਣ ਉੱਥੇ ਦੇ ਇਕ ਮੰਤਰੀ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਿਹਾ ਹੈ।

    ਇਹ ਵੀਡੀਓ ਪੰਜਾਬ ਪ੍ਰਾਂਤ ਦੇ ਜੇਲ੍ਹ ਮੰਤਰੀ ਅਤੇ ਸਰਕਾਰੀ ਬੁਲਾਰੇ ਫਯਾਜ਼ ਅਲ ਹਸਨ ਚੌਹਾਨ ਦਾ ਹੈ। ਇਸ ਵਿੱਚ ਜੇਲ੍ਹ ਮੰਤਰੀ ਆਪਣੇ ਦੰਦਾਂ ਨਾਲ ਰਿਬਨ ਕੱਟਦੇ ਹੋਏ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਖੁਦ ਇਸ ਵੀਡੀਓ ਨੂੰ ਆਪਣੇ ਟਵਿੱਟਰ ਹੈਂਡਲ ਨਾਲ ਸ਼ੇਅਰ ਕੀਤਾ ਹੈ।

    ਕੈਂਚੀ ਕੰਮ ਨਹੀਂ ਕਰ ਰਹੀ ਸੀ

    ਵੀਡੀਓ ਨੂੰ ਸਾਂਝਾ ਕਰਦਿਆਂ, ਮੰਤਰੀ ਫਯਾਜ਼ ਅਲ ਹਸਲ ਚੌਹਾਨ ਨੇ ਲਿਖਿਆ ਹੈ ਕਿ ਉਸ ਨੇ ਇੱਕ ਦੁਕਾਨ ਦਾ ਉਦਘਾਟਨ ਕਰਨਾ ਸੀ, ਪਰ ਰਿਬਨ ਕੱਟਣ ਲਈ ਰੱਖੀ ਕੈਂਚੀ ਨੇ ਮੌਕੇ 'ਤੇ ਕੰਮ ਨਹੀਂ ਕੀਤਾ, ਇਸ ਦੇ ਚਲਦੇ ਜੇਲ੍ਹ ਮੰਤਰੀ ਨੇ ਰਿਬਨ ਕੱਟਣ ਲਈ ਆਪਣੇ ਦੰਦਾਂ ਦਾ ਇਸਤੇਮਾਲ ਕਰ ਲਿਆ।


    ਜੇਲ੍ਹ ਮੰਤਰੀ ਦੇ ਟਵਿੱਟਰ ਅਕਾਉਂਟ 'ਤੇ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 18 ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ। ਉਸ ਨੇ ਆਪਣੇ ਟਵਿੱਟਰ ਹੈਂਡਲ 'ਤੋਂ ਇਹ ਵੀਡਿਓ ਪੋਸਟ ਕਰਦਿਆਂ ਲਿਖਿਆ, "ਮੇਰੇ ਹਲਕੇ ਵਿੱਚ ਦੁਕਾਨ ਖੋਲ੍ਹਣ ਦਾ ਅਨੋਖਾ ਤਰੀਕਾ… .. ਕੈਂਚੀ ਖੁੰਢੀ ਅਤੇ ਰਖਬ ਸੀ… ਦੁਕਾਨਦਾਰ ਨੂੰ ਸ਼ਰਮਿੰਦਗੀ ਤੋਂ ਬਚਾਉਣ ਲਈ ਮੈਂ ਇੱਕ ਨਵਾਂ ਵਿਸ਼ਵ ਰਿਕਾਰਡ ਬਣਇਆ।"

    ਪਾਕਿਸਤਾਨੀ ਮੰਤਰੀ ਦੇ ਇਸ ਵੀਡਿਉ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡਿਆ 'ਤੇ ਫੈਂਸ ਉਸ ਨੂੰ ਕਾਫੀ ਟ੍ਰੋਲ ਕਰ ਰਹੇ ਹਨ ਅਤੇ ਮਜ਼ੇਦਾਰ ਕਮੈਂਟ ਕਰਦੇ ਹੋਏ ਪਾਕਿਸਤਾਨ ਦੀ ਕਲਾਸ ਲਗਾ ਰਹੇ ਹਨ।
    Published by:Gurwinder Singh
    First published: