Home /News /international /

Pakistan : ਕਾਨੂੰਨ ਅਤੇ ਸੰਵਿਧਾਨ ਦੇ ਤਹਿਤ ਨਵੰਬਰ 'ਚ ਕੀਤੀ ਜਾਵੇਗੀ ਨਵੇਂ ਫੌਜ ਮੁਖੀ ਦੀ ਨਿਯੁਕਤੀ-ਖਵਾਜਾ ਆਸਿਫ

Pakistan : ਕਾਨੂੰਨ ਅਤੇ ਸੰਵਿਧਾਨ ਦੇ ਤਹਿਤ ਨਵੰਬਰ 'ਚ ਕੀਤੀ ਜਾਵੇਗੀ ਨਵੇਂ ਫੌਜ ਮੁਖੀ ਦੀ ਨਿਯੁਕਤੀ-ਖਵਾਜਾ ਆਸਿਫ

The new army chief of Pakistan will be appointed in the month of November

The new army chief of Pakistan will be appointed in the month of November

ਜਨਰਲ ਕਮਰ ਜਾਵੇਦ ਬਾਜਵਾ ਪਿਛਲੇ ਛੇ ਸਾਲਾਂ ਤੋਂ ਪਾਕਿਸਤਾਨੀ ਫੌਜ ਦੇ ਉੱਚ ਅਹੁਦੇ 'ਤੇ ਰਹੇ ਹਨ। ਉਨ੍ਹਾਂ ਦੀ ਨਿਯੁਕਤੀ 2016 ਵਿੱਚ ਹੋਈ ਸੀ। ਪਰ, ਦਫਤਰ ਵਿੱਚ ਤਿੰਨ ਸਾਲ ਬਾਅਦ, 2019 ਵਿੱਚ, ਖਾਨ ਦੀ ਤਤਕਾਲੀ ਸਰਕਾਰ ਨੇ ਉਨ੍ਹਾਂ ਦਾ ਕਾਰਜਕਾਲ ਹੋਰ ਤਿੰਨ ਸਾਲਾਂ ਲਈ ਵਧਾ ਦਿੱਤਾ।

 • Share this:

  ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਮੁਤਾਬਕ ਪਾਕਿਸਤਾਨ 'ਚ ਆਮ ਚੋਣਾਂ 2023 'ਚ ਤੈਅ ਪ੍ਰੋਗਰਾਮ ਮੁਤਾਬਕ ਹੋਣ ਜਾ ਰਹੀਆਂ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਾਨੂੰਨ ਅਤੇ ਸੰਵਿਧਾਨ ਦੇ ਤਹਿਤ ਅਗਲੇ ਮਹੀਨੇ ਨਵੇਂ ਸੈਨਾ ਮੁਖੀ ਦੀ ਨਿਯੁਕਤੀ ਕੀਤੀ ਜਾਵੇਗੀ। ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਇਸ ਸਾਲ ਨਵੰਬਰ ਮਹੀਨੇ ਦੇ ਅਖੀਰ 'ਚ ਖਤਮ ਹੋਣ ਵਾਲਾ ਹੈ।ਜਦਕਿ ਇਸ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਨਵਾਂ ਸੈਨਾ ਮੁਖੀ ਨਿਯੁਕਤ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ।

  ਨਿਰਧਾਰਤ ਪ੍ਰੋਗਰਾਮ ਅਨੁਸਾਰ ਹੋਣਗੀਆਂ ਚੋਣਾਂ: ਖਵਾਜਾ ਆਸਿਫ

  ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਿਛਲੇ ਮਹੀਨੇ ਹੀ ਛੇਤੀ ਚੋਣਾਂ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਨਵੀਂ ਸਰਕਾਰ ਦੀ ਚੋਣ ਹੋਣ ਤੱਕ ਜਨਰਲ ਬਾਜਵਾ ਨੂੰ ਇੱਕ ਹੋਰ ਵਾਧਾ ਦਿੱਤਾ ਜਾਣਾ ਚਾਹੀਦਾ ਹੈ।ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਬੁੱਧਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਕਾਨੂੰਨ ਅਤੇ ਸੰਵਿਧਾਨ ਦੇ ਤਹਿਤ ਨਵੰਬਰ 'ਚ ਨਵੇਂ ਫੌਜ ਮੁਖੀ ਦੀ ਨਿਯੁਕਤੀ ਕੀਤੀ ਜਾਵੇਗੀ। ਜਦੋਂ ਕਿ 2023 ਵਿੱਚ, ਜਦੋਂ ਮੌਜੂਦਾ ਨੈਸ਼ਨਲ ਅਸੈਂਬਲੀ ਦਾ ਕਾਰਜਕਾਲ ਖਤਮ ਹੁੰਦਾ ਹੈ, ਚੋਣਾਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੋਣਗੀਆਂ।

  ਕਾਨੂੰਨ ਅਤੇ ਸੰਵਿਧਾਨ ਦੇ ਤਹਿਤ ਨਵੰਬਰ ' ਕੀਤੀ ਜਾਵੇਗੀ ਨਵੇਂ ਫੌਜ ਮੁਖੀ ਦੀ ਨਿਯੁਕਤੀ

  ਜਨਰਲ ਕਮਰ ਜਾਵੇਦ ਬਾਜਵਾ ਪਿਛਲੇ ਛੇ ਸਾਲਾਂ ਤੋਂ ਪਾਕਿਸਤਾਨੀ ਫੌਜ ਦੇ ਉੱਚ ਅਹੁਦੇ 'ਤੇ ਰਹੇ ਹਨ। ਉਨ੍ਹਾਂ ਦੀ ਨਿਯੁਕਤੀ 2016 ਵਿੱਚ ਹੋਈ ਸੀ। ਪਰ, ਦਫਤਰ ਵਿੱਚ ਤਿੰਨ ਸਾਲ ਬਾਅਦ, 2019 ਵਿੱਚ, ਖਾਨ ਦੀ ਤਤਕਾਲੀ ਸਰਕਾਰ ਨੇ ਉਨ੍ਹਾਂ ਦਾ ਕਾਰਜਕਾਲ ਹੋਰ ਤਿੰਨ ਸਾਲਾਂ ਲਈ ਵਧਾ ਦਿੱਤਾ।ਪਰ ਹੁਣ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਸਾਫ ਕਰ ਦਿੱਤਾ ਹੈ ਕਿ ਕਾਨੂੰਨ ਅਤੇ ਸੰਵਿਧਾਨ ਦੇ ਤਹਿਤ ਨਵੰਬਰ 'ਚ ਨਵੇਂ ਫੌਜ ਮੁਖੀ ਦੀ ਨਿਯੁਕਤੀ ਕੀਤੀ ਜਾਵੇਗੀ।

  Published by:Shiv Kumar
  First published:

  Tags: Foreign, Imran Khan, Pakistan