ਕਰਤਾਰਪੁਰ ਲਾਂਘਾ: ਪਾਕਿਸਤਾਨ ਜਾਣ ਲਈ ਇਨ੍ਹਾਂ ਨਿਯਮਾਂ ਦਾ ਕਰਨਾ ਪਵੇਗਾ ਪਾਲਣ


Updated: December 26, 2018, 3:15 PM IST
ਕਰਤਾਰਪੁਰ ਲਾਂਘਾ: ਪਾਕਿਸਤਾਨ ਜਾਣ ਲਈ ਇਨ੍ਹਾਂ ਨਿਯਮਾਂ ਦਾ ਕਰਨਾ ਪਵੇਗਾ ਪਾਲਣ

Updated: December 26, 2018, 3:15 PM IST
ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘਾ ਮੁਕੰਮਲ ਹੋਣ ਤੋਂ ਬਾਅਦ ਭਾਰਤ ਤੋਂ ਦਰਸ਼ਨਾਂ ਲਈ ਪੁੱਜਣ ਵਾਲੇ ਸਿੱਖ ਸ਼ਰਧਾਲੂਆਂ ਲਈ ਨਿਯਮ ਵੀ ਤੈਅ ਕਰ ਦਿੱਤੇ ਹਨ। ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਕੋਰੀਡੋਰ ਰਾਹੀਂ ਪਾਕਿਸਤਾਨ ਆਉਣ ਵਾਲੇ ਸ਼ਰਧਾਲੂਆਂ ਲਈ ਰਣਨੀਤੀ ਤਿਆਰ ਕੀਤੀ ਹੈ। ਇਸ ਮੁਕਾਬਕ ਕੋਰੀਡੋਰ ਰਾਹੀਂ ਰੋਜਾਨਾ 500 ਸ਼ਰਧਾਲੂ ਕਰਤਾਰਪੁਰ ਸਾਹਿਬ ਆਉਣਗੇ। ਕੋਰੀਡੋਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ। ਸ਼ਰਧਾਲੂਆਂ ਨੂੰ ਇਸੇ ਦਿਨ ਦਰਸ਼ਨ ਕਰ ਕੇ ਭਾਰਤ ਵਾਪਸ ਆਉਣਾ ਪਵੇਗਾ। ਇਸ ਲਈ ਸਰਹੱਦ ਉਤੇ ਕਸਟਮ ਤੇ ਇੰਮੀਗ੍ਰੇਸ਼ਨ ਸੈਂਟਰ ਬਣਾਇਆ ਜਾਵੇਗਾ। ਇਥੇ ਪੂਰੀ ਜਾਂਚ ਤੋਂ ਬਾਅਦ ਹੀ ਸ਼ਰਧਾਲੂ ਅੱਗੇ ਜਾ ਸਕੇਗਾ। ਇਸ ਤੋਂ ਅੱਗੇ ਗੁਰਦੁਆਰਾ ਸਾਹਿਬ ਤੱਕ ਪਾਕਿਸਤਾਨ ਸਰਕਾਰ ਸਪੈਸ਼ਲ ਬੱਸ ਚਲਾਏਗੀ। ਇਥੇ ਪੈਦਲ ਆਉਣ ਉਤੇ ਮਨਾਹੀ ਹੋਵੇਗੀ। ਪੂਰੇ ਰਸਤੇ ਵਿਚ ਸਖਤ ਸੁਰੱਖਿਆ ਹੋਵੇਗੀ।

ਭਾਰਤ ਤੇ ਪਾਕਿਸਤਾਨ ਨੇ ਨਵੰਬਰ ਦੇ ਅੰਤਿਮ ਹਫਤੇ ਆਪਣੇ-ਆਪਣੇ ਪਾਸੇ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਸੀ। ਪਾਕਿਸਤਾਨ ਦਾ ਕਹਿਣਾ ਹੈ ਕਿ ਜੂਨ 2019 ਤੱਕ ਕਰਤਾਰਪੁਰ ਕੋਰੀਡੋਰ ਪੂਰਾ ਕਰ ਲਿਆ ਜਾਵੇਗਾ। ਪਾਕਿਸਤਾਨ ਇਹ ਪਹਿਲਾਂ ਹੀ ਆਖ ਚੁੱਕਾ ਹੈ ਕਿ ਸ਼ਰਧਾਲੂ ਬਿਨਾ ਵੀਜਾ ਤੇ ਪਾਸਪੋਰਟ ਦੇ ਦਰਸ਼ਨ ਕਰ ਸਕਣਗੇ। ਹਰ ਸ਼ਰਧਾਲੂ ਨੂੰ 500 ਰੁਪਏ ਦੀ ਟਿਕਟ ਲਾਈ ਜਾਵੇਗੀ। ਹਾਲਾਂਕਿ ਅਜੇ ਇਹ ਤੈਅ ਨਹੀਂ ਹੈ ਕਿ ਪਾਕਿਸਤਾਨ ਕਰੰਸੀ ਵਿਚ ਹੋਵੇਗੀ ਜਾਂ ਭਾਰਤੀ ਵਿਚ। ਉਧਰ, ਕੁਝ ਸਿੱਖ ਆਗੂਆਂ ਵੱਲ਼ੋਂ ਮੰਗ ਕੀਤੀ ਜਾ ਰਹੀ ਹੈ ਕਿ ਟਿਕਟ ਫੀਸ ਨੂੰ 15 ਤੋਂ 20 ਰੁਪਏ ਕੀਤਾ ਜਾਣਾ ਚਾਹੀਦਾ ਹੈ।
First published: December 26, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ