ਪਾਕਿਸਤਾਨ ਦੇ ਸਿੰਧ ਸੂਬੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇੱਕ ਗਰਭਵਤੀ ਹਿੰਦੂ ਔਰਤ ਨਾਲ ਬੇਰਹਿਮੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਡਾਕਟਰ ਨਾ ਹੋਣ ਕਾਰਨ ਸਟਾਫ਼ ਵੱਲੋਂ ਉਸ ਦੀ ਸੀਜ਼ੇਰੀਅਨ ਡਿਲੀਵਰੀ ਕਰਵਾਈ ਜਾ ਰਹੀ ਸੀ। ਇਸ ਦੌਰਾਨ ਬੱਚੇ ਦਾ ਸਿਰ ਧੜ ਤੋਂ ਵੱਖ ਹੋ ਗਿਆ। ਇੰਨਾ ਹੀ ਨਹੀਂ ਬੱਚੇ ਦੇ ਸਿਰ ਨੂੰ ਪੇਟ 'ਚ ਹੀ ਛੱਡ ਦਿੱਤਾ, ਜਿਸ ਕਾਰਨ ਔਰਤ ਦੀ ਜ਼ਿੰਦਗੀ ਮੁਸ਼ਕਲ 'ਚ ਆ ਗਈ।
ਲਿਆਕਤ ਯੂਨੀਵਰਸਿਟੀ ਆਫ਼ ਮੈਡੀਕਲ ਐਂਡ ਹੈਲਥ ਸਾਇੰਸਜ਼ (ਐਲਯੂਐਮਐਚਐਸ) ਦੇ ਗਾਇਨੀਕੋਲੋਜੀ ਵਿਭਾਗ ਦੇ ਮੁਖੀ ਪ੍ਰੋਫੈਸਰ ਰਾਹੀਲ ਸਿਕੰਦਰ ਨੇ ਕਿਹਾ ਕਿ ਸਿੰਧ ਸਰਕਾਰ ਨੇ ਇੱਕ ਮੈਡੀਕਲ ਬੋਰਡ ਦਾ ਗਠਨ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਰਾਹੀਲ ਨੇ ਇਹ ਵੀ ਦੱਸਿਆ ਕਿ ਔਰਤ ਦੀ ਉਮਰ 32 ਸਾਲ ਹੈ। ਉਹ ਥਾਰਪਾਰਕਰ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਇਲਾਕੇ ਦੀ ਰਹਿਣ ਵਾਲੀ ਹੈ। ਉਹ ਐਤਵਾਰ ਨੂੰ ਜਣੇਪੇ ਲਈ ਰੂਰਲ ਹੈਲਥ ਸੈਂਟਰ (RHC) ਪਹੁੰਚੀ ਸੀ। ਘਟਨਾ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਇੱਥੇ ਵੀ ਉਸ ਦਾ ਇਲਾਜ ਨਹੀਂ ਹੋਇਆ।
ਰਾਹੀਲ ਨੇ ਦੱਸਿਆ ਕਿ ਬਾਅਦ 'ਚ ਔਰਤ ਦੇ ਪਰਿਵਾਰ ਵਾਲੇ ਉਸ ਨੂੰ LUMHS ਲੈ ਕੇ ਆਏ, ਜਿੱਥੇ ਬੱਚੇ ਦੇ ਬਾਕੀ ਸਰੀਰ ਨੂੰ ਮਾਂ ਦੀ ਕੁੱਖ 'ਚੋਂ ਕੱਢ ਦਿੱਤਾ ਗਿਆ, ਜਿਸ ਨਾਲ ਔਰਤ ਦੀ ਜਾਨ ਬਚ ਗਈ। ਸਿਕੰਦਰ ਨੇ ਦੱਸਿਆ ਕਿ ਬੱਚੇ ਦਾ ਸਿਰ ਅੰਦਰ ਹੀ ਫਸਿਆ ਹੋਇਆ ਸੀ ਅਤੇ ਮਾਂ ਦੀ ਬੱਚੇਦਾਨੀ ਫਟ ਗਈ ਸੀ। ਉਨ੍ਹਾਂ ਨੇ ਜਾਨ ਬਚਾਉਣ ਲਈ ਉਸ ਦਾ ਪੇਟ ਖੋਲ੍ਹਣਾ ਪਿਆ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delivery, Pakistan, Pregnant, Woman found 8 month pregnant