• Home
  • »
  • News
  • »
  • international
  • »
  • PAKISTAN PAKISTAN AT LEAST 19 SIKH PILGRIMS DIE IN CRASH BETWEEN COASTER TRAIN IN SHEIKHUPURA RAILWAYS

Pak Train Tragedy: ਸ਼ੇਖੁਪੁਰਾ ‘ਚ ਟ੍ਰੇਨ ਤੇ ਬਸ ਦੀ ਟੱਕਰ,19 ਸਿੱਖ ਸ਼ਰਧਾਲੂਆਂ ਦੀ ਮੌਤ

ਪਾਕਿਸਤਾਨ ਵਿਚ ਇਕ ਵੱਡਾ ਹਾਦਸਾ ਹੋਣ ਦੀ ਖ਼ਬਰ ਆਈ ਹੈ। ਇੱਥੋਂ ਦੇ ਸ਼ੇਖੂਪੁਰਾ ਵਿੱਚ ਇੱਕ ਟਰੇਨ ਅਤੇ ਬੱਸ ਵਿੱਚ ਹੋਈ ਟੱਕਰ ਵਿੱਚ ਘੱਟੋ ਘੱਟ 19 ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ।

ਪਾਕਿਸਤਾਨ : ਸ਼ੇਖੁਪੁਰਾ ‘ਚ ਟ੍ਰੇਨ ਤੇ ਬਸ ਦੀ ਟੱਕਰ,19 ਸਿੱਖ ਸ਼ਰਧਾਲੂਆਂ ਦੀ ਮੌਤ

  • Share this:
    ਪਾਕਿਸਤਾਨ ਵਿਚ ਇਕ ਵੱਡਾ ਹਾਦਸਾ ਹੋਣ ਦੀ ਖ਼ਬਰ ਆਈ ਹੈ। ਇੱਥੋਂ ਦੇ ਸ਼ੇਖੂਪੁਰਾ ਵਿੱਚ ਇੱਕ ਟਰੇਨ ਅਤੇ ਬੱਸ ਵਿੱਚ ਹੋਈ ਟੱਕਰ ਵਿੱਚ ਘੱਟੋ ਘੱਟ 19 ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏ.ਐਨ.ਆਈ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਕਿਹਾ ਕਿ ਇਸ ਹਾਦਸੇ ਵਿੱਚ 8 ਸ਼ਰਧਾਲੂ ਜ਼ਖਮੀ ਵੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਨਨਕਾਣਾ ਸਾਹਿਬ ਨੇੜੇ ਬਿਨਾ ਫਾਟਕ ਵਾਲੇ ਰੇਲਵੇ ਕਰਾਸਿੰਗ ਉਤੇ ਵਾਪਰੀ ਹੈ। ਪਾਕਿਸਤਾਨ ਦੇ ਰੇਲ ਮੰਤਰਾਲੇ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।



    ਪਾਕਿਸਤਾਨ ਦੇ ਰੇਲਵੇ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਰੇਲਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਰਾਹਤ ਦਾ ਕੰਮ ਚੱਲ ਰਿਹਾ ਹੈ। ਹਾਦਸੇ ਵਿੱਚ ਮਾਰੇ ਗਏ ਸ਼ਰਧਾਲੂਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।



    ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬਹੁਤੇ ਸ਼ਰਧਾਲੂ ਬੱਸ ਵਿੱਚ ਸਵਾਰ ਸਨ, ਜੋ ਨਨਕਾਣਾ ਸਾਹਿਬ ਤੋਂ ਵਾਪਸ ਪਰਤ ਰਹੇ ਸਨ।








    ਪਾਕਿਸਤਾਨ ਦੇ ਡਾਨ ਨਿਊਜ਼ ਟੀਵੀ ਦੇ ਅਨੁਸਾਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ੇਖੂਪੁਰਾ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਗਾਜ਼ੀ ਸਲਾਹੁਦੀਨ ਨੇ ਦੱਸਿਆ ਕਿ ਇਹ ਘਟਨਾ ਸ਼ੇਖੂਪੁਰਾ ਦੇ ਫਾਰੂਕਾਬਾਦ ਦੀ ਹੈ। ਕਰਾਚੀ ਤੋਂ ਲਾਹੌਰ ਜਾ ਰਹੀ ਸ਼ਾਹ ਹੁਸੈਨ ਐਕਸਪ੍ਰੈਸ ਯਾਤਰੀ ਰੇਲਗੱਡੀ ਇਕ ਵੈਨ ਨਾਲ ਟਕਰਾ ਗਈ।
    Published by:Ashish Sharma
    First published: