Home /News /international /

ਪਾਕਿਸਤਾਨੀ ਮੰਤਰੀ ਦੇ ਰਿਸ਼ਤੇਦਾਰ ਦਾ ਵਾਹਨ ਓਵਰਟੇਕ ਕਰਨ 'ਤੇ ਹਿੰਦੂ ਪਰਿਵਾਰ ਉਤੇ ਹਮਲਾ

ਪਾਕਿਸਤਾਨੀ ਮੰਤਰੀ ਦੇ ਰਿਸ਼ਤੇਦਾਰ ਦਾ ਵਾਹਨ ਓਵਰਟੇਕ ਕਰਨ 'ਤੇ ਹਿੰਦੂ ਪਰਿਵਾਰ ਉਤੇ ਹਮਲਾ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

ਇਸ ਪਰਿਵਾਰ ਵਿੱਚ ਪੁਰਸ਼, ਤਿੰਨ ਔਰਤਾਂ ਅਤੇ ਦੋ ਬੱਚੇ ਸ਼ਾਮਲ ਸਨ। ਹਮਲਾਵਰ ਦੀ ਪਛਾਣ ਸ਼ਮਸ਼ੇਰ ਪਿਤਾਫ਼ੀ ਵਜੋਂ ਹੋਈ ਹੈ, ਜੋ ਸਿੰਧ ਦੇ ਪਸ਼ੂ ਤੇ ਮੱਛੀ ਪਾਲਣ ਮੰਤਰੀ ਅਬਦੁਲ ਬਾਰੀ ਪਿਤਾਫੀ ਦਾ ਚਚੇਰਾ ਭਰਾ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ।

  • Share this:

ਪਾਕਿਸਤਾਨੀ ਸਿਆਸੀ ਆਗੂ ਦੇ ਰਿਸ਼ਤੇਦਾਰ ਅਤੇ ਉਸ ਦੇ ਗਾਰਡਾਂ ਵੱਲੋਂ ਗੱਡੀ ਓਵਰਟੇਕ ਕਰਨ ’ਤੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਇੱਕ ਹਿੰਦੂ ਪਰਿਵਾਰ ਦੀ ਕੁੱਟਮਾਰ ਕੀਤੀ ਗਈ। ਇਹ ਘਟਨਾ ਸਿੰਧੂ ਸੂਬੇ ਵਿੱਚ ਘੋਟਕੀ ਖੇਤਰ ਨੇੜੇ ਵਾਪਰੀ।

ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਲੋਕਾਂ ਨੇ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ। ਉਧਰ, ਸਿੰਧ ਪੁਲਿਸ ਦੇ ਆਈਜੀ ਨੇ ਐਤਵਾਰ ਨੂੰ ਵਾਪਰੀ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਇਸ ਪਰਿਵਾਰ ਵਿੱਚ ਪੁਰਸ਼, ਤਿੰਨ ਔਰਤਾਂ ਅਤੇ ਦੋ ਬੱਚੇ ਸ਼ਾਮਲ ਸਨ। ਹਮਲਾਵਰ ਦੀ ਪਛਾਣ ਸ਼ਮਸ਼ੇਰ ਪਿਤਾਫ਼ੀ ਵਜੋਂ ਹੋਈ ਹੈ, ਜੋ ਸਿੰਧ ਦੇ ਪਸ਼ੂ ਤੇ ਮੱਛੀ ਪਾਲਣ ਮੰਤਰੀ ਅਬਦੁਲ ਬਾਰੀ ਪਿਤਾਫੀ ਦਾ ਚਚੇਰਾ ਭਰਾ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ।

ਪੁਲਿਸ ਨੇ ਕਿਹਾ, "ਅਜਿਹਾ ਜਾਪਦਾ ਹੈ ਕਿ ਹਿੰਦੂ ਪਰਿਵਾਰ ਦੀ ਕਾਰ ਨੇ ਹਾਈਵੇਅ 'ਤੇ ਪਿਤਾਫ਼ੀ ਦੀ ਕਾਰ ਨੂੰ ਓਵਰਟੇਕ ਕੀਤਾ, ਪਰ ਇਸ ਦੌਰਾਨ ਬੱਚਿਆਂ ਵਿੱਚੋਂ ਇੱਕ ਨੇ ਆਈਸਕ੍ਰੀਮ ਦਾ ਰੈਪਰ ਬਾਹਰ ਸੁੱਟ ਦਿੱਤਾ, ਜੋ ਪਿਤਾਫ਼ੀ ਦੀ ਵੀਗੋ ਕਾਰ ਦੀ ਵਿੰਡਸ਼ੀਲਡ ਨਾਲ ਟਕਰਾ ਗਿਆ।" ਪਿਤਾਫ਼ੀ ਨੂੰ ਗੁੱਸਾ ਸੀ ਕਿ ਪਰਿਵਾਰ ਵੀ ਨਹੀਂ ਰੁਕਿਆ ਅਤੇ ਭੱਜ ਗਿਆ।

ਸ਼ੋਸ਼ਲ ਮੀਡੀਆ ਉਤੇ ਕੁੱਟਮਾਰ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਪੀੜਤਾਂ ਲਈ ਨਿਆਂ ਦੀ ਮੰਗ ਕੀਤੀ, ਜਿਨ੍ਹਾਂ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਇੱਕ ਪੁਰਸ਼, ਤਿੰਨ ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ।

Published by:Gurwinder Singh
First published:

Tags: Crime, Pakistan, Pakistan government, Viral, Viral news, Viral video