Home /News /international /

ਇਮਰਾਨ ਖਾਨ ਇਸ ਜੁਰਮ 'ਚ ਦੋਸ਼ੀ ਕਰਾਰ, ਚੋਣ ਕਮਿਸ਼ਨ ਲਗਾ ਸਕਦਾ ਹੈ ਬੈਨ

ਇਮਰਾਨ ਖਾਨ ਇਸ ਜੁਰਮ 'ਚ ਦੋਸ਼ੀ ਕਰਾਰ, ਚੋਣ ਕਮਿਸ਼ਨ ਲਗਾ ਸਕਦਾ ਹੈ ਬੈਨ

 (ਫਾਇਲ ਫੋਟੋ AP)

(ਫਾਇਲ ਫੋਟੋ AP)

ਫੈਸਲਾ ਆਉਣ ਤੋਂ ਬਾਅਦ ਹੁਣ ਸਾਬਕਾ ਕ੍ਰਿਕਟ ਸਟਾਰ ਇਮਰਾਨ ਖਾਨ ਅਤੇ ਪੀਟੀਆਈ ਪਾਰਟੀ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਲੰਬੇ ਸਮੇਂ ਤੋਂ ਵਿਦੇਸ਼ੀ ਫੰਡਿੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸੀ। ਪਾਕਿਸਤਾਨ ਵਿੱਚ ਸਿਆਸੀ ਪਾਰਟੀਆਂ ਵਿਦੇਸ਼ਾਂ ਤੋਂ ਚੰਦਾ ਇਕੱਠਾ ਨਹੀਂ ਕਰ ਸਕਦੀਆਂ। ਅਜਿਹਾ ਕਰਨ 'ਤੇ ਪਾਰਟੀਆਂ 'ਤੇ ਪਾਬੰਦੀ ਲੱਗ ਸਕਦੀ ਹੈ।

ਹੋਰ ਪੜ੍ਹੋ ...
  • Share this:
    ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਵਿਦੇਸ਼ਾਂ ਤੋਂ ਪਾਰਟੀ ਲਈ ਗੈਰ-ਕਾਨੂੰਨੀ ਢੰਗ ਨਾਲ ਫੰਡ ਇਕੱਠਾ ਕੀਤਾ ਹੈ।

    ਫੈਸਲਾ ਆਉਣ ਤੋਂ ਬਾਅਦ ਹੁਣ ਸਾਬਕਾ ਕ੍ਰਿਕਟ ਸਟਾਰ ਇਮਰਾਨ ਖਾਨ ਅਤੇ ਪੀਟੀਆਈ ਪਾਰਟੀ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਲੰਬੇ ਸਮੇਂ ਤੋਂ ਵਿਦੇਸ਼ੀ ਫੰਡਿੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸੀ। ਪਾਕਿਸਤਾਨ ਵਿੱਚ ਸਿਆਸੀ ਪਾਰਟੀਆਂ ਵਿਦੇਸ਼ਾਂ ਤੋਂ ਚੰਦਾ ਇਕੱਠਾ ਨਹੀਂ ਕਰ ਸਕਦੀਆਂ। ਅਜਿਹਾ ਕਰਨ 'ਤੇ ਪਾਰਟੀਆਂ 'ਤੇ ਪਾਬੰਦੀ ਲੱਗ ਸਕਦੀ ਹੈ।

    ਇਸ ਫੈਸਲੇ ਤੋਂ ਨਾਖੁਸ਼ ਪਾਰਟੀ ਨੇਤਾ ਫਵਾਦ ਚੌਧਰੀ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਦਫਤਰ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਫੈਸਲੇ ਨੂੰ ਚੁਣੌਤੀ ਦੇਵੇਗੀ। ਚੌਧਰੀ ਨੇ ਦੱਸਿਆ ਕਿ ਜਿਸ ਚੰਦੇ ਦੀ ਗੱਲ ਕੀਤੀ ਜਾ ਰਹੀ ਹੈ, ਉਹ ਵਿਦੇਸ਼ੀ ਪਾਕਿਸਤਾਨੀਆਂ ਤੋਂ ਮਿਲੇ ਸਨ। ਜੋ ਕਿ ਗੈਰ-ਕਾਨੂੰਨੀ ਨਹੀਂ ਹੈ।

    ਪਾਕਿਸਤਾਨੀ ਮੀਡੀਆ ਮੁਤਾਬਕ ਤਿੰਨ ਮੈਂਬਰੀ ਟ੍ਰਿਬਿਊਨਲ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਪਾਰਟੀ ਨੇ 34 ਵਿਦੇਸ਼ੀਆਂ ਜਾਂ ਵਿਦੇਸ਼ੀ ਕੰਪਨੀਆਂ ਤੋਂ ਪੈਸੇ ਲਏ ਸਨ। ਜਿਸ ਨੂੰ ਪੀਟੀਆਈ ਨੇ ਕਮਿਸ਼ਨ ਤੋਂ ਛੁਪਾਉਣ ਦੀ ਕੋਸ਼ਿਸ਼ ਕੀਤੀ। ਟ੍ਰਿਬਿਊਨਲ ਨੇ ਕਿਹਾ ਕਿ ਪਾਰਟੀ ਨੇ ਆਪਣੇ ਬੈਂਕ ਖਾਤਿਆਂ ਬਾਰੇ ਫਰਜ਼ੀ ਹਲਫਨਾਮਾ ਪੇਸ਼ ਕੀਤਾ ਸੀ ਅਤੇ ਕਮਿਸ਼ਨ ਨੂੰ ਆਪਣੇ 13 ਬੈਂਕ ਖਾਤਿਆਂ ਦੇ ਵੇਰਵੇ ਦਾ ਖੁਲਾਸਾ ਨਹੀਂ ਕੀਤਾ ਸੀ।

    ਫਿਲਹਾਲ ਕਮਿਸ਼ਨ ਨੇ ਪਾਰਟੀ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਉਨ੍ਹਾਂ ਦੇ ਫੰਡ ਕਿਉਂ ਨਾ ਜ਼ਬਤ ਕੀਤੇ ਜਾਣ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਅਕਬਰ ਐਸ ਬਾਬਰ ਨੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ।
    Published by:Gurwinder Singh
    First published:

    Tags: Imran Khan, Pakistan, Pakistan government

    ਅਗਲੀ ਖਬਰ