HOME » NEWS » World

ਪਾਕਿਸਤਾਨੀ ਮੰਤਰੀ ਨੇ ਵੀਡੀਓ ਗੇਮ ਨੂੰ ਅਸਲ ਸਮਝ ਕੇ ਕਰ ਦਿੱਤੀ ਪਾਇਲਟ ਦੀ ਤਾਰੀਫ਼, ਉੱਡਿਆ ਮਜ਼ਾਕ

News18 Punjab
Updated: July 8, 2019, 3:37 PM IST
ਪਾਕਿਸਤਾਨੀ ਮੰਤਰੀ ਨੇ ਵੀਡੀਓ ਗੇਮ ਨੂੰ ਅਸਲ ਸਮਝ ਕੇ ਕਰ ਦਿੱਤੀ ਪਾਇਲਟ ਦੀ ਤਾਰੀਫ਼, ਉੱਡਿਆ ਮਜ਼ਾਕ
News18 Punjab
Updated: July 8, 2019, 3:37 PM IST
ਪਾਕਿਸਤਾਨ ਦੇ ਇਕ ਮੰਤਰੀ ਦਾ ਸੋਸ਼ਲ ਮੀਡੀਆ ਉਤੇ ਖੂਬ ਮਜ਼ਾਕ ਉੱਡ ਰਿਹਾ ਹੈ। ਪਾਕਿਸਤਾਨੀ ਅਵਾਮੀ ਤਹਿਰੀਕ ਦੇ ਸਕੱਤਰ ਜਨਰਲ ਖੁਰੱਮ ਨਵਾਜ਼ ਨੇ ਅਸਲ ਸਮਝ ਕੇ ਵੀਡੀਓ ਗੇਮ ਦਾ ਇਕ ਵੀਡੀਓ ਸ਼ੇਅਰ ਕਰ ਦਿੱਤਾ। ਜਿਸ ਵਿਚ ਇਕ ਜਹਾਜ਼ ਇਮਾਰਤਾਂ ਵਿਚੋਂ ਦੀ ਉਡਾਣ ਭਰਦਾ ਹੋਇਆ ਹਵਾਈ ਪੱਟੀ ਉਤੇ ਉੱਤਰਨ ਲੱਗਦਾ ਹੈ ਪਰ ਅਚਾਨਕ ਅੱਗੇ ਤੇਲ ਵਾਲਾ ਟੈਂਕਰ ਆ ਜਾਂਦਾ ਹੈ। ਨਵਾਜ਼ ਨੇ ਲਿਖਿਆ, ਇਕ ਜਹਾਜ਼ ਵਾਲ ਵਾਲ ਬਚਿਆ। ਜੋ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਸੀ ਪਰ ਪਾਇਲਟ ਨੇ ਬੜੀ ਸਮਝਦਾਰੀ ਵਿਖਾਈ।


ਜਹਾਜ਼ ਟੈਂਕਰ ਨਾਲ ਟਕਰਾਉਣ ਹੀ ਲੱਗਦਾ ਹੈ ਕਿ ਪਾਇਲਟ ਸਮਝਦਾਰੀ ਵਿਖਾਉਂਦਾ ਹੋਇਆ ਫਿਰ ਤੋਂ ਜਹਾਜ਼ ਦੀ ਉਡਾਣ ਭਰ ਲੈਂਦਾ ਹੈ। ਅਸਲ ਵਿਚ ਇਹ ਇਕ ਵੀਡੀਓ ਗੇਮ ਸੀ ਪਰ ਨਵਾਜ਼ ਇਸ ਨੂੰ ਅਸਲ ਸਮਝ ਬੈਠਾ ਤੇ ਪਾਇਲਟ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਦਿੱਤੇ। ਜੇਕਰ ਤੁਸੀਂ ਕਦੇ ਜੀਟੀਏ ਗੇਮ ਖੇਡਿਆ ਹੋਵੇ ਤਾਂ ਤੁਸੀਂ ਸਭ ਸਮਝ ਜਾਵੋਗੇ। ਵੀਡੀਓ ਨੂੰ ਵੇਖ ਕੇ ਕੋਈ ਵੀ ਸਮਝ ਜਾਂਦਾ ਹੈ ਕਿ ਇਹ ਵੀਡੀਓ ਗੇਮ ਹੈ।
Loading...


First published: July 8, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...