HOME » NEWS » World

ਪਾਕਿਸਤਾਨ ’ਚ ਇਮਰਾਨ ਦੀ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ, ਪੱਖ ਵਿਚ ਪਏ 178 ਵੋਟ

News18 Punjabi | News18 Punjab
Updated: March 6, 2021, 3:20 PM IST
share image
ਪਾਕਿਸਤਾਨ ’ਚ ਇਮਰਾਨ ਦੀ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ, ਪੱਖ ਵਿਚ ਪਏ 178 ਵੋਟ
ਪਾਕਿਸਤਾਨ ’ਚ ਇਮਰਾਨ ਦੀ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ, ਪੱਖ ਵਿਚ ਪਏ 178 ਵੋਟ (ਫੋਟੋ- National Assembly of Pakistan)

  • Share this:
  • Facebook share img
  • Twitter share img
  • Linkedin share img
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਰੋਧੀ ਪਾਰਟੀਆਂ ਦੇ ਬਾਈਕਾਟ ਦੇ ਕਾਰਨ ਅੱਜ ਨੈਸ਼ਨਲ ਅਸੈਂਬਲੀ ਵਿੱਚ ਭਰੋਸੇ ਦਾ ਵੋਟ ਜਿੱਤ ਲਿਆ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਆਰਿਫ ਅਲਵੀ ਦੇ ਨਿਰਦੇਸ਼ਾਂ 'ਤੇ ਬੁਲਾਏ ਵਿਸ਼ੇਸ਼ ਸੈਸ਼ਨ ਦੌਰਾਨ ਸੰਸਦ ਦੇ 342 ਮੈਂਬਰੀ ਹੇਠਲੇ ਸਦਨ ਵਿਚ 178 ਵੋਟਾਂ ਪ੍ਰਾਪਤ ਕੀਤੀਆਂ।

ਸਧਾਰਨ ਬਹੁਮਤ ਲਈ ਕੁੱਲ 172 ਵੋਟਾਂ ਦੀ ਲੋੜ ਸੀ। ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀਡੀਐੱਮ), ਜੋ 11 ਪਾਰਟੀਆਂ ਦਾ ਗਠਜੋੜ ਨੇ ਵੋਟਿੰਗ ਦਾ ਬਾਈਕਾਟ ਕਰ ਦਿੱਤਾ ਸੀ।

ਇਮਰਾਨ ਖਾਨ ਪਾਕਿਸਤਾਨ ਦੇ ਇਤਿਹਾਸ ਵਿਚ ਅਜਿਹੇ ਦੂਸਰੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਖੁਦ ਭਰੋਸਾ ਵੋਟ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ 1993 ਵਿਚ ਨਵਾਜ਼ ਸ਼ਰੀਫ ਨੇ ਖ਼ੁਦ ਭਰੋਸਾ ਵੋਟ ਬਾਰੇ ਪਹਿਲ ਕੀਤੀ ਸੀ।


ਦੱਸ ਦਈਏ ਕਿ ਇਮਰਾਨ ਖਾਨ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸਨ। ਵਿੱਤ ਮੰਤਰੀ ਅਬਦੁੱਲ ਹਫੀਜ਼ ਸ਼ੇਖ ਦੀ ਸੈਨੇਟ ਚੋਣ ਵਿੱਚ ਹੋਈ ਹਾਰ ਤੋਂ ਬਾਅਦ ਇਮਰਾਨ ਨੇ ਭਰੋਸੇ ਦੀ ਵੋਟ ਦਾ ਐਲਾਨ ਕੀਤਾ ਸੀ।
Published by: Gurwinder Singh
First published: March 6, 2021, 3:18 PM IST
ਹੋਰ ਪੜ੍ਹੋ
ਅਗਲੀ ਖ਼ਬਰ