ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗਦੀ ਕੀਮਤ ਕਰਕੇ ਨਗਦੀ ਦੀ ਕਮੀ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਨੇ ਅੱਜ ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ 35-35 ਰੁਪਏ ਪ੍ਰਤੀ ਲਿਟਰ ਦਾ ਇਜ਼ਾਫਾ ਕਰ ਦਿੱਤਾ ਹੈ।
ਵਿੱਤ ਮੰਤਰੀ ਇਸਾਕ ਡਾਰ ਨੇ ਅੱਜ ਟੈਲੀਵਿਜ਼ਨ ’ਤੇ ਸੰਬੋਧਨ ਕਰਦਿਆਂ ਤੇਲ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ। ਸ਼ਾਹਬਾਜ਼ ਸਰਕਾਰ ਨੇ ਮਿੱਟੀ ਦੇ ਤੇਲ ਦਾ ਭਾਅ ਵੀ 18 ਰੁਪਏ ਲਿਟਰ ਵਧਾ ਦਿੱਤਾ ਹੈ।
ਕੀਮਤਾਂ ਵਿੱਚ ਵਾਧੇ ਨਾਲ ਪਾਕਿਸਤਾਨ ਵਿੱਚ ਪੈਟਰੋਲ ਦਾ ਭਾਅ 249.80 ਰੁਪਏ ਪ੍ਰਤੀ ਲਿਟਰ, ਹਾਈ ਸਪੀਡ ਡੀਜ਼ਲ ਦਾ 262.80 ਰੁਪਏ ਤੇ ਮਿੱਟੀ ਦੇ ਤੇਲ ਦਾ 189.23 ਰੁਪਏ ਪ੍ਰਤੀ ਲਿਟਰ ਨੂੰ ਪੁੱਜ ਗਿਆ ਹੈ।
ਅਖਬਾਰ 'ਡਾਅਨ' 'ਚ ਛਪੀ ਖਬਰ ਮੁਤਾਬਕ ਪਾਕਿਸਤਾਨ ਦੇ ਵਿੱਤ ਮੰਤਰੀ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 50 ਰੁਪਏ ਦੇ ਵਾਧੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਅਟਕਲਾਂ ਦਾ ਬਾਜ਼ਾਰ ਗਰਮ ਹੈ। ਇਸ ਕਾਰਨ ਸਾਨੂੰ ਬਾਜ਼ਾਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਦੀਆਂ ਰਿਪੋਰਟਾਂ ਮਿਲੀਆਂ ਹਨ।
ਇਸ ਸਥਿਤੀ ਨੂੰ ਸਪਸ਼ਟ ਕਰਨ ਲਈ ਸਰਕਾਰ ਨੇ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ 'ਚ 29 ਜਨਵਰੀ ਦੀ ਸਵੇਰ 11 ਵਜੇ ਤੱਕ ਪੈਟਰੋਲ 249.80 ਰੁਪਏ ਪ੍ਰਤੀ ਲੀਟਰ, ਹਾਈ-ਸਪੀਡ ਡੀਜ਼ਲ 262.80 ਰੁਪਏ ਪ੍ਰਤੀ ਲੀਟਰ, ਮਿੱਟੀ ਦਾ ਤੇਲ 189.83 ਰੁਪਏ ਪ੍ਰਤੀ ਲੀਟਰ ਅਤੇ ਲਾਈਟ ਡੀਜ਼ਲ 187 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Petrol, Petrol and diesel, Petrol Price, Petrol Price Today, Petrol Pump