
ਭਾਰਤ ਨੇ ਮੁੜ ਹਵਾਈ ਹਮਲਾ ਕੀਤਾ ਤਾਂ 2019 ਵਾਂਗ ਜਵਾਬ ਦੇਵਾਂਗੇ: ਇਮਰਾਨ ਖਾਨ (ਫਾਇਲ ਫੋਟੋ)
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (Pakistan PM Imran khan) ਨੇ ਭਾਰਤ ਨਾਲ ਪਰਮਾਣੂ ਜੰਗ (Nuclear War) ਨੂੰ ਲੈ ਕੇ ਵੱਡੀ ਪ੍ਰਤੀਕਿਰਿਆ ਦਿੱਤੀ ਹੈ। ਇਮਰਾਨ ਨੇ ਕਿਹਾ ਹੈ ਕਿ ਜੇਕਰ ਭਾਰਤ, ਪਾਕਿਸਤਾਨ 'ਤੇ ਹਵਾਈ ਹਮਲੇ (air strike) ਕਰਦਾ ਹੈ ਤਾਂ ਉਸ ਨੂੰ ਵੀ ਉਸੇ ਤਰ੍ਹਾਂ ਜਵਾਬ ਦਿੱਤਾ ਜਾਵੇਗਾ।
ਨਿਊਜ਼ ਚੈਨਲ ਅਲ-ਜਜ਼ੀਰਾ ਨਾਲ ਵਿਸ਼ੇਸ਼ ਗੱਲਬਾਤ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ 'ਤੇ ਹਵਾਈ ਹਮਲੇ ਕਰਦਾ ਹੈ ਤਾਂ ਉਸ ਨੂੰ ਉਸੇ ਤਰ੍ਹਾਂ ਦੇ ਹਮਲਾਵਰ ਰਵੱਈਏ ਨਾਲ ਜਵਾਬ ਦਿੱਤਾ ਜਾਵੇਗਾ ਜੋ ਫਰਵਰੀ 2019 'ਚ ਦਿੱਤਾ ਗਿਆ ਸੀ।
ਇਸ ਦੌਰਾਨ ਇਮਰਾਨ ਖਾਨ ਨੇ ਭਾਰਤ ਦੀ ਸੱਤਾਧਾਰੀ ਸਰਕਾਰ ਨੂੰ ਫਾਸ਼ੀਵਾਦੀ ਕਿਹਾ। ਇਮਰਾਨ ਨੇ ਕਿਹਾ, "ਜਿਵੇਂ ਕਿ ਉਹ ਪਹਿਲਾਂ ਵੀ ਕਰ ਚੁੱਕੀ ਹੈ, ਮੈਨੂੰ ਡਰ ਹੈ ਕਿ ਦੋ ਪਰਮਾਣੂ ਸ਼ਕਤੀਆਂ ਆਹਮੋ-ਸਾਹਮਣੇ ਆ ਜਾਣਗੀਆਂ ਅਤੇ ਇਸ ਦੇ ਨਤੀਜੇ ਭਿਆਨਕ ਹੋਣਗੇ, ਸਿਰਫ ਇੱਕ ਕੱਟੜ ਦਿਮਾਗ ਹੀ ਅਜਿਹਾ ਸੋਚ ਸਕਦਾ ਹੈ।"
ਜੰਮੂ-ਕਸ਼ਮੀਰ ਦੇ ਮੁੱਦੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਅਸੀਂ ਕਸ਼ਮੀਰ ਦਾ ਮੁੱਦਾ ਯੂਐਸਏ ਦੀ ਸੁਰੱਖਿਆ ਕੌਂਸਲ ਤੋਂ ਲੈ ਕੇ ਇਸਲਾਮਿਕ ਦੇਸ਼ਾਂ ਦੇ ਫੋਰਮ ਤੱਕ ਉਠਾਇਆ ਹੈ, ਪਰ ਸਾਰੇ ਮੁਸਲਿਮ ਦੇਸ਼ਾਂ ਦੇ ਭਾਰਤ ਨਾਲ ਆਪਣੇ ਨਿੱਜੀ ਸਬੰਧ ਹਨ, ਇਸ ਲਈ ਅਸੀਂ ਜ਼ਿਆਦਾ ਉਮੀਦ ਨਹੀਂ ਕਰ ਸਕਦੇ। ਪਰ ਇਹ ਪਾਕਿਸਤਾਨ ਦਾ ਫਰਜ਼ ਹੈ ਅਤੇ ਅਸੀਂ ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।