ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਲਈ ਬਜਟ ਵਿਚ ਰੱਖਿਆ ਸੌ ਕਰੋੜ

News18 Punjab
Updated: June 12, 2019, 7:22 PM IST
ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਲਈ ਬਜਟ ਵਿਚ ਰੱਖਿਆ ਸੌ ਕਰੋੜ
News18 Punjab
Updated: June 12, 2019, 7:22 PM IST
ਆਰਥਿਕ ਤੰਗੀ ਦੇ ਬਾਵਜੂਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 2019-20 ਦੇ ਬਜਟ ਵਿਚ ਕਰਤਾਰਪੁਰ ਲਾਂਘੇ ਨੂੰ ਵਿਕਸਤ ਕਰਨ ਲਈ ਸੌ ਕਰੋੜ ਰੁਪਏ ਦੀ ਰਕਮ ਦਾ ਪ੍ਰਬੰਧ ਕੀਤਾ ਹੈ। ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਸਥਿਤ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ।

ਜੀਓ ਟੀਵੀ ਦੀ ਰਿਪੋਰਟ ਮੁਤਾਬਕ ਅਗਲੇ ਵਿੱਤੀ ਸਾਲ 2019-20 ਦੇ ਸੰਘੀ ਬਜਟ ਵਿੱਚ ਰੱਖਿਆ ਇਹ ਪੈਸਾ ਪਬਲਿਕ ਸੈਕਟਰ ਡਿਵੈਲਪਮੈਂਟ ਪ੍ਰੋਗਰਾਮ (ਪੀਐੱਸਡੀਪੀ) ਤਹਿਤ ਕਰਤਾਰਪੁਰ ਸਾਹਿਬ ਵਿੱਚ ਜ਼ਮੀਨ ਗ੍ਰਹਿਣ ਤੇ ਬੁਨਿਆਦੀ ਢਾਂਚਾ ਵਿਕਸਤ ਕਰਨ ’ਤੇ ਖਰਚਿਆ ਜਾਵੇਗਾ। ਯੋਜਨਾ ਕਮਿਸ਼ਨ ਅਤੇ ਯੋਜਨਾ, ਵਿਕਾਸ ਤੇ ਸੁਧਾਰਾਂ ਬਾਰੇ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਧਾਰਮਿਕ ਮਾਮਲਿਆਂ ਤੇ ਵੱਖ-ਵੱਖ ਧਰਮਾਂ ’ਚ ਇਕਸੁਰਤਾ ਨਾਲ ਸਬੰਧਤ ਮੰਤਰਾਲੇ ਲਈ ਪ੍ਰਾਜੈਕਟ ਦੀ ਅਨੁਮਾਨਤ ਲਾਗਤ 300 ਕਰੋੜ ਰੁਪਏ ਹੈ।

ਅਧਿਕਾਰੀਆਂ ਮੁਤਾਬਕ ਲਾਂਘੇ ਨੂੰ ਲੈ ਕੇ ਪਾਕਿਸਤਾਨ ਵੱਲੋਂ ਬਣਾਇਆ ਜਾਣ ਵਾਲਾ ਚਾਰ ਕਿੱਲੋਮੀਟਰ ਦੇ ਟੁਕੜੇ ਦਾ 50 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਕਰਾਰ ਮੁਤਾਬਕ ਦੋਵੇਂ ਮੁਲਕ ਆਪੋ ਆਪਣੇ ਪਾਸੇ ਕੌਮਾਂਤਰੀ ਸਰਹੱਦ ਤੱਕ ਲਾਂਘੇ ਨੂੰ ਵਿਕਸਤ ਕਰਨਗੇ।
First published: June 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...