Home /News /international /

ਪਾਕ ਦੇ ਸੀਨੀਅਰ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਦਾ ਦਿਹਾਂਤ, 70 ਸਾਲ ਦੀ ਉਮਰ 'ਚ ਤੋੜਿਆ ਦਮ

ਪਾਕ ਦੇ ਸੀਨੀਅਰ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਦਾ ਦਿਹਾਂਤ, 70 ਸਾਲ ਦੀ ਉਮਰ 'ਚ ਤੋੜਿਆ ਦਮ


ਪਾਕ ਦੇ ਸੀਨੀਅਰ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਦਾ ਦਿਹਾਂਤ (ਸੰਕੇਤਕ ਫੋਟੋ)

ਪਾਕ ਦੇ ਸੀਨੀਅਰ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਦਾ ਦਿਹਾਂਤ (ਸੰਕੇਤਕ ਫੋਟੋ)

Rehman Malik passes away: ਪਾਕਿਸਤਾਨ ਦੇ ਸੀਨੀਅਰ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਦਾ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 70 ਸਾਲ ਸੀ। ਦੱਸ ਦੇਈਏ ਕਿ ਪੀਪੀਪੀ ਦੇ ਸੈਨੇਟਰ ਮਲਿਕ ਨੂੰ ਇਸਲਾਮਾਬਾਦ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਕੋਰੋਨਾ ਵਾਇਰਸ ਹੋਣ ਦੇ ਨਾਲ-ਨਾਲ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਸਨ।

ਹੋਰ ਪੜ੍ਹੋ ...
 • Share this:
  Rehman Malik passes away: ਪਾਕਿਸਤਾਨ ਦੇ ਸੀਨੀਅਰ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਦਾ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 70 ਸਾਲ ਸੀ। ਦੱਸ ਦੇਈਏ ਕਿ ਪੀਪੀਪੀ ਦੇ ਸੈਨੇਟਰ ਮਲਿਕ ਨੂੰ ਇਸਲਾਮਾਬਾਦ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਕੋਰੋਨਾ ਵਾਇਰਸ ਹੋਣ ਦੇ ਨਾਲ-ਨਾਲ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਸਨ। ਪਾਕਿਸਤਾਨ ਦੀ ਸਥਾਨਕ ਮੀਡੀਆ ਰਿਪੋਰਟ ਮੁਤਾਬਕ ਰਹਿਮਾਨ ਮਲਿਕ ਦੇ ਬੁਲਾਰੇ ਰਿਆਜ਼ ਅਹਿਮਦ ਤੁਰੀ ਦਾ ਕਹਿਣਾ ਹੈ ਕਿ ਵਾਇਰਸ ਕਾਰਨ ਉਨ੍ਹਾਂ ਦੇ ਫੇਫੜਿਆਂ ਵਿੱਚ ਇਨਫੈਕਸ਼ਨ ਵੱਧ ਗਈ ਸੀ।

  ਦੱਸ ਦੇਈਏ ਕਿ ਰਹਿਮਾਨ ਮਲਿਕ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ। 1 ਫਰਵਰੀ ਨੂੰ ਪੀਪੀਪੀ ਸੈਨੇਟਰ ਸਹਿਰ ਕਾਮਰਾਨ ਨੇ ਟਵਿੱਟਰ 'ਤੇ ਦੱਸਿਆ ਸੀ ਕਿ ਮਲਿਕ ਦੀ ਤਬੀਅਤ ਵਿਗੜ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਕਰਾਚੀ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਵਾਲੇ ਮਲਿਕ ਨੇ 2008 ਤੋਂ 2013 ਤੱਕ ਦੇਸ਼ ਦੇ ਗ੍ਰਹਿ ਮੰਤਰੀ ਵਜੋਂ ਸੇਵਾ ਨਿਭਾਈ। ਉਹ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਸਨ।

  ਸਰਵਉੱਚ ਨਾਗਰਿਕ ਪੁਰਸਕਾਰਾਂ ਨਾਲ ਕੀਤੇ ਗਏ ਸਨਮਾਨਿਤ

  ਉਨ੍ਹਾਂ ਨੂੰ ਕਾਰਜਕਾਲ ਦੌਰਾਨ, ਪਾਕਿਸਤਾਨ ਸਰਕਾਰ ਨੇ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ, ਸਿਤਾਰਾ-ਏ-ਸ਼ੁਜਾਤ (Sitara-e-Shujat) ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਨੇ ਦੇਸ਼ ਦੇ ਸਭ ਤੋਂ ਵੱਕਾਰੀ ਸਿਵਲ ਡਾਕਟਰੇਟਾਂ ਵਿੱਚੋਂ ਨਿਸ਼ਾਨ-ਏ-ਇਮਤਿਆਜ਼ (Nishan-e-Imtiaz) ਵੀ ਹਾਸਿਲ ਕੀਤਾ। ਉਨ੍ਹਾਂ ਦੇ ਦੇਹਾਂਤ ਦੀ ਖਬਰ ਤੋਂ ਬਾਅਦ ਦੇਸ਼ ਭਰ 'ਚ ਸੋਗ ਮਨਾਇਆ ਜਾ ਰਿਹਾ ਹੈ। ਸਿਆਸਤਦਾਨ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

  ਸਿਆਸਤਦਾਨਾਂ ਨੇ ਟਵਿੱਟਰ 'ਤੇ ਦੁੱਖ ਕੀਤਾ ਪ੍ਰਗਟ

  ਪੀਐੱਮਐੱਲ-ਐੱਨ ਆਗੂ ਅਹਿਸਾਨ ਇਕਬਾਲ ਨੇ ਟਵਿੱਟਰ 'ਤੇ ਲਿਖਿਆ, 'ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਦੇ ਦਿਹਾਂਤ 'ਤੇ ਬਹੁਤ ਦੁੱਖ ਹੋਇਆ। ਅੱਲ੍ਹਾ ਉਸ ਨੂੰ ਮਾਫ਼ ਕਰੇ ਅਤੇ ਪਰਿਵਾਰ ਨੂੰ ਸਬਰ ਦੇਵੇ।’ ਸਿੰਧ ਵਿਧਾਨ ਸਭਾ ਦੇ ਐਮਪੀਏ ਮੁਮਤਾਜ਼ ਅਲੀ ਚੰਦੀਓ ਨੇ ਕਿਹਾ, ‘ਸੈਨੇਟਰ ਰਹਿਮਾਨ ਮਲਿਕ ਦੇ ਅਚਾਨਕ ਦਿਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਇਹ ਸੱਚਮੁੱਚ ਬਹੁਤ ਵੱਡਾ ਨੁਕਸਾਨ ਹੈ। ਪ੍ਰਮਾਤਮਾ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ। ਪਰਿਵਾਰ ਨਾਲ ਦਿਲੀ ਹਮਦਰਦੀ।'
  Published by:rupinderkaursab
  First published:

  Tags: Pakistan, Pakistan government, Power

  ਅਗਲੀ ਖਬਰ