HOME » NEWS » World

ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿਸਤਾਨ ਨੇ ਪੁੱਟਿਆ ਅਹਿਮ ਕਦਮ

News18 Punjab
Updated: January 21, 2019, 8:57 PM IST
ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿਸਤਾਨ ਨੇ ਪੁੱਟਿਆ ਅਹਿਮ ਕਦਮ
News18 Punjab
Updated: January 21, 2019, 8:57 PM IST
ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿਸਤਾਨ ਨੇ ਇਕ ਕਦਮ ਹੋਰ ਅੱਗੇ ਪੁੱਟਿਆ ਹੈ। ਪਾਕਿਸਤਾਨ ਨੇ ਲਾਂਘੇ ਦੇ ਕਰਾਰ ਨੂੰ ਅਮਲੀਜਾਮਾ ਪਹਿਨਾਉਣ ਲਈ ਭਾਰਤੀ ਵਫਦ ਨੂੰ ਇਸਲਾਮਾਬਾਦ ਭੇਜਣ ਲਈ ਕਿਹਾ ਹੈ। ਪਾਕਿਸਤਾਨ ਨੇ ਆਪਣੇ ਵੱਲੋਂ ਤਿਆਰ ਕੀਤੇ ਕਰਾਰ ਦੀ ਕਾਪੀ ਭਾਰਤੀ ਦੂਤਾਵਾਸ ਨਾਲ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਲਾਂਘੇ ਦੇ ਪ੍ਰੋਜੈਕਟਾਂ ਲਈ ਭਾਰਤ ਕੋਲੋਂ ਇਕ ਫੋਕਲ ਪਰਸਨ ਨਿਯੁਕਤ ਕਰਨ ਦੀ ਵੀ ਮੰਗ ਰੱਖੀ ਹੈ।ਪਾਕਿਸਤਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਾਂਘੇ ਦੇ ਕੰਮਾਂ ਲਈ ਡਾਇਰੈਕਟਰ ਜਨਰਲ ਪੱਧਰ ਦਾ ਅਧਿਕਾਰੀ ਫੋਕਲ ਪਰਸਨ ਵਜੋਂ ਤਾਇਨਾਤ ਕੀਤਾ ਗਿਆ ਹੈ। ਭਾਰਤ ਨੂੰ ਵੀ ਉਨ੍ਹਾਂ ਕਿਸੇ ਅਧਿਕਾਰੀ ਨੂੰ ਫੋਕਲ ਪਰਸਨ ਥਾਪਣ ਦੀ ਅਪੀਲ ਕੀਤੀ ਹੈ।

ਦੱਸ ਦਈਏ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਵਾਲੇ ਪਾਸਿਓਂ ਜੰਗੀ ਪੱਧਰ ’ਤੇ ਤਿਆਰੀਆਂ ਚੱਲ ਰਹੀਆਂ ਹਨ। ਪਾਕਿਸਤਾਨ ਨੇ ਆਪਣੇ ਵੱਲੋਂ ਤਿਆਰ ਕੀਤੇ ਕਰਾਰ ਦੀ ਕਾਪੀ ਭਾਰਤੀ ਦੂਤਾਵਾਸ ਨਾਲ ਸਾਂਝੀ ਕੀਤੀ ਹੈ। ਪਾਕਿਸਤਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਾਂਘੇ ਦੇ ਕੰਮਾਂ ਲਈ ਡਾਇਰੈਕਟਰ ਜਨਰਲ ਪੱਧਰ ਦਾ ਅਧਿਕਾਰੀ ਫੋਕਲ ਪਰਸਨ ਵਜੋਂ ਤਾਇਨਾਤ ਕੀਤਾ ਗਿਆ ਹੈ। ਯਾਦ ਰਹੇ ਕਿ 28 ਨਵੰਬਰ ਨੂੰ ਪਾਕਿਸਤਾਨੀ ਪੀਐਮ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਲਈ ਲਾਂਘੇ ਦਾ ਉਦਘਾਟਨ ਕੀਤਾ ਸੀ। ਉਨ੍ਹਾਂ ਵੱਲੋਂ ਤਾਂ ਲਾਂਘੇ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ ਪਰ ਭਾਰਤ ਵਾਲੇ ਪਾਸੇ ਫਿਲਹਾਲ ਲਾਂਘੇ ਨੂੰ ਲੈ ਕੇ ਕ੍ਰੈਡਿਟ ਵਾਰ ਤੇ ਫੰਡਾਂ ਦੀ ਸਿਆਸਤ ਹੀ ਹੋ ਰਹੀ ਹੈ।

Loading...
ਪਾਕਿਸਤਾਨ
ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿਸਤਾਨ ਨੇ ਪੁੱਟਿਆ ਅਹਿਮ ਕਦਮ


ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿਸਤਾਨ ਨੇ ਪੁੱਟਿਆ ਅਹਿਮ ਕਦਮ


ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿਸਤਾਨ ਨੇ ਪੁੱਟਿਆ ਅਹਿਮ ਕਦਮ




 

 
First published: January 21, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...