
'ਤਾਲਿਬਾਨ ਹੁਣ ਕਸ਼ਮੀਰ ਜਿੱਤ ਕੇ ਪਾਕਿਸਤਾਨ ਨੂੰ ਦੇਣਗੇ, ਇਮਰਾਨ ਦੀ ਪਾਰਟੀ ਦੇ ਨੇਤਾ ਦਾ ਦਾਅਵਾ... (AP)
ਅਫਗਾਨਿਸਤਾਨ (Afghanistan) ਉਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਾਕਿਸਤਾਨ ਇਸ ਸੰਗਠਨ ਦਾ ਖੁੱਲ੍ਹ ਕੇ ਸਮਰਥਨ ਕਰ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (Tehreek-e-Insaf) ਜਸ਼ਨ ਮਨਾ ਰਹੀ ਹੈ।
ਇਸ ਦੌਰਾਨ ਪੀਟੀਆਈ ਦੇ ਇੱਕ ਆਗੂ ਨੇ ਕਸ਼ਮੀਰ ਮੁੱਦੇ ਬਾਰੇ ਸਨਸਨੀਖੇਜ਼ ਦਾਅਵਾ ਕੀਤਾ ਹੈ। ਨੀਲਮ ਇਰਸ਼ਾਦ ਸ਼ੇਖ ਨੇ ਕਿਹਾ ਕਿ ਤਾਲਿਬਾਨ ਪਾਕਿਸਤਾਨ ਦੇ ਨਾਲ ਹੈ। ਤਾਲਿਬਾਨ ਆਉਣਗੇ ਅਤੇ ਕਸ਼ਮੀਰ ਨੂੰ ਜਿੱਤ ਕੇ ਪਾਕਿਸਤਾਨ ਨੂੰ ਦੇ ਦੇਣਗੇ।
ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੀ ਮੈਂਬਰ ਨੀਲਮ ਇਰਸ਼ਾਦ ਸ਼ੇਖ (Neelam Irshad Sheikhh) ਨੇ ਪਾਕਿਸਤਾਨ ਦੇ 'ਬੋਲ ਟੀਵੀ' 'ਤੇ ਬਹਿਸ ਦੌਰਾਨ ਇਹ ਵਿਵਾਦਤ ਬਿਆਨ ਦਿੱਤਾ ਹੈ। ਇਹ ਲੰਮੇ ਸਮੇਂ ਤੋਂ ਮੰਨਿਆ ਜਾ ਰਿਹਾ ਹੈ ਕਿ ਤਾਲਿਬਾਨ ਦੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਨੇੜਲੇ ਸਬੰਧ ਹਨ।
ਨੀਲਮ ਨੇ ਕਿਹਾ, 'ਇਮਰਾਨ ਸਰਕਾਰ ਬਣਨ ਤੋਂ ਬਾਅਦ ਪਾਕਿਸਤਾਨ ਦਾ ਮਾਣ ਵਧਿਆ ਹੈ। ਤਾਲਿਬਾਨ ਕਹਿੰਦੇ ਹਨ ਕਿ ਅਸੀਂ ਤੁਹਾਡੇ ਨਾਲ ਹਾਂ ਅਤੇ ਇੰਸ਼ਾ ਅੱਲ੍ਹਾ ਉਹ ਸਾਨੂੰ ਕਸ਼ਮੀਰ ਜਿੱਤ ਕੇ ਦੇਣਗੇ।
ਨੀਲਮ ਨੇ ਕਿਹਾ, 'ਭਾਰਤ ਨੇ ਸਾਨੂੰ ਟੁਕੜਿਆਂ ਵਿੱਚ ਵੰਡ ਦਿੱਤਾ ਹੈ ਅਤੇ ਅਸੀਂ ਦੁਬਾਰਾ ਜੁੜ ਜਾਵਾਂਗੇ। ਸਾਡੀ ਫੌਜ ਕੋਲ ਸ਼ਕਤੀ ਹੈ, ਸਰਕਾਰ ਕੋਲ ਸ਼ਕਤੀ ਹੈ। ਤਾਲਿਬਾਨ ਸਾਡੀ ਹਮਾਇਤ ਕਰ ਰਹੇ ਹਨ ਕਿਉਂਕਿ ਪਾਕਿਸਤਾਨ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ ਜਦੋਂ ਉਨ੍ਹਾਂ ਦੇ ਵਿਰੁੱਧ ਅੱਤਿਆਚਾਰ ਹੋਏ ਸਨ। ਹੁਣ ਉਹ ਸਾਡਾ ਸਾਥ ਦੇਵੇਗਾ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।