ਨਿਊਜ਼ ਰੂਮ 'ਚ ਲੜ ਪਏ ਦੋ ਪਾਕਿਸਤਾਨੀ ਐਂਕਰਸ, ਵੀਡੀਓ ਹੋਇਆ ਵਾਇਰਲ

ਕੋਈ ਤਮੀਜ਼ ਨਾਲ ਬੋਲਣ ਦੀ ਗੱਲ ਕਰ ਰਿਹਾ ਹੈ ਤੇ ਕੋਈ ਨਿੱਜੀ ਮਸਲੇ ਘਰ ਰੱਖ ਕੇ ਫੇਰ ਸਟੂਡੀਓ ਆਉਣ ਦੀ ਗੱਲ ਕਰ ਰਿਹਾ ਹੈ, ਕੁੱਝ ਇਸ ਤਰ੍ਹਾਂ ਲੜੇ ਦੋ ਪਾਕਿਸਤਾਨੀ ਐਂਕਰਸ


Updated: February 27, 2018, 7:16 PM IST
ਨਿਊਜ਼ ਰੂਮ 'ਚ ਲੜ ਪਏ ਦੋ ਪਾਕਿਸਤਾਨੀ ਐਂਕਰਸ, ਵੀਡੀਓ ਹੋਇਆ ਵਾਇਰਲ
ਨਿਊਜ਼ ਰੂਮ 'ਚ ਲੜ ਪਏ ਦੋ ਪਾਕਿਸਤਾਨੀ ਐਂਕਰਸ, ਵੀਡੀਓ ਹੋਇਆ ਵਾਇਰਲ

Updated: February 27, 2018, 7:16 PM IST
ਪਾਕਿਸਤਾਨੀ ਦੇ ਇੱਕ ਨਿਊਜ਼ ਚੈਨਲ ਦੇ ਰਿਪੋਰਟਰ ਚਾਂਦ ਨਵਾਬ ਨੂੰ ਭਾਰਤ ਵਿੱਚ ਸ਼ਾਇਦ ਹੀ ਕੋਈ ਨਾ ਜਾਣਦਾ ਹੋਵੇ। ਪਰ ਉਹਨਾਂ ਦੀ ਤਿੰਨ ਮਿੰਟ ਦੀ ਵੀਡੀਓ ਨੂੰ ਸਲਮਾਨ ਖਾਨ ਨੇ ਆਪਣੀ ਫ਼ਿਲਮ ਬਜਰੰਗੀ ਭਾਈਜਾਨ 'ਚ ਸ਼ਾਮਿਲ ਕਰਕੇ ਸਲਮਾਨ ਨੇ ਉਹਨਾਂ ਨੂੰ ਮਸ਼ਹੂਰ ਕਰ ਦਿੱਤਾ ਸੀ । ਇੱਕ ਵਾਰ ਫੇਰ ਪਾਕਿਸਤਾਨ ਦੇ ਹੀ ਇੱਕ ਹੋਰ ਨਿਊਜ਼ ਚੈਨਲ ਡੇਲੀ ਪਾਕਿਸਤਾਨ ਦੇ ਦੋ ਐਂਕਰਸ ਦੀ ਬਹਿਸ ਇੰਟਰਨੇਟ ਤੇ ਵਾਈਰਲ ਹੋ ਰਹੀ ਹੈ।

ਇਸ ਵੀਡੀਓ ਵਿੱਚ ਬੁਲੇਟਿਨ ਦੇ ਦੌਰਾਨ, ਇੱਕ ਪੁਰਸ਼ ਤੇ ਮਹਿਲਾ ਐਂਕਰ ਆਪਸ 'ਚ ਬੁਰੀ ਤਰ੍ਹਾਂ ਲੜ ਰਹੇ ਨੇ। ਕੋਈ ਤਮੀਜ਼ ਨਾਲ ਬੋਲਣ ਦੀ ਗੱਲ ਕਰ ਰਿਹਾ ਹੈ ਤੇ ਕੋਈ ਨਿੱਜੀ ਮਸਲੇ ਘਰ ਰੱਖ ਕੇ ਫੇਰ ਸਟੂਡੀਓ ਆਉਣ ਦੀ ਗੱਲ ਕਰ ਰਿਹਾ ਹੈ।ਪੁਰਸ਼ ਐਂਕਰ - ਮੈਂ ਇਹਦੇ ਨਾਲ ਕਿਸ ਤਰ੍ਹਾਂ ਬੁਲੇਟਿਨ ਕਰੂੰਗਾ । ਉਹ ਕਹਿ ਰਹੀ ਹੈ ਕੀ ਮੇਰੇ ਨਾਲ ਗੱਲ ਨਾ ਕਰੋ।

ਮਹਿਲਾ ਐਂਕਰ - ਮੈਂ ਬੋਲਣ ਦੇ ਤਰੀਕੇ ਦੀ ਗੱਲ ਕੀਤੀ ਹੈ
ਪੁਰਸ਼ ਐਂਕਰ - ਜੇ ਤੁਹਾਡਾ ਕੋਈ ਆਪਣਾ ਮਸਲਾ ਚੱਲ ਰਿਹਾ ਹੈ ਤਾਂ ਮੇਰੇ ਨਾਲ ਡਿਸਕਸ ਨਾ ਕਰੋ
ਮਹਿਲਾ ਐਂਕਰ - ਤਮੀਜ਼ ਨਾਲ ਗੱਲ ਕਰੋ
ਪੁਰਸ਼ ਐਂਕਰ - ਮੈਂ ਕਿਹੜਾ ਬਤਮੀਜ਼ੀ ਕੀਤੀ ਹੈ
ਮਹਿਲਾ ਐਂਕਰ - ਕਿਸ ਤਰੀਕੇ ਨਾਲ ਗੱਲ ਕਰ ਰਹੇ ਹੋ ? ਜਾਹਿਲ
ਪੁਰਸ਼ ਐਂਕਰ - ਜਾਹਿਲ? ਇਸ ਨੂੰ ਕਹੋ ਆਪਣੀ ਜ਼ੁਬਾਨ ਕੰਟਰੋਲ ਕਰੇ। ਅਜੀਬ ਹੈ, ਇਹਦੇ ਨੱਖਰੇ ਹੀ ਨਹੀਂ ਖਤਮ ਹੋ ਰਹੇ ਹੈ ਭਾਈ

 
First published: February 27, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ