ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਇੱਕ ਸੁਰੱਖਿਆ ਗਾਰਡ ਨੇ ਪਹਿਲਾਂ ਇੱਕ ਗਰਭਵਤੀ ਔਰਤ ਦੀ ਕੁੱਟਮਾਰ ਕੀਤੀ ਅਤੇ ਜ਼ਮੀਨ 'ਤੇ ਡਿੱਗਣ ਤੋਂ ਬਾਅਦ ਉਸ ਦੇ ਚਿਹਰੇ 'ਤੇ ਲੱਤਾਂ ਮਾਰੀਆਂ।
ਇਸ ਪਿੱਛੋਂ ਔਰਤ ਬੇਹੋਸ਼ ਹੋ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ ਪੁਲਿਸ ਨੇ ਗਾਰਡ ਨੂੰ ਗ੍ਰਿਫਤਾਰ ਕਰ ਲਿਆ। ਸੀਸੀਟੀਵੀ ਫੁਟੇਜ ਵਾਇਰਲ ਹੁੰਦੇ ਹੀ ਪਾਕਿਸਤਾਨ ਵਿੱਚ ਹੰਗਾਮਾ ਮਚ ਗਿਆ ਅਤੇ ਪੁਲਿਸ ਹਰਕਤ ਵਿੱਚ ਆ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਦੀ ਪਛਾਣ ਸਨਾ ਵਜੋਂ ਹੋਈ ਹੈ। ਸੁਰੱਖਿਆ ਗਾਰਡ ਔਰਤ ਦੀ ਕੁੱਟਮਾਰ ਕਰਕੇ ਫਰਾਰ ਹੋ ਗਿਆ ਸੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਨਾ ਨਾਂ ਦੀ ਔਰਤ ਕਰਾਚੀ ਦੇ ਨੋਮਾਨ ਗ੍ਰੈਂਡ ਸਿਟੀ 'ਚ ਗੁਲਿਸਤਾਨ-ਏ-ਜੌਹਰ ਬਲਾਕ 17 'ਚ ਸਥਿਤ ਇਕ ਅਪਾਰਟਮੈਂਟ ਬਿਲਡਿੰਗ 'ਚ ਨੌਕਰਾਣੀ ਦਾ ਕੰਮ ਕਰਦੀ ਹੈ।
A security guard brutally tortured a woman in Gulistan e Johar Block-17 Nauman Grand City, CCTV footage went viral on social media, the "brave" security guard escaped after torturing the woman. #Karachi pic.twitter.com/P0MOPDWVg6
— Thinking Of Karachi (@ThinkingKarachi) August 8, 2022
5 ਅਗਸਤ ਨੂੰ ਉਸ ਨੇ ਆਪਣੇ ਬੇਟੇ ਸੋਹੇਲ ਨੂੰ ਖਾਣਾ ਪਹੁੰਚਾਉਣ ਲਈ ਕਿਹਾ ਸੀ। ਜਦੋਂ ਉਸ ਦਾ ਬੇਟਾ ਅਪਾਰਟਮੈਂਟ ਦੇ ਅਹਾਤੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਇਸ 'ਤੇ ਸਨਾ ਨੇ ਹੇਠਾਂ ਆ ਕੇ ਰੋਕਣ ਦਾ ਕਾਰਨ ਪੁੱਛਿਆ ਤਾਂ ਆਦਿਲ ਖਾਨ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ ਆਦਿਲ ਨੇ ਸੁਰੱਖਿਆ ਗਾਰਡ ਨੂੰ ਮੇਰੀ ਕੁੱਟਮਾਰ ਕਰਨ ਲਈ ਕਿਹਾ। ਇਸ 'ਤੇ ਗਾਰਡ ਨੇ ਮੈਨੂੰ ਜ਼ੋਰਦਾਰ ਥੱਪੜ ਮਾਰਿਆ ਅਤੇ ਜਦੋਂ ਮੈਂ ਜ਼ਮੀਨ 'ਤੇ ਡਿੱਗ ਪਿਆ ਤਾਂ ਮੇਰੇ ਮੂੰਹ 'ਤੇ ਲੱਤਾਂ ਮਾਰੀਆਂ ਗਈਆਂ। ਇਸ ਤੋਂ ਬਾਅਦ ਮੈਂ ਬੇਹੋਸ਼ ਹੋ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pakistan, Pakistan government, Viral, Viral news, Viral video