HOME » NEWS » World

ਪਾਕਿਸਤਾਨ ਦੀ ਇਸ 'ਅਮੀਰ' ਲਾੜੀ ਨੇ ਟਮਾਟਰਾਂ ਦੇ ਗਹਿਣੇ ਪਾ ਕੇ ਕਰਵਾਇਆ ਵਿਆਹ, ਵੀਡੀਓ ਵਾਇਰਲ

News18 Punjab
Updated: November 20, 2019, 2:58 PM IST
ਪਾਕਿਸਤਾਨ ਦੀ ਇਸ 'ਅਮੀਰ' ਲਾੜੀ ਨੇ ਟਮਾਟਰਾਂ ਦੇ ਗਹਿਣੇ ਪਾ ਕੇ ਕਰਵਾਇਆ ਵਿਆਹ, ਵੀਡੀਓ ਵਾਇਰਲ
ਵੀਡੀਓ ‘ਚ ਦੁਲਹਨ ਟਮਾਟਰਾਂ ਦੇ ਗਹਿਣੇ ਪਾ ਕੇ ਬੈਠੀ ਨਜ਼ਰ ਆ ਰਹੀ ਹੈ। ਪਾਕਿ ‘ਚ ਇਸ ਸਮੇਂ ਟਮਾਟਰ ਦੀ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਕਈ ਥਾਵਾਂ ‘ਤੇ ਟਮਾਟਰ 300 ਰੁਪਏ ਪ੍ਰਤੀ ਕਿੱਲੋ ਦੀ ਕੀਮਤ ‘ਚ ਵਿੱਕ ਰਿਹਾ ਹੈ।

ਵੀਡੀਓ ‘ਚ ਦੁਲਹਨ ਟਮਾਟਰਾਂ ਦੇ ਗਹਿਣੇ ਪਾ ਕੇ ਬੈਠੀ ਨਜ਼ਰ ਆ ਰਹੀ ਹੈ। ਪਾਕਿ ‘ਚ ਇਸ ਸਮੇਂ ਟਮਾਟਰ ਦੀ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਕਈ ਥਾਵਾਂ ‘ਤੇ ਟਮਾਟਰ 300 ਰੁਪਏ ਪ੍ਰਤੀ ਕਿੱਲੋ ਦੀ ਕੀਮਤ ‘ਚ ਵਿੱਕ ਰਿਹਾ ਹੈ।

  • Share this:
ਪਾਕਿਸਤਾਨ ਵਿਚ ਇਕ ਦੁਲਹਨ ਨੇ ਟਮਾਟਰਾਂ ਦੇ ਗਹਿਣੇ ਪਾਏ। ਇਸ ਦਾ ਟੀਵੀ ਚੈਨਲ ਉਤੇ ਇਕ ਇੰਟਰਵਿਊ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਪਾਕਿ ਪੱਤਰਕਾਰ ਨਾਈਲਾ ਇਨਾਇਤ ਨੇ ਇੰਟਰਵਿਊ ਦੀ ਇੱਕ ਕਲਿਪ ਨੂੰ ਟਵੀਟ ਕੀਤਾ ਹੈ।

ਵੀਡੀਓ ‘ਚ ਦੁਲਹਨ ਟਮਾਟਰਾਂ ਦੇ ਗਹਿਣੇ ਪਾ ਕੇ ਬੈਠੀ ਨਜ਼ਰ ਆ ਰਹੀ ਹੈ। ਪਾਕਿ ‘ਚ ਇਸ ਸਮੇਂ ਟਮਾਟਰ ਦੀ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਕਈ ਥਾਵਾਂ ‘ਤੇ ਟਮਾਟਰ 300 ਰੁਪਏ ਪ੍ਰਤੀ ਕਿੱਲੋ ਦੀ ਕੀਮਤ ‘ਚ ਵਿੱਕ ਰਿਹਾ ਹੈ। ਵੀਡੀਓ ‘ਚ ਦੁਲਹਨ ਕਹਿ ਰਹੀ ਹੈ ਕਿ, “ਜਿਵੇਂ ਤੁਸੀਂ ਜਾਣਦੇ ਹੋ ਕਿ ਸੋਨੇ ਦੀ ਕੀਮਤ ਕਾਫੀ ਜ਼ਿਆਦਾ ਹੈ ਤੇ ਟਮਾਟਰਾਂ ਦੀ ਵੀ।


ਇਸ ਲਈ ਮੈਂ ਸੋਨੇ ਦੀ ਥਾਂ ਟਮਾਟਰ ਦਾ ਇਸਤੇਮਾਲ ਕਰਨ ਦਾ ਫੈਸਲਾ ਕੀਤਾ”। ਇਸ ਵਾਇਰਲ ਵੀਡੀਓ ਨੂੰ ਹੁਣ ਤੱਕ 40 ਹਜ਼ਾਰ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਲੋਕਾਂ ਨੇ ਕੁਮੈਂਟ ‘ਚ ਇਸ ਦੁਲਹਨ ਨੂੰ ਪਾਕਿਸਤਾਨ ਦੀ ਸਭ ਤੋਂ ਅਮੀਰ ਔਰਤ ਦੱਸਿਆ ਹੈ।
First published: November 20, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...