HOME » NEWS » World

‘ਪਾਕਿਸਤਾਨੀ ਹਲਕ’ ਨੇ ਹੁਣ ਤੱਕ ਠੁਕਰਾਏ ਸੋ ਰਿਸਤੇ, ਵਿਆਹ ਲਈ ਲੱਭ ਰਿਹੈ 100 ਕਿੱਲੋ ਵਜ਼ਨੀ ਕੁੜੀ

News18 Punjabi | News18 Punjab
Updated: January 23, 2020, 9:45 AM IST
share image
‘ਪਾਕਿਸਤਾਨੀ ਹਲਕ’ ਨੇ ਹੁਣ ਤੱਕ ਠੁਕਰਾਏ ਸੋ ਰਿਸਤੇ, ਵਿਆਹ ਲਈ ਲੱਭ ਰਿਹੈ 100 ਕਿੱਲੋ ਵਜ਼ਨੀ ਕੁੜੀ
‘ਪਾਕਿਸਤਾਨੀ ਹਲਕ’ ਨੇ ਹੁਣ ਤੱਕ ਠੁਕਰਾਏ ਸੋ ਰਿਸਤੇ, ਲੱਭ ਰਿਹੈ 100 ਕਿੱਲੋ ਵਜ਼ਨੀ ਕੁੜੀ

  • Share this:
  • Facebook share img
  • Twitter share img
  • Linkedin share img
‘ਪਾਕਿਸਤਾਨੀ ਹਲਕ’ (Hulk) ਦੇ ਨਾਂ ਨਾਲ ਮਸ਼ਹੂਰ 27 ਸਾਲ ਦੇ ਅਰਬਾਬ ਖਿਜ਼ਰ ਹਯਾਤ (Arbab Khizer Hayat) ਨੂੰ ਵਿਆਹ ਲਈ ਲੜਕੀ ਦੀ ਭਾਲ ਹੈ। ਪਰ ਉਹ ਸਹੀ ਲੜਕੀ ਨਾ ਮਿਲਣ ਕਾਰਨ ਹਮੇਸ਼ਾਂ ਵਿਆਹ ਤੋਂ ਇਨਕਾਰ ਕਰਦੇ ਰਹੇ ਹਨ, ਹਾਲਾਂਕਿ ਹੁਣ ਜਾ ਕੇ ਉਨ੍ਹਾਂ ਨੇ ਵਿਆਹ ਬਾਰੇ ਆਪਣੇ ਮਨ ਦੀ ਗੱਲ ਦੱਸੀ ਹੈ। ਅਰਬਾਬ ਖਿਜ਼ਰ ਹਯਾਤ ਜਿਸ ਤਰ੍ਹਾਂ ਦੀ ਕੁੜੀ ਲੱਭ ਰਹੇ ਹਨ, ਉਸ ਬਾਰੇ ਸੁਣ ਕੇ ਤੁਹਾਨੂੰ ਹਾਸਾ ਆ ਜਾਵੇਗਾ। ਉਹ ਹੋਣ ਵਾਲੀ ਪਤਨੀ ‘ਚ ਕੁਝ ਅਲੱਗ ਹੀ ਗੁਣ ਤਲਾਸ਼ ਕਰ ਰਿਹਾ ਹੈ।

‘ਡੇਲੀ ਸਟਾਰ’ ਦੇ ਮੁਤਾਬਕ ਇਸ ਬਾਰੇ ‘ਅਰਬਾਬ ਖਿਜਰ ਹਯਾਤ ਨੇ ਕਿਹਾ, ‘ਮੈਨੂੰ ਹੈਵੀਵੇਟ ਲੜਕੀ ਦੀ ਤਲਾਸ਼ ਹੈ, ਜਿਸ ਨਾਲ ਮੈਂ ਵਿਆਹ ਕਰਵਾ ਸਕਾਂ। ਜੇਕਰ ਮੈਂ ਕਿਸੇ ਆਮ ਲੜਕੀ ਨਾਲ ਵਿਆਹ ਕੀਤਾ ਤਾਂ ਮੈਨੂੰ ਡਰ ਹੈ ਕਿ ਮੈਂ ਉਸ ਨੂੰ ਕੁਚਲ ਕੇ ਮਾਰ ਦੇਵਾਂ’।

ਦਰਅਸਲ, ਅਰਬਾਬ ਖਿਜਰ ਹਯਾਤ ਦਾ ਕੱਦ 6.6 ਫੁੱਟ ਅਤੇ ਵਜਨ 445 ਕਿੱਲੋ ਹੈ। ਉਹ ਰੋਜਾਨਾ 10 ਹਜਾਰ ਕੈਲੋਰੀ (Calorie) ਵਾਲਾ ਖਾਣਾ ਖਾਉਂਦਾ ਹੈ। ਇਸ ‘ਚ ਰੋਜਾਨਾ ਤਿੰਨ ਕਿੱਲੋ ਮਾਸਾਹਾਰੀ ਭੋਜਨ (Non vegetarian food) ਵੀ ਸ਼ਾਮਲ ਹੁੰਦਾ ਹੈ। ਉਹ ਪਿਛਲੇ 7 ਸਾਲ ਤੋਂ ਵਿਆਹ ਲਈ ਲੜਕੀ ਦੀ ਤਲਾਸ਼ ਕਰ ਰਹੇ ਹਨ ਅਤੇ ਲਗਭਗ 300 ਲੜਕੀਆਂ ਦੇ ਵਿਆਹ ਦੀ ਪੇਸ਼ਕਸ਼ ਨੂੰ ਠੁਕਰਾ ਚੁੱਕੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਮੇਰੀ ਪਤਨੀ ਬਣਨ ਲਈ ਦੋ ਗੱਲਾਂ ਚਾਹੀਦੀਆਂ ਹਨ। ਇਕ ਤਾਂ ਇਹ ਕਿ ਉਸ ਦਾ ਵਜਨ ਘੱਟ ਤੋਂ ਘੱਟ 100 ਕਿਲੋ ਹੋਵੇ ਅਤੇ ਘੱਟ ਤੋਂ ਘੱਟ 6.4 ਫੁੱਟ ਕੱਦ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਇਕ-ਦੂਜੇ ਨਾਲ ਖੜ੍ਹੇ ਚੰਗੇ ਵੀ ਲੱਗੀਏ। ਮੇਰੇ ਪਿਤਾ ਦਾ ਮੇਰੇ ਉਤੇ ਵਿਆਹ ਲਈ ਕਾਫੀ ਦਬਾਅ ਹੈ। ਉਹ ਪੋਤੇ-ਪੋਤੀਆਂ ਚਾਹੁੰਦੇ ਹਨ, ਪਰ ਮੈਨੂੰ ਕੋਈ ਮਨਪਸੰਦ ਦੀ ਲੜਕੀ ਨਹੀਂ ਲਭ ਰਹੀ।
First published: January 22, 2020, 8:03 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading