ਲਾਹੌਰ ਦੀ ਮਾਡਲ ਨੇ ਕਰਤਾਰਪੁਰ ਗੁਰਦੁਆਰੇ 'ਚ 'ਨੰਗੇ ਸਿਰ' ਕਰਵਾਇਆ ਫੋਟੋਸ਼ੂਟ, ਗ੍ਰਿਫ਼ਤਾਰੀ ਦੀ ਉੱਠੀ ਮੰਗ

women's clothing ad in the Kartarpur Gurdwara Darbar Sahib : ਆਨਲਾਈਨ ਸਟੋਰ ਦੇ ਮਾਲਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨੰਗੇ ਸਿਰ ਵਾਲੀ ਮਾਡਲ ਦੀਆਂ ਕਈ 'ਬਹੁਤ ਜ਼ਿਆਦਾ ਇਤਰਾਜ਼ਯੋਗ' ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਤਸਵੀਰਾਂ 'ਚ ਔਰਤ ਲਾਲ ਸੂਟ ਪਾ ਕੇ ਪਿੱਠ ਪਿੱਛੇ ਗੁਰਦੁਆਰਾ ਦਰਬਾਰ ਸਾਹਿਬ 'ਚ ਸਿਰ ਢੱਕੇ ਬਿਨਾਂ ਕੈਮਰੇ ਲਈ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।

ਲਾਹੌਰ ਦੀ ਮਾਡਲ ਨੇ ਕਰਤਾਰਪੁਰ ਗੁਰਦੁਆਰੇ 'ਚ 'ਨੰਗੇ ਸਿਰ' ਕਰਵਾਇਆ ਫੋਟੋਸ਼ੂਟ, ਗ੍ਰਿਫ਼ਤਾਰੀ ਦੀ ਉੱਠੀ ਮੰਗ

 • Share this:
  ਨਵੀਂ ਦਿੱਲੀ: ਪਾਕਿਸਤਾਨ ਦੀ ਇੱਕ ਮਾਡਲ (Pakistani model) ਵੱਲੋਂ ਕਰਤਾਰਪੁਰ ਗੁਰਦੁਆਰਾ ਦਰਬਾਰ ਸਾਹਿਬ (Kartarpur Gurdwara Darbar Sahib) ਵਿੱਚ ਔਰਤਾਂ ਦੇ ਕੱਪੜਿਆਂ ਦੇ ਇਸ਼ਤਿਹਾਰ ਵਿੱਚ ‘ਨੰਗੇ ਸਿਰ’ ਪੋਜ਼ ਦੇਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਮੀਡੀਆ ਰਿਪੋਰਟ ਮੁਤਾਬਿਕ ਪਾਕਿਸਤਾਨ 'ਚ 'ਮੰਨਤ' ਨਾਂ ਦਾ ਇਕ ਰੈਡੀ-ਟੂ-ਵੇਅਰ ਔਰਤਾਂ ਦਾ ਆਨਲਾਈਨ ਕੱਪੜਿਆਂ ਦਾ ਸਟੋਰ(online clothing store) ਚਲਾਉਣ ਵਾਲੀ ਔਰਤ ਨੇ ਹਾਲ ਹੀ 'ਚ ਗੁਰਦੁਆਰਾ ਦਰਬਾਰ ਸਾਹਿਬ ਕੰਪਲੈਕਸ 'ਚ ਇਕ ਫੋਟੋਸ਼ੂਟ(photoshoot) ਕਰਵਾਇਆ ਹੈ, ਜਿਸ 'ਚ ਮਾਡਲ ਨੇ ਨੰਗੇ ਸਿਰ ਆਪਣੀ ਪਿੱਠ ਗੁਰਦੁਆਰੇ ਨਾਲ ਪੋਜ਼ ਦਿੱਤੀ ਸੀ।

  ਆਨਲਾਈਨ ਸਟੋਰ ਦੇ ਮਾਲਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨੰਗੇ ਸਿਰ ਵਾਲੀ ਮਾਡਲ ਦੀਆਂ ਕਈ 'ਬਹੁਤ ਜ਼ਿਆਦਾ ਇਤਰਾਜ਼ਯੋਗ' ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਤਸਵੀਰਾਂ 'ਚ ਔਰਤ ਲਾਲ ਸੂਟ ਪਾ ਕੇ ਗੁਰਦੁਆਰਾ ਦਰਬਾਰ ਸਾਹਿਬ ਦੇ ਪਿਛੋਕੜ 'ਚ ਸਿਰ ਢੱਕੇ ਬਿਨਾਂ ਕੈਮਰੇ ਲਈ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਸਰਕਾਰ ਨੂੰ ਇਸ ਨੂੰ ਰੋਕਣ ਲਈ ਕਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਪਵਿੱਤਰ ਸਥਾਨ ਨੂੰ ਪਿਕਨਿਕ ਸਪਾਟ ਨਾ ਬਣਾਇਆ ਜਾਵੇ। ਉਨ੍ਹਾਂ ਟਵੀਟ ਕਰਦਿਆ ਲਿਖਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਮਾਡਲਿੰਗ ਬੇਇੱਜ਼ਤੀ ਹੈ। ਪਾਕਿ ਅਦਾਲਤ ਨੇ ਮਸਜਿਦ 'ਚ ਡਾਂਸ ਵੀਡੀਓ ਕਰਨ ਵਾਲੇ ਸਟਾਰ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ; ਲਾਹੌਰ ਦੀ ਇਸ ਬੀਬੀ ਵਿਰੁੱਧ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ, ਜੋ ਸਾਰੇ ਧਰਮਾਂ ਨੂੰ ਬਰਾਬਰ ਮੰਨਣ ਦੀ ਮਿਸਾਲ ਬਣੇ।  ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਗੁਰਦੁਆਰਾ ਸਾਹਿਬ ਅੰਦਰ ਅਜਿਹੀਆਂ ਗਤੀਵਿਧੀਆਂ ਵਿਰੁੱਧ ਐਡਵਾਈਜ਼ਰੀ ਜਾਰੀ ਕਰਨ ਦੀ ਮੰਗ ਕੀਤੀ ਹੈ।

  ਇਸ ਘਟਨਾ ਦੀ ਨਿੰਦਾ ਕਰਦੇ ਹੋਏ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ.ਸਿੰਘ ਨੇ ਕਿਹਾ, "ਕਰਤਾਰਪੁਰ ਦਾ ਗੁਰਦੁਆਰਾ ਇੱਕ ਧਾਰਮਿਕ ਤੀਰਥ ਅਸਥਾਨ ਹੈ, ਸੈਰ-ਸਪਾਟਾ ਸਥਾਨ ਨਹੀਂ। ਇਸ ਦੀ ਪਾਲਣਾ ਕਰਨ ਲਈ ਕੁਝ ਨਿਯਮ (ਰਹਿਤ ਮਰਯਾਦਾ) ਹਨ। ਗੁਰਦੁਆਰਿਆਂ ਵਿੱਚ ਜਾਣ ਵਾਲੇ ਲੋਕ ਨੰਗੇ ਸਿਰ ਨਹੀਂ ਜਾ ਸਕਦੇ। ਸਿਗਰਟਨੋਸ਼ੀ ਨਹੀਂ ਕਰ ਸਕਦੇ, ..... ਉਲੰਘਣਾ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।"
  ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਨਿਯਮਾਂ ਦੇ ਜ਼ਾਬਤੇ ਦੀ ਸੂਚਨਾ ਦੇਣ ਲਈ ਕਿਹਾ।

  ਪਾਕਿਸਤਾਨ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਲਈ ਸੰਘੀ ਮੰਤਰੀ ਚੌਧਰੀ ਫਵਾਦ ਹੁਸੈਨ ਦਾ ਇੱਕ ਹੋਰ ਟਵੀਟ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਡਿਜ਼ਾਈਨਰ ਅਤੇ ਮਾਡਲ ਨੂੰ ਗਲਤ ਹਰਕਤ ਲਈ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਯਾਦ ਰੱਖਣਾ ਚਾਹੀਦਾ ਹੈ ਕਿ ਕਰਤਾਰਪੁਰ ਸਾਹਿਬ ਇੱਕ ਪਵਿੱਤਰ ਸਥਾਨ ਹੈ, ਨਾ ਕਿ ਫਿਲਮ ਦਾ ਸੈੱਟ।

  ਜ਼ਿਕਰਯੋਗ ਹੈ ਕਿ ਸਿੱਖਾਂ ਦੀ ਸਭ ਤੋਂ ਵੱਡੀ ਪ੍ਰਤੀਨਿਧ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਕੰਪਲੈਕਸ ਦੇ ਅੰਦਰ ਸ਼ਰਧਾਲੂਆਂ ਨੂੰ ਸੁਚੇਤ ਕਰਦੇ ਹੋਏ ਪੋਸਟਰ ਚਿਪਕਾਏ ਹਨ ਕਿ ਮਨੋਰੰਜਨ ਦੀਆਂ ਵੀਡੀਓਜ਼ ਸ਼ੂਟ ਨਾ ਕਰਨ। ਇਹ ਹੁਕਮ ਕੁਝ ਲੋਕਾਂ ਵੱਲੋਂ ਟਿਕਟੋਕ ਵੀਡੀਓਜ਼ ਦੀ ਸ਼ੂਟਿੰਗ ਕਰਦੇ ਹੋਏ ਫੜੇ ਜਾਣ ਤੋਂ ਬਾਅਦ ਲਿਖੇ ਗਏ ਸਨ।
  Published by:Sukhwinder Singh
  First published: