HOME » NEWS » World

ਹਿੰਦ-ਪਾਕਿ ਸਰਹੱਦ ਉਤੇ ਹਿਲਜੁਲ, ਸਿਆਲਕੋਟ ਵੱਲ ਰਵਾਨਾ ਹੋਏ ਪਾਕਿਸਤਾਨੀ ਟੈਂਕ

News18 Punjab
Updated: February 21, 2019, 7:17 PM IST
ਹਿੰਦ-ਪਾਕਿ ਸਰਹੱਦ ਉਤੇ ਹਿਲਜੁਲ, ਸਿਆਲਕੋਟ ਵੱਲ ਰਵਾਨਾ ਹੋਏ ਪਾਕਿਸਤਾਨੀ ਟੈਂਕ

  • Share this:
ਪੁਲਵਾਮਾ ਹਮਲੇ ਪਿੱਛੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹਮਲੇ ਦਾ ਜਵਾਬ ਦੇਣ ਲਈ ਭਾਰਤ ਵੱਲੋਂ ਪਾਕਿਸਤਾਨ ਖਿਲਾਫ ਕੋਈ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ। ਭਾਰਤ ਦੇ ਜਵਾਬੀ ਹਮਲੇ ਦੀ ਚਰਚਾ ਪਿੱਛੋਂ ਪਾਕਿਸਤਾਨ ਚੌਕਸ ਹੋ ਗਿਆ ਹੈ। ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਉਸ ਉੱਤੇ ਹਮਲਾ ਕਰਨ ਦੀ ਤਿਆਰੀ ਵਿਚ ਹੈ। ਇਕ ਰਿਪੋਰਟ ਮੁਤਾਬਕ ਪਾਕਿਸਤਾਨ ਨੇ ਵੀ ਭਾਰਤ ਦੇ ਹਮਲੇ ਦੇ ਟਾਕਰੇ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ।

ਪਾਕਿਸਤਾਨ ਵੱਲੋਂ ਵੱਡੀ ਗਿਣਤੀ ਵਿਚ ਟੈਂਕਾਂ ਨੂੰ ਸਿਆਲਕੋਟ ਬਾਰਡਰ ਵੱਲ ਰਵਾਨਾ ਕਰ ਦਿੱਤਾ ਹੈ। ਇਕ ਪਾਕਿਸਤਾਨੀ Twitter ਅਕਾਊਂਟ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਮੁਹੰਮਦ ਸਾਦ ਨਾਂ ਦੇ ਵਿਅਕਤੀ ਨੇ ਟਵਿੱਟਰ 'ਤੇ ਆਪਣੀ ਵੀਡੀਓ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿਚ ਵੱਡੀ ਗਿਣਤੀ ਪਿੰਡ ਖਾਲੀ ਕਰਵਾ ਲਏ ਗਏ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਲਾਈਨ ਆਫ਼ ਕੰਟ੍ਰੋਲ ਨੇੜੇ ਲੋਕਲ ਆਵਾਜਾਈ ਰੋਕ ਦਿੱਤੀ ਹੈ। ਪਾਕਿਸਤਾਨ ਨੇ ਪੀਓਕੇ ਦੇ 127 ਪਿੰਡਾਂ ਵਿੱਚ ਅਲਰਟ ਵੀ ਜਾਰੀ ਕੀਤਾ। ਇਸ ਦੇ ਨਾਲ ਹੀ LoC ਕੋਲ 40 ਤੋਂ ਜਿਆਦਾ ਪਿੰਡ ਖਾਲੀ ਕਰਵਾ ਲਏ ਗਏ ਹਨ। ਦੱਸ ਦਈਏ ਕਿ ਪੁਲਵਾਮਾ ਵਿਚ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਲਗਾਤਾਰ ਬਦਲਾ ਲੈਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

First published: February 21, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...