ਕਿਉਂ ਰੱਖਿਆ ਇਸ ਪਾਕਿਸਤਾਨੀ ਜੋੜੇ ਨੇ ਆਪਣੇ ਬੱਚੇ ਦਾ ਨਾਂਅ ਬਾਰਡਰ, ਪੜ੍ਹੋ ਇਸ ਖ਼ਬਰ ‘ਚ

ਹਰ ਮਾਂ ਬਾਪ ਦਾ ਇਹ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਨਵਜੰਮੇ ਬੱਚੇ ਨੂੰ ਦੁਨੀਆ ‘ਚ ਸਭ ਤੋਂ ਵੱਖਰਾ ਨਾਂਅ ਦੇਣ। ਜੋ ਉਨ੍ਹਾਂ ਦੇ ਬੱਚੇ ਨੂੰ ਸੂਟ ਕਰੇ ਨਾਲ ਹੀ ਵਧੀਆ ਵੀ ਲੱਗੇ। ਪਰ ਪਾਕਿਸਤਾਨ ਦੇ ਇੱਕ ਜੋੜੇ ਨੇ ਆਪਣੇ ਬੱਚੇ ਦਾ ਨਾਂਅ ਬਾਰਡਰ ਰੱਖਿਆ ਹੈ। ਇਸ ਜੋੜੇ ਨੇ ਆਪਣੇ ਨਵਜੰਮੇ ਬੱਚੇ ਲਈ ਇਹ ਨਾਂਅ ਕਿਉਂ ਚੁਣਿਆ। ਇਸ ਦੇ ਲਈ ਪੂਰੀ ਖ਼ਬਰ ਪੜ੍ਹੋ।

ਕਿਉਂ ਰੱਖਿਆ ਇਸ ਪਾਕਿਸਤਾਨੀ ਜੋੜੇ ਨੇ ਆਪਣੇ ਬੱਚੇ ਦਾ ਨਾਂਅ ਬਾਰਡਰ, ਪੜ੍ਹੋ ਇਸ ਖ਼ਬਰ ‘ਚ

ਕਿਉਂ ਰੱਖਿਆ ਇਸ ਪਾਕਿਸਤਾਨੀ ਜੋੜੇ ਨੇ ਆਪਣੇ ਬੱਚੇ ਦਾ ਨਾਂਅ ਬਾਰਡਰ, ਪੜ੍ਹੋ ਇਸ ਖ਼ਬਰ ‘ਚ

 • Share this:
  ਇੱਕ ਪਾਕਿਸਤਾਨੀ ਜੋੜਾ, ਜੋ ਕਿ ਪਿਛਲੇ 71 ਦਿਨਾਂ ਤੋਂ 97 ਹੋਰ ਪਾਕਿਸਤਾਨੀ ਨਾਗਰਿਕਾਂ ਨਾਲ ਭਾਰਤ-ਪਾਕਿਸਤਾਨ ਦੀ ਅਟਾਰੀ ਸਰਹੱਦ 'ਤੇ ਫਸਿਆ ਹੋਇਆ ਸੀ।  ਇਸੇ ਦੌਰਾਨ ਇਸ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਅਟਾਰੀ ਸਰਹੱਦ ਤੇ ਪੈਦਾ ਹੋਏ ਇਸ ਬੱਚੇ ਦਾ ਨਾਂਅ ਇਸ ਜੋੜੇ ਨੇ ‘ਬਾਰਡਰ’ ਹੀ ਰੱਖ ਦਿੱਤਾ। ਨਵਜੰਮੇ ਬੱਚੇ ਦੇ ਇਸ ਨਾਂਅ ‘ਤੇ ਦੁਨੀਆ ਹੈਰਾਨ ਹੈ। ਨਾਲ ਹੀ ਇਸ ਜੋੜੇ ਦੇ ਇਸ ਫ਼ੈਸਲੇ ਦੀ ਕਾਫ਼ੀ ਚਰਚਾ ਹੋ ਰਹੀ ਹੈ।

  ਬੱਚੇ ਦੇ ਮਾਤਾ-ਪਿਤਾ, ਨਿੰਬੂ ਬਾਈ ਅਤੇ ਬਾਲਮ ਰਾਮ, ਜੋ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਾਜਨਪੁਰ ਜ਼ਿਲੇ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਬੱਚੇ ਦਾ ਨਾਂ ਬਾਰਡਰ ਰੱਖਿਆ ਗਿਆ ਹੈ ਕਿਉਂਕਿ ਉਹ ਭਾਰਤ-ਪਾਕਿ ਸਰਹੱਦ 'ਤੇ ਪੈਦਾ ਹੋਇਆ ਸੀ। ਨਿੰਬੂ ਬਾਈ ਗਰਭਵਤੀ ਸੀ ਅਤੇ 2 ਦਸੰਬਰ ਨੂੰ ਉਸ ਨੂੰ ਲੇਬਰ ਪੇਨ ਸ਼ੁਰੂ ਹੋਏ, ਜਿਸ ਤੋਂ ਬਾਅਦ ਨੇੜੇ-ਤੇੜੇ ਦੇ ਪਿੰਡਾਂ ਦੀਆਂ ਕੁਝ ਔਰਤਾਂ ਡਿਲੀਵਰੀ 'ਚ ਨਿੰਬੂ ਬਾਈ ਦੀ ਮਦਦ ਲਈ ਪਹੁੰਚੀਆਂ।

  ਸਥਾਨਕ ਲੋਕਾਂ ਨੇ ਹੋਰ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ ਜਣੇਪੇ ਲਈ ਡਾਕਟਰੀ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ। ਬਾਲਮ ਰਾਮ ਨੇ ਦੱਸਿਆ ਕਿ ਉਹ ਲੌਕਡਾਊਨ ਤੋਂ ਪਹਿਲਾਂ 98 ਹੋਰ ਨਾਗਰਿਕਾਂ ਨਾਲ ਤੀਰਥ ਯਾਤਰਾ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਭਾਰਤ ਆਇਆ ਸੀ, ਪਰ ਜ਼ਰੂਰੀ ਦਸਤਾਵੇਜ਼ਾਂ ਦੀ ਘਾਟ ਕਾਰਨ ਘਰ ਵਾਪਸ ਨਹੀਂ ਆ ਸਕਿਆ। ਇਨ੍ਹਾਂ ਲੋਕਾਂ ਵਿਚ 47 ਬੱਚੇ ਸ਼ਾਮਲ ਹਨ, ਜਿਨ੍ਹਾਂ ਵਿਚੋਂ ਛੇ ਭਾਰਤ ਵਿਚ ਪੈਦਾ ਹੋਏ ਸਨ, ਜਿਨ੍ਹਾਂ ਦੀ ਉਮਰ ਅਜੇ ਇਕ ਸਾਲ ਤੋਂ ਘੱਟ ਹੈ।

  ਇਕ ਨੇ ਆਪਣੇ ਬੱਚੇ ਦਾ ਨਾਂ ਰੱਖਿਆ 'ਭਾਰਤ'

  ਬਾਲਮ ਰਾਮ ਤੋਂ ਇਲਾਵਾ ਉਨ੍ਹਾਂ ਦੇ ਤੰਬੂ 'ਚ ਰਹਿਣ ਵਾਲੇ ਇਕ ਹੋਰ ਪਾਕਿਸਤਾਨੀ ਨਾਗਰਿਕ ਨੇ ਆਪਣੇ ਬੇਟੇ ਦਾ ਨਾਂ 'ਭਾਰਤ' ਰੱਖਿਆ ਹੈ ਕਿਉਂਕਿ ਉਸ ਦਾ ਜਨਮ ਪਿਛਲੇ ਸਾਲ 2020 'ਚ ਜੋਧਪੁਰ 'ਚ ਹੋਇਆ ਸੀ। ਇਹ ਸ਼ਖ਼ਸ ਜੋਧਪੁਰ 'ਚ ਆਪਣੇ ਭਰਾ ਨੂੰ ਮਿਲਣ ਆਇਆ ਸੀ ਪਰ ਅਜੇ ਤੱਕ ਪਾਕਿਸਤਾਨ ਵਾਪਸ ਨਹੀਂ ਆਇਆ।

  ਇੱਥੇ ਫਸੇ ਲੋਕ ਪਾਕਿਸਤਾਨ ਦੇ ਰਹੀਮ ਯਾਰ ਖਾਨ ਅਤੇ ਰਾਜਨਪੁਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ, ਜੋ ਇਸ ਸਮੇਂ ਅਟਾਰੀ ਸਰਹੱਦ 'ਤੇ ਤੰਬੂ ਲਗਾ ਕੇ ਰਹਿ ਰਹੇ ਹਨ ਕਿਉਂਕਿ ਪਾਕਿਸਤਾਨੀ ਰੇਂਜਰਾਂ ਨੇ ਉਨ੍ਹਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਕਾਰਨ ਇਹ ਪਰਿਵਾਰ ਅਟਾਰੀ ਬਾਰਡਰ ‘ਤੇ ਰਹਿਣ ਲਈ ਮਜਬੂਰ ਹਨ।
  Published by:Amelia Punjabi
  First published: