HOME » NEWS » World

Tiktok ‘ਤੇ ਪਤਨੀ ਨੇ ਪੋਸਟ ਕੀਤੀ ਪਤੀ ਦੀ ਮੌਤ ਦੀ ਝੂਠੀ ਖਬਰ, ਕਾਰਨ ਜਾਣ ਹੋਵੋਗੇ ਹੈਰਾਨ

News18 Punjabi | News18 Punjab
Updated: September 17, 2020, 1:29 PM IST
share image
Tiktok ‘ਤੇ ਪਤਨੀ ਨੇ ਪੋਸਟ ਕੀਤੀ ਪਤੀ ਦੀ ਮੌਤ ਦੀ ਝੂਠੀ ਖਬਰ, ਕਾਰਨ ਜਾਣ ਹੋਵੋਗੇ ਹੈਰਾਨ
ਔਰਤ ਨੇ ਟਿਕ-ਟਾਕ ਉਤੇ ਪਤੀ ਦੀ ਮੌਤ ਦੀ ਝੂਠੀ ਖਬਰ ਪੋਸਟ ਕੀਤੀ

ਪਾਕਿਸਤਾਨ ਦੇ ਟਿਕ-ਟਾਕਰ ਆਦਿਲ ਰਾਜਪੂਤ ਦੀ ਪਤਨੀ ਨੇ ਆਪਣੇ ਫਾਲੋਅਰਸ ਦੀ ਗਿਣਤੀ ਵਿਚ ਵਾਧਾ ਕਰਨ ਇਕ ਜੁਗਤ ਲਾਈ। ਉਸਨੇ ਆਪਣੇ ਪਤੀ ਦੀ ਮੌਤ ਦੀ ਜਾਅਲੀ ਵੀਡੀਓ ਬਣਾ ਕੇ ਪਤੀ ਦੇ ਟਿਕਟੋਕ ਅਕਾਉਂਟ ਤੋਂ ਪੋਸਟ ਕਰ ਦਿੱਤੀ।

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਬੈਨ ਹੋ ਚੁੱਕੇ ਟਿੱਕ-ਟੋਕ (Tik-tok) ਦੀ ਵਰਤੋਂ ਗੁਆਂਢੀ ਦੇਸ਼ ਪਾਕਿਸਤਾਨ ਵਿਚ ਪਾਗਲਪਨ ਦੀ ਹੱਦ ਤਕ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਟਿਕ-ਟਾਕਰ ਆਦਿਲ ਰਾਜਪੂਤ ਦੀ ਪਤਨੀ ਨੇ ਆਪਣੇ ਫਾਲੋਅਰਸ ਦੀ ਗਿਣਤੀ ਵਿਚ ਵਾਧਾ ਕਰਨ ਇਕ ਜੁਗਤ ਲਾਈ। ਉਸਨੇ ਆਪਣੇ ਪਤੀ ਦੀ ਮੌਤ ਦੀ ਜਾਅਲੀ ਵੀਡੀਓ ਬਣਾ ਕੇ ਪਤੀ ਦੇ ਟਿਕਟੋਕ ਅਕਾਉਂਟ ਤੋਂ ਪੋਸਟ ਕਰ ਦਿੱਤੀ। ਮੀਡੀਆ ਵਿਚ ਛਪੀ ਇਕ ਰਿਪੋਰਟ ਦੇ ਅਨੁਸਾਰ, ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਰਹੀਮ ਯਾਰ ਖ਼ਾਨ ਸ਼ਹਿਰ ਦੇ ਰਸ਼ੀਦਾਬਾਦ ਇਲਾਕੇ ਵਿਚ ਰਹਿਣ ਵਾਲੀ ਔਰਤ ਨੇ ਵੀਡੀਓ ਵਿਚ ਰੋਣ ਦਾ ਦਿਖਾਵਾ ਕੀਤਾ ਅਤੇ ਦੱਸਿਆ ਕਿ ਉਸ ਦੇ ਪਤੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਪਤਨੀ ਨੇ ਦੱਸਿਆ ਕਿ ਉਸਦੇ ਪਤੀ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਈ

ਔਰਤ ਨੇ ਵੀਡੀਓ ਵਿੱਚ ਦੱਸਿਆ ਕਿ ਉਸਦੇ ਪਤੀ ਆਦਿਲ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਸਪੱਸ਼ਟ ਹੈ ਕਿ ਵੀਡੀਓ ਦੇ ਅਪਲੋਡ ਹੁੰਦਿਆਂ ਹੀ ਲੋਕਾਂ ਦੇ ਸੰਦੇਸ਼ ਆਉਣ ਲੱਗੇ। ਜਿਵੇਂ ਹੀ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ, ਇਸ ਕੁਝ ਮਿੰਟਾਂ ਬਾਅਦ ਹੀ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਕੁਝ ਹੀ ਘੰਟਿਆਂ ਵਿਚ ਲੋਕਾਂ ਦੇ ਫੋਨ ਦੁੱਖ ਜ਼ਾਹਰ ਕਰਨ ਲਈ ਆਦਿਲ ਦੇ ਘਰ ਆਉਣੇ ਸ਼ੁਰੂ ਹੋ ਗਏ। ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਗਈ ਵੀਡੀਓ ਇਲਾਕੇ ਦੇ ਲੋਕਾਂ ਤੱਕ ਪਹੁੰਚੀ ਅਤੇ ਉਹ ਉਸਦੇ ਘਰ ਦੇ ਸਾਹਮਣੇ ਸੋਗ ਮਨਾਉਣ ਲਈ ਇਕੱਠੇ ਹੋਏ। ਮਹੱਤਵਪੂਰਣ ਗੱਲ ਇਹ ਹੈ ਕਿ ਆਦਿਲ ਪਾਕਿਸਤਾਨ ਵਿਚ ਸਭ ਤੋਂ ਮਸ਼ਹੂਰ ਟਿੱਕ-ਟਾਕ ਕਰਨ ਵਾਲਿਆਂ ਵਿਚੋਂ ਇਕ ਹੈ, ਉਸਦੇ ਆਫਿਸ਼ੀਅਲ ਅਕਾਊਂਟ ਉਤੇ ਲਗਭਗ 26 ਲੱਖ ਲੋਕ ਉਸ ਨੂੰ ਫਾਲੋ ਕਰਦੇ ਹਨ।
ਮਸਜਿਦ ਤੋਂ ਮੌਤ ਦੀ ਘੋਸ਼ਣਾ ਵੀ ਕੀਤੀ ਗਈ  

ਘਰ ਦੇ ਬਾਹਰ ਇਕੱਠੇ ਹੋਏ ਕੁਝ ਲੋਕਾਂ ਨੇ ਮਸਜਿਦ ਵਿਚੋਂ ਆਦਿਲ ਦੀ ਮੌਤ ਦਾ ਐਲਾਨ ਵੀ ਕੀਤਾ। ਹਾਲਾਂਕਿ, ਜਦੋਂ ਫਾਲੋਵਰਸ ਨੂੰ ਪਤਾ ਲੱਗਿਆ ਕਿ ਆਦਿਲ ਦੀ ਮੌਤ ਦੀ ਖਬਰ ਝੂਠੀ ਹੈ, ਤਾਂ ਉਹ ਗੁੱਸੇ ਵਿੱਚ ਆ ਗਏ  ਅਤੇ ਫਿਰ ਉਸਨੇ ਆਦਿਲ ਅਤੇ ਉਸਦੀ ਪਤਨੀ ਦੇ ਵਿਰੁੱਧ ਮਨੁੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸੋਸ਼ਲ ਮੀਡੀਆ ਉੱਤੇ ਉੱਚ ਅਧਿਕਾਰੀਆਂ ਤੋਂ ਕਾਨੂੰਨੀ ਕਾਰਵਾਈ ਦੀ ਮੰਗ ਕਰਨ ਲੱਗੇ।

ਲੋਕਾਂ ਦੇ ਗੁੱਸੇ ਨੂੰ ਵੇਖਦਿਆਂ ਆਦਿਲ ਦੀ ਪਤਨੀ ਨੇ ਇਕ ਹੋਰ ਵੀਡੀਓ ਬਣਾ ਕੇ ਟਿਕਟੌਕ 'ਤੇ ਅਪਲੋਡ ਕਰ ਦਿੱਤਾ। ਇਸ ਵੀਡੀਓ ਵਿੱਚ ਫਾਲੋਵਰਸ ਨੂੰ ਦੱਸਿਆ ਗਿਆ ਕਿ ਆਦਿਲ ਬਹੁਤ ਤੰਦਰੁਸਤ, ਸੁਰੱਖਿਅਤ ਹੈ ਅਤੇ ਘਰ ਆ ਗਏ ਹਨ।
Published by: Ashish Sharma
First published: September 17, 2020, 1:25 PM IST
ਹੋਰ ਪੜ੍ਹੋ
ਅਗਲੀ ਖ਼ਬਰ