HOME » NEWS » World

ਪੁਲਵਾਮਾ ਹਮਲਾ: ਭਾਰਤ ਨਾਲ ਖੜ੍ਹੇ ਹੋਏ ਪਾਕਿਸਤਾਨੀ ਨੌਜਵਾਨ, ਸੋਸ਼ਲ ਮੀਡੀਆ 'ਤੇ ਚਲਾਈ ਇਹ ਮੁਹਿੰਮ

News18 Punjab
Updated: February 20, 2019, 4:24 PM IST
ਪੁਲਵਾਮਾ ਹਮਲਾ: ਭਾਰਤ ਨਾਲ ਖੜ੍ਹੇ ਹੋਏ ਪਾਕਿਸਤਾਨੀ ਨੌਜਵਾਨ, ਸੋਸ਼ਲ ਮੀਡੀਆ 'ਤੇ ਚਲਾਈ ਇਹ ਮੁਹਿੰਮ
ਪੁਲਵਾਮਾ ਹਮਲਾ: ਭਾਰਤ ਨਾਲ ਖੜ੍ਹੇ ਹੋਏ ਪਾਕਿਸਤਾਨੀ ਨੌਜਵਾਨ, ਸੋਸ਼ਲ ਮੀਡੀਆ 'ਤੇ ਚਲਾਈ ਇਹ ਮੁਹਿੰਮ

  • Share this:
14 ਫਰਵਰੀ ਦਿਨ ਵੀਰਵਾਰ ਨੂੰ ਪੁਲਵਾਮਾ ਵਿੱਚ ਸੀਆਰਪੀਐੱਫ ਕਾਫਲੇ ਉੱਤੇ ਹੋਏ ਹਮਲੇ ਵਿੱਚ 40 ਤੋ ਵੱਧ ਜਵਾਨ ਮਾਰੇ ਗਏ ਤੇ ਕਈ ਜਖਮੀ ਹੋਏ ਸਨ। ਜਿੰਮਦਾਰੀ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ। ਇਸ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਵੱਲੋਂ ਲਗਾਏ ਤਮਾਮ ਇਲਜ਼ਾਮਾਂ ਨੂੰ ਖਾਰਜ ਕੀਤਾ।

ਇਸ ਦਹਿਸ਼ਤੀ ਹਮਲੇ ਵਿੱਚ ਜਿੱਥੇ ਪੂਰੇ ਦੇਸ਼ ਵਿੱਚ ਪਾਕਿਸਤਾਨ ਖਿਲਾਫ ਰੋਸ ਹੈ, ਉੱਥੇ ਹੀ ਖੁਦ ਪਾਕਿਸਤਾਨ ਵਿੱਚ ਅਜਿਹੇ ਵੀ ਲੋਕ ਹਨ, ਜਿਹੜੇ ਇਸ ਹਮਲੇ ਦੀ ਨਿੰਦਾ ਕਰ ਰਹੇ ਹਨ। ਇਹ ਨੌਜਵਾਨ ਮੰਨਦੇ ਹਨ ਕਿ ਯੁੱਧ ਕਿਸੇ ਮਸਲੇ ਦਾ ਹੱਲ਼ ਨਹੀਂ ਹੈ। ਇਹ ਸੰਦੇਸ਼ ਨੂੰ ਅੱਗੇ ਵਧਾਉਣ ਦਾ ਕੰਮ ਪਾਕਿਸਤਾਨ ਦੀ ਇੱਕ ਪੱਤਰਕਾਰ ਸੀਰ ਮਿਰਜਾ ਨੇ ਸੋਸ਼ਲ ਮੀਡੀਆ ਉੱਤ ਮੁਹਿੰਮ ਚਲਾ ਕੇ ਪੁਲਵਾਮਾ ਹਮਲੇ ਦੀ ਨਿੰਦਾ ਕਰ ਰਹੀ ਹੈ।

ਸ਼ੀਰ ਨੇ ਇੱਕ ਆਪਣੀ ਤਸਵੀਰ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਇੱਕ ਪੋਸਟਰ ਫੜਿਆ ਹੋਇਆ ਹੈ। ਉਸ ਵਿੱਚ ਲਿਖਿਆ ਹੈ ਕਿ ਮੈਂ ਇੱਕ ਪਾਕਿਸਤਾਨੀ ਹਾਂ ਅਤੇ ਮੈਂ ਪੁਲਵਾਮਾ ਹਮਲੇ ਦੀ ਨਿੰਦਾ ਕਰਦੀ ਹਾਂ #AntiHateChallenge #NoToWar”.


 

ਅਪਣੀ ਤਸਵੀਰ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਦੀ ਤਮਾਮ ਲੜਕੀਆਂ ਦੀ ਤਸਵੀਰ ਪੋਸਟ ਕੀਤੀ ਹੈ, ਜਿਸ ਵਿੱਚ ਉਹ ਇਸ ਤਰ੍ਹਾਂ ਦੇ ਪੋਸਟਰ ਹੱਥਾਂ ਵਿੱਚ ਫੜ੍ਹੇ ਹੋਏ ਹਨ। ਫੇਸਬੁੱਕ ਉੱਤੇ ਅਮਨ ਦੀ ਆਸ਼ਾ ਨਾਮ ਦੇ ਫੇਸਬੁੱਕ ਗਰੁੱਪ ਉੱਤੇ ਇੱਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ “ਅਸੀਂ ਕਸ਼ਮੀਰ ਵਿੱਚ ਹੋਏ ਇਸ ਹਾਦਸੇ ਤੋਂ ਬਹੁਤ ਪਰੇਸ਼ਾਨ ਹਾਂ, ਜਿਸ ਵਿੱਚ ਕਈ ਬੇਕਸੂਰ ਲੋਕਾਂ ਦੀ ਜਾਨ ਗਈ ਹੈ। ਅਸੀਂ #AntiHateChallenge ਮੁਹਿੰਮ ਸਿਰਫ ਇਸ ਹਮਲੇ ਦੀ ਨਿੰਦਾ ਕਰਨ ਲਈ ਹੀ ਨਹੀਂ ਚਲਾ ਰਹੇ ਹਾਂ। ਅਸੀਂ ਇਸ ਵਕਤ ਆਪਣੇ ਭਾਰਤੀ ਦੋਸਤਾਂ ਦੇ ਨਾਲ ਖੜ੍ਹੇ ਹਾਂ। ਨਾਲ ਹੀ ਮੈਂ ਆਪਣੇ ਪਾਕਿਸਤਾਨੀ ਦੋਸਤਾਂ ਨੰ ਵੀ ਅਪੀਲ ਕਰਦੀ ਹਾਂ ਕਿ ਉਹ ਸਾਡਾ ਸਾਥ ਦੇਣ”
First published: February 20, 2019
ਹੋਰ ਪੜ੍ਹੋ
ਅਗਲੀ ਖ਼ਬਰ