ਪਾਕਿਸਤਾਨ ਵਿੱਚ ਮਹਿੰਗਾਈ ਦੀ ਸ਼ਿਕਾਇਤ ਤਾਂ ਲੋਕਾਂ ਨੇ ਹਰ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੀ ਹੈ, ਪਰ ਪਿਛਲੇ ਕੁਝ ਮਹੀਨਿਆਂ ਦੌਰਾਨ ਭਾਵੇਂ ਗਰੀਬ ਹੋਵੇ ਜਾਂ ਫਿਰ ਮੱਧ ਵਰਗ, ਹਰੇਕ ਤਬਕੇ ਦਾ ਜੀਅ ਪ੍ਰੇਸ਼ਾਨ ਹੈ। ਆਮ ਜਨਤਾ ਲਈ ਗੁਜ਼ਾਰਾ ਕਰਨਾ ਔਖਾ ਹੁੰਦਾ ਜਾ ਰਿਹਾ ਹੈ।
ਪਾਕਿਸਤਾਨੀ ਨਾਗਰਿਕ ਖੁੱਲ੍ਹ ਕੇ ਹੁਣ ਆਪਣੀ ਭੜਾਸ ਕੱਢਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਪਾਕਿਸਤਾਨੀ ਨਾਗਰਿਕ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ "ਕਾਸ਼ ਹਿੰਦੁਸਤਾਨ ਪਾਕਿਤਸਾਨ ਦਾ ਬਟਵਾਰਾ ਨਾ ਹੁੰਦਾ ਅਤੇ ਹਿੰਦੁਸਤਾਨ ਦੇ PM ਨਰਿੰਦਰ ਮੋਦੀ ਹੀ ਸਾਡੇ PM ਹੁੰਦੇ। ਸਾਰਾ ਪਾਕ-ਹਿੰਦ ਇੱਕ ਹੁੰਦਾ, ਟਮਾਟਰ 20 ਰੁਪਏ ਕਿੱਲੋ ਹੁੰਦਾ, ਚਿਕਨ-ਪਟਰੋਲ ਅਤੇ ਹੋਰ ਰੋਜ਼ਾਨਾ ਜਰੂਰਤ ਦੀਆਂ ਚੀਜਾਂ ਵਾਜ਼ਿਬ ਦਾਮ 'ਤੇ ਉਪਲਬਧ ਹੁੰਦੀਆਂ।
"Hamen Modi Mil Jaye bus, Na hamen Nawaz Sharif Chahiye, Na Imran, Na Benazir chahiye, General Musharraf bhi nahi chahiye"
ਅੱਗੇ ਉਹ ਕਹਿ ਰਿਹਾ ਹੈ ਕਿ ਨਾ ਸਾਨੂੰ ਨਵਾਜ਼ ਸ਼ਰੀਫ ਚਾਹੀਦਾ ਨਾ ਇਮਰਾਨ ਨਾ ਬੇਨਜ਼ੀਰ ਸਾਨੂੰ ਸਿਰਫ PM ਮੋਦੀ ਮਿਲ ਜਾਣ। ਸ਼ਖਸ ਨੇ 'PM ਮੋਦੀ ਤੋਂ ਇਲਾਵਾ ਕੋਈ ਹੋਰ ਨਹੀਂ ' ਦੀ ਕਾਮਨਾ ਕਰਦੇ ਹੋਏ ਕਿਹਾ ਕਿ ਭਾਰਤ ਸਾਡੇ ਨਾਲੋਂ ਬਿਹਤਰ ਹੈ ਅਤੇ ਦੁਨੀਆ ਦਾ 5ਵਾਂ TOP ਦਾ ਮੁਲਕ ਹੈ।
ਗੌਰਤਲਬ ਹੈ ਕਿ ਪਾਕਿਤਸਾਨ 'ਚ ਸਪਸ਼ਟ ਤੌਰ 'ਤੇ ਖਾਂਦੇ-ਪੀਂਦੇ ਪਰਿਵਾਰ ਵੀ ਮਹਿੰਗਾਈ ਦਾ ਰੋਣਾ ਰੋ ਰਹੇ ਹਨ। ਪਰ ਆਮ ਨੌਕਰੀਪੇਸ਼ਾ ਨਾਗਰਿਕਾਂ ਲਈ ਇਹ ਇੱਕ ਵੱਡੀ ਜੰਗ ਹੈ, ਜੋ ਉਨ੍ਹਾਂ ਨੂੰ ਹਰ ਰੋਜ਼ ਲੜਨੀ ਪੈ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Imran Khan, Narendra modi, Pakistan