ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪਾਕਿਸਤਾਨ ਬੋਲਿਆ, ਹਾਲੇ ਕੋਈ ਮਿਤੀ ਫਿਕਸ ਨਹੀਂ

 ਇਕ ਮਹੀਨੇ ਪਹਿਲਾਂ ਕਾਰੀਡੋਰ ਪ੍ਰੋਜੈਕਟ ਦੇ ਇਕ ਸੀਨੀਅਰ ਅਧਿਕਾਰੀ ਨੇ ਐਲਾਨ ਕੀਤਾ ਸੀ ਕਿ ਕਰਤਾਰਪੁਰ ਸਾਹਿਬ ਦੇ ਲਈ ਪਾਕਿਸਤਾਨ 9 ਨਵੰਬਰ ਨੂੰ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਜਾਣ ਦੀ ਆਗਿਆ ਦੇਵੇਗਾ।

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪਾਕਿਸਤਾਨ ਬੋਲਿਆ, ਹਾਲੇ ਕੋਈ ਮਿਤੀ ਫਿਕਸ ਨਹੀਂ

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪਾਕਿਸਤਾਨ ਬੋਲਿਆ, ਹਾਲੇ ਕੋਈ ਮਿਤੀ ਫਿਕਸ ਨਹੀਂ

 • Share this:
  ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਕਰਤਾਰਪੁਰ ਕਾਰੀਡੋਰ (Kartarpur Corridor) ਦੇ ਉਦਘਾਟਨ ਲਈ ਹਾਲੇ ਕੋਈ ਤਰੀਖ ਤੈਅ ਨਹੀਂ ਕੀਤੀ। ਉਸਨੇ ਭਰੋਸਾ ਦਿੱਤਾ ਹੈ ਕਿ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਉਤੇ ਇਸ ਨੂੰ ਅਗਲੇ ਮਹੀਨ ਸਮੇਂ ਉਪਰ ਸ਼ੁਰੂ ਕਰ ਦਿੱਤਾ ਜਾਵੇਗਾ।  ਇਕ ਮਹੀਨੇ ਪਹਿਲਾਂ ਕਾਰੀਡੋਰ ਪ੍ਰੋਜੈਕਟ ਦੇ ਇਕ ਸੀਨੀਅਰ ਅਧਿਕਾਰੀ ਨੇ ਐਲਾਨ ਕੀਤਾ ਸੀ ਕਿ ਕਰਤਾਰਪੁਰ ਸਾਹਿਬ ਦੇ ਲਈ ਪਾਕਿਸਤਾਨ 9 ਨਵੰਬਰ ਨੂੰ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਜਾਣ ਦੀ ਆਗਿਆ ਦੇਵੇਗਾ।

  ਵਿਦੇਸ਼ੀ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਵਾਅਦੇ ਮੁਤਾਬਿਕ ਕਾਰੀਡੋਰ ਦਾ ਕੰਮ ਸਮੇਂ ਸਿਰ ਪੂਰਾ ਹੋ ਜਾਵੇਗਾ। ਇਸ ਦਾ ਉਦਘਾਟਨ ਸਮੇਂ ਉਤੇ ਹੋਵੇਗਾ ਪਰ ਇਸ ਦੇ ਸ਼ੁਰੂ ਹੋਣ ਦੇ ਲਈ ਮੈਂ ਕੋਈ ਮਿਤੀ ਫਿਕਸ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਉਤੇ 12 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲ ਦਿੱਤਾ ਜਾਵੇਗਾ।

  ਕਰਤਾਰਪੁਰ ਕਾਰੀਡੋਰ ਵਿਚ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਨਾਲ ਜੋੜੇਗਾ ਅਤੇ ਭਾਰਤੀ ਸ਼ਰਧਾਲੂ ਬਿਨਾਂ ਵੀਜ਼ਾ ਤੋਂ ਯਾਤਰਾ ਕਰ ਸਕਣਗੇ। ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਜਾਣ ਲਈ ਸਿਰਫ ਪਰਮਿਟ ਹਾਸਿਲ ਕਰਨਾ ਹੋਵੇਗਾ। ਕਰਤਾਰਪੁਰ ਦੀ ਸਥਾਪਨਾ 1522 ਵਿਚ ਗੁਰੂ ਨਾਨਕ ਦੇਵ ਨੇ ਕੀਤੀ ਸੀ।

  16 ਸਿਤੰਬਰ ਨੂੰ ਪਾਕਿਸਤਾਨੀ ਅਤੇ ਵਿਦੇਸ਼ੀ ਪੱਤਰਕਾਰਾਂ ਦੀ ਯਾਤਰਾ ਬਾਰੇ ਡਾਇਰੈਕਟਰ ਆਤਿਫ ਮਾਜਿਦ ਨੇ ਕਿਹਾ ਸੀ ਕਿ ਲਾਹੌਰ ਤੋਂ 125 ਕਿਲੋਮੀਟਰ ਦੂਰ ਨਾਰੋਵਾਲ ਵਿਚ ਕਰਤਾਰਪੁਰ ਕਾਰੀਡੋਰ ਦਾ 86 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ ਅਤੇ 9 ਨਵੰਬਰ ਨੂੰ ਇਸ ਨੂੰ ਸ਼ਰਧਾਲੂਆਂ ਲਈ ਖੋਲ ਦਿੱਤਾ ਜਾਵੇਗਾ।
  First published: