HOME » NEWS » World

ਗੁਰੂ ਨਾਨਕ ਦੇਵ ਵੱਲੋਂ ਸ਼ਾਂਤੀ ਦੇ ਦਿੱਤੇ ਸੁਨੇਹੇ ਦੇ ਪ੍ਰਚਾਰ ਲਈ ਪਾਕਿਸਤਾਨੀ ਯੂਨੀਵਰਸਿਟੀ ਨੇ ਕੀਤਾ ਵੱਡਾ ਕੰਮ...

News18 Punjab
Updated: February 21, 2019, 9:14 AM IST
ਗੁਰੂ ਨਾਨਕ ਦੇਵ ਵੱਲੋਂ ਸ਼ਾਂਤੀ ਦੇ ਦਿੱਤੇ ਸੁਨੇਹੇ ਦੇ ਪ੍ਰਚਾਰ ਲਈ ਪਾਕਿਸਤਾਨੀ ਯੂਨੀਵਰਸਿਟੀ ਨੇ ਕੀਤਾ ਵੱਡਾ ਕੰਮ...
ਗੁਰੂ ਨਾਨਕ ਦੇਵ ਵੱਲੋਂ ਸ਼ਾਂਤੀ ਦੇ ਦਿੱਤੇ ਸੁਨੇਹੇ ਦੇ ਪ੍ਰਚਾਰ ਲਈ ਪਾਕਿਸਤਾਨੀ ਯੂਨੀਵਰਸਿਟੀ ਨੇ ਕੀਤਾ ਵੱਡਾ ਕੰਮ...

  • Share this:
ਪਾਕਿਸਤਾਨੀ ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਗੁਰੂ ਨਾਨਕ ਰਿਸਰਚ ਚੇਅਰ ਸਥਾਪਤ ਕੀਤੀ ਗਈ ਹੈ। ਯੂਨੀਵਿਰਸਿਟੀ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਵੱਲੋਂ ਸ਼ਾਂਤੀ ਦੇ ਦਿੱਤੇ ਸੁਨੇਹੇ ਦੇ ਪ੍ਰਚਾਰ ਲਈ ਇਹ ਵੱਡਾ ਕੰਮ ਕੀਤਾ ਹੈ।

ਇਸ ਸਬੰਧੀ ਉਦਘਾਟਨੀ ਸਮਾਗਮ ਮੰਗਲਵਾਰ ਨੂੰ ਯੂਨੀਵਰਸਿਟੀ ਦੇ ਨਵੇਂ ਕੈਂਪਸ ’ਚ ਹੋਇਆ ਜਿਸ ਦਾ ਆਗ਼ਾਜ਼ ਵਾਈਸ ਚਾਂਸਲਰ ਡਾਕਟਰ ਨਿਆਜ਼ ਅਹਿਮਦ ਨੇ ਕੀਤਾ। ਪੰਜਾਬ ਯੂਨੀਵਰਸਿਟੀ ਦੇ ਓਰੀਐਂਟਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਚੇਅਰ ਦੇ ਪ੍ਰੋਫੈਸਰ ਦੀ ਨਿਗਰਾਨੀ ਹੇਠ ਖੋਜ ਕਾਰਜ ਕੀਤੇ ਜਾਣਗੇ।

Loading...
ਪੰਜਾਬ ਯੂਨੀਵਰਸਿਟੀ ਦੇ ਤਰਜਮਾਨ ਖੁਰੱਮ ਸ਼ਾਹਜ਼ਾਦ ਨੇ ਬੁੱਧਵਾਰ ਨੂੰ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ,‘‘ਪੰਜਾਬ ਯੂਨੀਵਰਸਿਟੀ ਲਾਹੌਰ ਨੇ ਬਾਬਾ ਗੁਰੂ ਨਾਨਕ ਰਿਸਰਚ ਚੇਅਰ ਬਣਾਈ ਹੈ। ਪਾਕਿਸਤਾਨ ’ਚ ਕਿਸੇ ਵੀ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਇਹ ਪਹਿਲਾ ਉਪਰਾਲਾ ਹੈ। ਵਿਦਿਆਰਥੀ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ’ਤੇ ਖੋਜ ਕਰ ਸਕਣਗੇ।’’
ਵੀਸੀ ਨਿਆਜ਼ ਅਹਿਮਦ ਨੇ ਕਿਹਾ,‘‘ਗੁਰੂ ਨਾਨਕ ਨੇ ਸਹਿਣਸ਼ੀਲਤਾ ਦੇ ਸੁਨੇਹੇ ਨੂੰ ਪ੍ਰਚਾਰਿਆ। ਉਨ੍ਹਾਂ ਸਮਾਜ ’ਚ ਸ਼ਾਂਤੀ ਕਾਇਮ ਰੱਖਣ ਲਈ ਵੱਡੇ ਉਪਰਾਲੇ ਕੀਤੇ। ਚੇਅਰ ਸਥਾਪਤ ਕਰਨ ਦਾ ਮੁੱਖ ਮਕਸਦ ਗੁਰੂ ਨਾਨਕ ਵੱਲੋਂ ਸ਼ਾਂਤੀ ਦੇ ਦਿੱਤੇ ਸੁਨੇਹੇ ਨੂੰ ਉਤਸ਼ਾਹਿਤ ਕਰਨਾ ਹੈ।’’ ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਰਿਸ਼ਤੇ ਹੋਰ ਮਜ਼ਬੂਤ ਹੋਣਗੇ।
First published: February 21, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...