ਪੈਰਿਸ ‘ਚ ਵਿਅਕਤੀ ਨੇ 'ਬੋਰਿੰਗ ਨੌਕਰੀ' ਲਈ ਮਾਲਕ 'ਤੇ ਕੀਤਾ ਮੁਕੱਦਮਾ, ਮਿਲਿਆ 33 ਲੱਖ ਦਾ ਮੁਆਵਜਾ

ਚਾਰ ਸਾਲਾਂ ਬਾਅਦ ਡੇਸਨਾਰਡ ਇਹ ਮੁਕੱਦਮਾ ਜਿੱਤ ਗਿਆ। ਇਸਦੇ ਨਾਲ ਹੀ ਕੋਰਟ ਨੇ ਕੰਪਨੀ ਦੇ ਮਾਲਕ ਨੂੰ ਮੁਆਵਜਾ ਦੇਣ ਦਾ ਹੁਕਮ ਦਿੱਤਾ ਗਿਆ। ਡੇਸਨਾਰਡ ਨੂੰ ਕੰਪਨੀ ਮਾਲਕ ਦੁਆਰਾ ਮਿਲਣ ਵਾਲੇ ਮੁਆਵਜੇ ਦੀ ਰਕਮ € 40,000 (ਲਗਭਗ 33 ਲੱਖ) ਰੁਪਏ ਹੈ।

ਪੈਰਿਸ ‘ਚ ਵਿਅਕਤੀ ਨੇ 'ਬੋਰਿੰਗ ਨੌਕਰੀ' ਲਈ ਮਾਲਕ 'ਤੇ ਕੀਤਾ ਮੁਕੱਦਮਾ, ਮਿਲਿਆ 33 ਲੱਖ ਦਾ ਮੁਆਵਜਾ (photo-news18english)

  • Share this:
ਇਹ ਗੱਲ ਇੱਕ ਹੱਦ ਤੱਕ ਸਹੀ ਮੰਨੀ ਜਾ ਸਕਦੀ ਹੈ ਕਿ ਸਾਡੇ ਵਿੱਚੋਂ ਬਹੁਤੇ ਲੋਕ ਆਪਣੀਆਂ ਨੌਕਰੀਆਂ ਤੋਂ ਸੰਤੁਸ਼ਟ ਨਹੀਂ ਹਨ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਕੰਮ ਨਾਲ ਜੁੜੇ ਨਹੀਂ ਰਹਿਣਾ ਚਾਹੁੰਦੇ ਜੋ ਬੋਰਿੰਗ ਲੱਗਦਾ ਹੈ। ਪਰ ਕੀ ਤੁਸੀਂ ਕਦੇ ਕਿਸੇ ਨੌਕਰੀ 'ਤੇ ਇੰਨੇ ਸੁਸਤ ਅਤੇ ਬੇਜਾਨ ਰਹੇ ਹੋ, ਕਿ ਤੁਸੀਂ ਸੱਚਮੁੱਚ ਸੋਚਦੇ ਹੋ ਕਿ ਤੁਸੀਂ ਆਪਣੀ ਬੋਰਿਗ ਨੌਕਰੀ ਦੇ ਲਈ ਆਪਣੇ ਮਾਲਕ 'ਤੇ ਮੁਕੱਦਮਾ ਕਰ ਸਕਦੇ ਹੋ?

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪੈਰਿਸ ਦੇ ਇੱਕ ਵਿਅਕਤੀ ਨੇ ਇਸ ਬਾਰੇ ਸਿਰਫ ਸੋਚਿਆ ਹੀ ਨਹੀਂ, ਸਗੋਂ ਅੱਗੇ ਵਧ ਕੇ ਅਜਿਹਾ ਕੀਤਾ। ਪੈਰਿਸ ਦੇ ਫਰੈਡਰਿਕ ਡੇਸਨਾਰਡ, ਜਿਸਨੇ 2015 ਤੱਕ ਇੱਕ ਪਰਫਿਊਮ ਅਤੇ ਕਾਸਮੈਟਿਕਸ ਕੰਪਨੀ, ਇੰਟਰਪਰਫਮਜ਼ ਵਿੱਚ ਮੈਨੇਜਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਉਸਨੇ ਅਗਲੇ ਸਾਲ ਯਾਨੀ ਕਿ 2016 ਵਿੱਚ ਆਪਣੀ ਨੌਕਰੀ ਤੋਂ "ਬੋਰ" ਹੋਣ ਲਈ ਕੰਪਨੀ 'ਤੇ ਮੁਕੱਦਮਾ ਕੀਤਾ। ਹੋਰ ਵੀ ਅਜੀਬ ਗੱਲ ਇਹ ਹੈ ਕਿ ਚਾਰ ਸਾਲ ਬਾਅਦ, ਉਸਨੇ ਕੇਸ ਵੀ ਜਿੱਤ ਲਿਆ ਅਤੇ ਕੰਪਨੀ ਦੁਆਰਾ ਮੁਆਵਜ਼ੇ ਵਿੱਚ € 40,000 (ਲਗਭਗ 33 ਲੱਖ) ਦਾ ਭੁਗਤਾਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਫ੍ਰੈਂਚ ਅਖਬਾਰ ਲੇ ਮੋਂਡੇ ਨਾਲ ਗੱਲ ਕਰਦੇ ਹੋਏ, ਡੇਸਨਾਰਡ ਨੇ ਕਿਹਾ ਕਿ ਉਸਨੂੰ ਇੱਕ ਮਹੱਤਵਪੂਰਨ ਗਾਹਕ ਗੁਆਉਣ ਦੇ ਕਾਰਨ ਪੈਰਿਸ ਵਿੱਚ ਸਥਿਤ ਕੰਪਨੀ ਵਿੱਚ ਚਾਰ ਸਾਲਾਂ ਲਈ ਨੌਕਰੀ ਸੌਂਪੀ ਗਈ ਸੀ। ਉਸਨੇ ਕਿਹਾ ਕਿ ਉਸਨੂੰ ਕੰਪਨੀ ਦੇ ਪ੍ਰਧਾਨ ਲਈ ਕੰਮ ਚਲਾਉਣ ਲਈ ਘਟਾ ਦਿੱਤਾ ਗਿਆ ਸੀ, ਜਿਸ ਨਾਲ ਉਸਦੀ ਮਾਨਸਿਕ ਸਿਹਤ 'ਤੇ ਬਹੁਤ ਅਸਰ ਪਿਆ । ਡੇਸਨਾਰਡ ਨੇ ਦੱਸਿਆ ਕਿ ਮੇਰੇ ਕੋਲ ਹੁਣ ਕਿਸੇ ਵੀ ਚੀਜ਼ ਲਈ ਅਤੇ ਕੰਮ ਕਰਨ ਲਈ ਊਰਜਾ ਨਹੀਂ ਸੀ। ਮੈਂਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਸੀ। ਮੈਨੂੰ ਮਹਿਸੂਸ ਹੋਇਆ ਕਿ ਮੈਂ ਕੰਪਨੀ ਵਿੱਚ ਇੱਕ ਤਰ੍ਹਾਂ ਨਾਲ ਅਲੋਪ ਹੀ ਹਾਂ ਅਤੇ ਇਹ ਸਾਰੀਆਂ ਗੱਲਾਂ ਮੈਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰਹੀਆਂ ਸਨ। ਇਸਦੇ ਨਾਲ ਹੀ ਉਸਨੇ ਦੱਸਿਆ ਕਿ ਕਾਰ ਦੁਰਘਟਨਾ ਤੋਂ ਬਾਅਦ ਸੱਤ ਮਹੀਨਿਆਂ ਲਈ ਬੀਮਾਰੀ ਦੀ ਛੁੱਟੀ 'ਤੇ ਰਹਿਣ ਕਾਰਨ ਉਸਨੂੰ ਕੰਪਨੀ ਦੁਆਰਾ ਬਰਖਾਸਤ ਕਰ ਦਿੱਤਾ ਗਿਆ ਸੀ।

ਦੱਸ ਦੇਈਏ ਕਿ ਡੇਸਨਾਰਡ ਇਸ ਸਭ ਕਰਕੇ ਸਿਰਫ ਮਾਨਸਿਕ ਪ੍ਰੇਸ਼ਾਨੀ ਵਿੱਚ ਹੀ ਉਲਝਿਆ ਨਹੀਂ, ਸਗੋਂ ਉਸਨੇ ਇਸ ਸਭ ਲਈ ਕੰਪਨੀ ਦੇ ਮਾਲਕ ਉੱਤੇ ਮੁਕੱਦਮਾ ਕੀਤਾ। ਉਸਨੇ ਇਹ ਮੁਕੱਦਮਾ ਚਾਰ ਸਾਲ ਲੜਿਆ। ਚਾਰ ਸਾਲਾਂ ਬਾਅਦ ਕੋਰਟ ਨੇ ਡੇਸਨਾਰਡ ਦੀ ਬੋਰਿਅਤ ਨੂੰ ਮਾਨਸਿਕ ਪ੍ਰੇਸ਼ਾਨੀ ਦੀ ਹੀ ਇੱਕ ਕਿਸਮ ਦੱਸਦਿਆ, ਉਸਦੇ ਹੱਕ ਵਿੱਚ ਫੈਸਲਾ ਕੀਤਾ। ਸੋ ਚਾਰ ਸਾਲਾਂ ਬਾਅਦ ਡੇਸਨਾਰਡ ਇਹ ਮੁਕੱਦਮਾ ਜਿੱਤ ਗਿਆ। ਇਸਦੇ ਨਾਲ ਹੀ ਕੋਰਟ ਨੇ ਕੰਪਨੀ ਦੇ ਮਾਲਕ ਨੂੰ ਮੁਆਵਜਾ ਦੇਣ ਦਾ ਹੁਕਮ ਦਿੱਤਾ ਗਿਆ। ਡੇਸਨਾਰਡ ਨੂੰ ਕੰਪਨੀ ਮਾਲਕ ਦੁਆਰਾ ਮਿਲਣ ਵਾਲੇ ਮੁਆਵਜੇ ਦੀ ਰਕਮ € 40,000 (ਲਗਭਗ 33 ਲੱਖ) ਰੁਪਏ ਹੈ।
Published by:Ashish Sharma
First published: