Home /News /international /

Canada 'ਚ ਸੜਕ ਦੇ ਇੱਕ ਹਿੱਸੇ ਦਾ ਨਾਂ 'ਕਾਮਾਗਾਟਾ ਮਾਰੂ' ਵੇਅ ਹੋਵੇਗਾ

Canada 'ਚ ਸੜਕ ਦੇ ਇੱਕ ਹਿੱਸੇ ਦਾ ਨਾਂ 'ਕਾਮਾਗਾਟਾ ਮਾਰੂ' ਵੇਅ ਹੋਵੇਗਾ

Part of road in Canada to be named 'Komagata Maru Way'

Part of road in Canada to be named 'Komagata Maru Way'

ਸਾਲ 1914 ਵਿੱਚ ਭਾਰਤ ਤੋਂ ਕੈਨੇਡਾ ਗਏ 376 ਭਾਰਤੀਆਂ ਦੀ ਯਾਦ ਵਿੱਚ ਇਹ ਫੈਸਲਾ ਲਿਆ ਗਿਆ ਹੈ, ਜਿਨ੍ਹਾਂ ਨੂੰ ਨਸਲਵਾਦੀ ਨੀਤੀਆਂ ਕਾਰਨ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਸੀ।

  • Share this:

ਟੋਰਾਂਟੋ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਐਬਟਸਫੋਰਡ ਸੜਕ ਦੇ ਇੱਕ ਹਿੱਸੇ ਦਾ ਨਾਂ ਕਾਮਾਗਾਟਾ ਮਾਰੂ ਵੇਅ ਦਾ ਨਾਂ ਦਿੱਤਾ ਜਾਵੇਗਾ।  ਸਾਲ 1914 ਵਿੱਚ ਭਾਰਤ ਤੋਂ ਕੈਨੇਡਾ ਗਏ 376 ਭਾਰਤੀਆਂ ਦੀ ਯਾਦ ਵਿੱਚ ਇਹ ਫੈਸਲਾ ਲਿਆ ਗਿਆ ਹੈ, ਜਿਨ੍ਹਾਂ ਨੂੰ ਨਸਲਵਾਦੀ ਨੀਤੀਆਂ ਕਾਰਨ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਸੀ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ  ਇਹ ਫੈਸਲਾ ਵੈਨਕੂਵਰ ਵਿੱਚ ਕਾਮਾਗਾਟਾਮਾਰੂ ਜਹਾਜ਼ ਵਿੱਚ ਫਸੇ ਲੋਕਾਂ ਦੇ ਵੰਸ਼ਜਾਂ ਦੀ ਬੇਨਤੀ ਤੋਂ ਬਾਅਦ ਆਇਆ ਹੈ, ਜਿਨ੍ਹਾਂ ਨੇ ਕੌਂਸਲ ਨੂੰ ਉਸ ਸਮੇਂ ਐਬਟਸਫੋਰਡ ਦੇ ਦੱਖਣੀ ਏਸ਼ੀਆਈ ਭਾਈਚਾਰੇ ਦੁਆਰਾ ਨਿਭਾਈ ਗਈ ਮਾਨਵਤਾਵਾਦੀ ਭੂਮਿਕਾ ਨੂੰ ਯਾਦ ਕਰਨ ਲਈ ਕਿਹਾ ਸੀ। ਐਬਟਸਫੋਰਡ ਸਿਟੀ ਕਾਉਂਸਿਲ ਨੇ ਪਿਛਲੇ ਹਫਤੇ ਸਰਬਸੰਮਤੀ ਨਾਲ ਸਾਊਥ ਫਰੇਜ਼ਰ ਵੇਅ ਦੇ ਇੱਕ ਹਿੱਸੇ ਦਾ ਨਾਮ ਬਦਲਣ ਲਈ ਵੋਟ ਕੀਤਾ ਸੀ, ਜੋ ਕਿ ਵੇਅਰ ਸਟਰੀਟ ਤੋਂ ਫੇਅਰਲੇਨ ਸਟ੍ਰੀਟ, ਕਾਮਾਗਾਟਾ ਮਾਰੂ ਵੇਅ ਤੱਕ ਫੈਲਿਆ ਹੋਇਆ ਹੈ। ਇਸ ਪ੍ਰੋਜੈਕਟ ਦਾ ਨਾਮ ਬਦਲਣ 'ਤੇ $4,000 ਦੀ ਲਾਗਤ ਆਵੇਗੀ। ਕੌਂਸਲ ਨੇ ਐਬਟਸਫੋਰਡ ਸਿੱਖ ਟੈਂਪਲ ਵਿਖੇ 10,000 ਡਾਲਰ ਦੀ ਲਾਗਤ ਨਾਲ ਇੱਕ ਤਖ਼ਤੀ ਅਤੇ ਕਾਮਾਗਾਟਾਮਾਰੂ ਘਟਨਾ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਇੱਕ ਵਿਦਿਅਕ ਕਿੱਟ ਲਈ ਵੀ ਵੋਟ ਦਿੱਤੀ।

ਕਾਮਾਗਾਟਾਮਾਰੂ ਕਾਂਡ 1914 ਵਿੱਚ ਇੱਕ ਮਹੱਤਵਪੂਰਨ ਨਸਲਵਾਦੀ ਘਟਨਾ ਸੀ। ਐਬਟਸਫੋਰਡ ਸਿਟੀ ਕੌਂਸਲ ਦੇ ਮੈਂਬਰ ਡੇਵ ਸਿੱਧੂ ਨੇ ਕਿਹਾ ਕਿ ਇਹ ਫੈਸਲਾ ਲੋਕਾਂ ਨੂੰ ਸਮਝਣ ਅਤੇ ਨਾਲ ਲੈ ਕੇ ਚੱਲਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਹਰ ਕਿਸੇ ਦੇ ਸੱਭਿਆਚਾਰਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਦਾ ਸਨਮਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਮਜ਼ਬੂਤ ​​ਸੰਦੇਸ਼ ਦਿੰਦਾ ਹੈ ਕਿ ਸਾਡੇ ਕੋਲ ਸਾਰਿਆਂ ਲਈ ਨਿਆਂਪੂਰਨ ਸਮਾਜ ਹੈ।


ਕਾਬਲੇਗੌਰ ਹੈ ਕਿ 4 ਅਪ੍ਰੈਲ 1914 ਨੂੰ ਜਾਪਾਨੀ ਜਹਾਜ਼ 'ਕਾਮਾਗਾਟਾ ਮਾਰੂ' 376 ਭਾਰਤੀ ਯਾਤਰੀਆਂ ਨੂੰ ਲੈ ਕੇ ਬ੍ਰਿਟਿਸ਼ ਕੋਲੰਬੀਆ ਤੱਟ ਲਈ ਹਾਂਗਕਾਂਗ ਤੋਂ ਰਵਾਨਾ ਹੋਇਆ ਸੀ। ਜਹਾਜ਼ ਨੂੰ ਬ੍ਰਿਟਿਸ਼ ਕੋਲੰਬੀਆ ਦੇ ਤੱਟ 'ਤੇ ਪਹੁੰਚਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਕੈਨੇਡਾ ਵਿਚ ਦਾਖਲਾ ਨਹੀਂ ਦਿੱਤਾ ਗਿਆ ਸੀ। ਜਿਸ ਕਾਰਨ ਉਨ੍ਹਾਂ ਨੂੰ ਕੋਲਕਾਤਾ ਵਾਪਸ ਮੁੜਣ ਲਈ ਮਜਬੂਰ ਹੋਣਾ ਪਿਆ। 376 ਭਾਰਤੀਆਂ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸਨ। ਜਦੋਂ ਉਹ ਕੋਲਕਾਤਾ ਪਹੁੰਚਿਆ ਤਾਂ ਬ੍ਰਿਟਿਸ਼ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਹਿੰਸਾ ਸ਼ੁਰੂ ਹੋ ਗਈ ਅਤੇ ਪੁਲਿਸ ਗੋਲੀਬਾਰੀ 'ਚ 22 ਲੋਕ ਮਾਰੇ ਗਏ।

Published by:Ashish Sharma
First published:

Tags: Canada, Road