Health News: ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਲਾਗ ਤੋਂ ਬਚਾਉਣ ਲਈ ਹਸਪਤਾਲਾਂ ਵਿੱਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਬਿਮਾਰ ਹੋਏ ਲੋਕ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਉਣ ਆਉਂਦੇ ਹਨ ਤੇ ਠੀਕ ਵੀ ਹੋ ਜਾਂਦੇ ਹਨ, ਫਿਰ ਵੀ ਸਾਫ ਸਫਾਈ ਦੇ ਬਵਜੂਦ ਲੋਕ ਭਿਆਨਕ ਇਨਫੈਕਸ਼ਨ ਤੋਂ ਸੰਕਰਮਿਤ ਹੋ ਰਹੇ ਹਨ ਤੇ ਇਸ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਰਹੀ ਹੈ। ਅਮਰੀਕੀ ਹਸਪਤਾਲਾਂ ਵਿੱਚ ਹਰ ਸਾਲ ਲਗਭਗ 1 ਲੱਖ ਲੋਕ ਅਜਿਹੇ ਇਨਫੈਕਸ਼ਨ ਕਾਰਨ ਮਰ ਜਾਂਦੇ ਹਨ। ਮਰੀਜ਼ਾਂ ਨੂੰ ਇਹ ਇਨਫੈਕਸ਼ਨ ਹਸਪਤਾਲ ਵਿਚ ਭਰਤੀ ਹੋਣ ਤੋਂ ਬਾਅਦ ਹੁੰਦੀ ਹੈ। ਇਨਫੈਕਸ਼ਨ ਨੂੰ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਬੈਕਟੀਰੀਆ ਦੀਆਂ ਨਵੀਆਂ ਕਿਸਮਾਂ ਉਭਰ ਰਹੀਆਂ ਹਨ।
ਸੇਂਟ ਲੁਈਸ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਖੋਜਕਰਤਾਵਾਂ ਨੇ ਇਸ ਦੇ ਲਈ ਜ਼ਿੰਮੇਵਾਰ ਇੱਕ ਸਰੋਤ ਦੀ ਪਛਾਣ ਕੀਤੀ ਹੈ। ਦਰਅਸਲ, ਖੋਜਕਰਤਾਵਾਂ ਨੇ ਪਾਇਆ ਹੈ ਕਿ ਅਜਿਹੇ ਸਫਾਈ ਵਾਲੇ ਹਸਪਤਾਲਾਂ ਵਿੱਚ ਮਰੀਜ਼ ਵਿੱਚ ਹੋਣ ਵਾਲੇ ਬੈਕਟੀਰੀਆ ਦੀ ਲਾਗ ਲਈ ਕੋਈ ਹੋਰ ਨਹੀਂ ਬਲਕਿ ਮਰੀਜ਼ ਖੁਦ ਜ਼ਿੰਮੇਵਾਰ ਹੁੰਦਾ ਹੈ। ਉਨ੍ਹਾਂ ਵਿੱਚੋਂ ਬੈਕਟੀਰੀਆ ਦਾ ਇੱਕ ਨਵਾਂ ਸਟ੍ਰੇਨ ਪੈਦਾ ਹੁੰਦਾ ਹੈ। ਖੋਜਕਰਤਾਵਾਂ ਨੇ ਇਸ ਦੇ ਲਈ ਚੂਹਿਆਂ ਦੇ ਮਾਡਲ 'ਤੇ ਅਧਿਐਨ ਕੀਤਾ।
ਜਦੋਂ ਚੂਹਿਆਂ ਨੂੰ ਇੱਕ ਸਮਾਨ ਵਾਤਾਵਰਣ ਵਿੱਚ ਰੱਖਿਆ ਗਿਆ ਸੀ, ਤਾਂ ਇਹਨਾਂ ਚੂਹਿਆਂ ਵਿੱਚ ਬੈਕਟੀਰੀਆ ਦਾ ਇੱਕ ਨਵਾਂ ਸਟ੍ਰੇਨ ਪੈਦਾ ਹੋਇਆ। ਖੋਜਕਰਤਾਵਾਂ ਨੇ ਪਾਇਆ ਕਿ ਜਦੋਂ ਚੂਹਿਆਂ ਨੂੰ ਹਸਪਤਾਲ ਵਰਗਾ ਮਾਹੌਲ ਦਿੱਤਾ ਗਿਆ, ਤਾਂ ਉਨ੍ਹਾਂ ਵਿੱਚ ਪਿਸ਼ਾਬ ਨਾਲੀ ਦੀ ਲਾਗ ਹੋ ਗਈ। UTIs ਉਦੋਂ ਆਈਆਂ ਜਦੋਂ ਚੂਹਿਆਂ ਦੇ ਬਲੈਡਰ ਵਿੱਚ ਟਿਊਬਲਰ ਕੈਥੀਟਰ ਪਾਏ ਗਏ ਸਨ।
ਹਾਲਾਂਕਿ ਇਸ ਤੋਂ ਪਹਿਲਾਂ ਚੂਹਿਆਂ ਦੇ ਬਲੈਡਰ ਜਾਂ ਸਰੀਰ ਦੇ ਕਿਸੇ ਹਿੱਸੇ 'ਚ ਕੋਈ ਇਨਫੈਕਸ਼ਨ ਨਹੀਂ ਸੀ। ਆਮ ਤੌਰ 'ਤੇ, ਸਰਜਰੀ ਦੇ ਸਮੇਂ ਮਰੀਜ਼ਾਂ ਨੂੰ ਕੈਥੀਟਰ ਵੀ ਲਗਾਇਆ ਜਾਂਦਾ ਹੈ ਤਾਂ ਜੋ ਬਲੈਡਰ ਨੂੰ ਖਾਲੀ ਕੀਤਾ ਜਾ ਸਕੇ। ਜਦੋਂ ਇਹ ਚੂਹਿਆਂ ਵਿੱਚ ਪਾਇਆ ਜਾਂਦਾ ਸੀ, ਤਾਂ Dormant Acinetobacter baumannii bacteria ਐਕਟਿਵ ਹੋ ਗਏ ਸਨ ਜੋ ਪਹਿਲਾਂ ਹੀ ਬਲੈਡਰ ਦੇ ਸੈੱਲਾਂ ਵਿੱਚ ਲੁਕੇ ਹੋਏ ਸਨ। ਜਿਵੇਂ ਹੀ ਕੈਥੀਟਰ ਪਾਇਆ ਗਿਆ, ਇਨ੍ਹਾਂ ਬੈਕਟੀਰੀਆ ਦੀ ਗਤੀਵਿਧੀ ਵਧਣ ਲੱਗੀ ਅਤੇ ਚੂਹਿਆਂ ਨੂੰ ਪਿਸ਼ਾਬ ਨਾਲੀ ਦੀ ਇਨਫੈਕਸ਼ਨ ਹੋ ਗਈ।
ਅਧਿਐਨ ਵਿੱਚ ਕਿਹਾ ਗਿਆ ਕਿ ਜੇਕਰ ਕਿਸੇ ਦੀ ਯੋਜਨਾ ਅਨੁਸਾਰ ਸਰਜਰੀ ਹੁੰਦੀ ਹੈ ਅਤੇ ਕੈਥੀਟਰਾਈਜ਼ੇਸ਼ਨ ਕਰਵਾਉਣੀ ਹੁੰਦੀ ਹੈ ਤਾਂ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ ਕੀ ਮਰੀਜ਼ ਆਪਣੇ ਨਾਲ ਬੈਕਟੀਰੀਆ ਲੈ ਕੇ ਜਾ ਰਿਹਾ ਹੈ ਜਾਂ ਨਹੀਂ। ਇਸ ਨਾਲ ਅਸੀਂ ਉਸ ਮਰੀਜ਼ ਨੂੰ ਸਰਜਰੀ ਤੋਂ ਪਹਿਲਾਂ ਹੀ ਠੀਕ ਕਰ ਸਕਾਂਗੇ। ਅਜਿਹਾ ਕਰਨ ਨਾਲ, ਅਸੀਂ ਇਨ੍ਹਾਂ ਘਾਤਕ ਲਾਗਾਂ ਦੇ ਖਤਰਨਾਕ ਸਟ੍ਰੇਨ ਦੇ ਉਭਾਰ ਨੂੰ ਰੋਕਣ ਦੇ ਯੋਗ ਹੋਵਾਂਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care tips, Lifestyle