ਕੰਡੋਮ 'ਚ ਲਾਲ ਮਿਰਚ ਦੀ ਚਟਨੀ ਪਾ ਕੇ ਸੈਕਸ ਕਰ ਰਹੇ ਲੋਕ, ਡਾਕਟਰਾਂ ਨੇ ਦਿੱਤੀ ਚੇਤਾਵਨੀ

ਡਾ: ਅਰੀਮ ਚੌਧਰੀ ਨੇ ਲੋਕਾਂ ਨੂੰ ਇੰਟਰਨੈੱਟ 'ਤੇ ਇੱਕ ਨਵੀਂ ਕਿਸਮ ਦੀ ਜਾਣਕਾਰੀ ਦੇ ਰੁਝਾਨ ਦੀ ਅਸਲੀਅਤ ਦੱਸੀ ਹੈ। ਦਰਅਸਲ, ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕੰਡੋਮ 'ਚ ਰੈੱਡ ਹੌਟ ਸੌਸ ਦੀ ਵਰਤੋਂ ਕਰਨ ਦਾ ਟ੍ਰੇਂਡ ਚੱਲ ਰਿਹਾ ਹੈ। ਪਰ ਡਾਕਟਰਾਂ ਨੇ ਇਸ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ।

ਕੰਡੋਮ 'ਚ ਲਾਲ ਮਿਰਚ ਦੀ ਚਟਨੀ ਪਾ ਕੇ ਸੈਕਸ ਕਰ ਰਹੇ ਲੋਕ, ਡਾਕਟਰਾਂ ਨੇ ਦਿੱਤੀ ਚੇਤਾਵਨੀ

 • Share this:
  ਅੱਜਕੱਲ੍ਹ ਲਗਭਗ ਹਰ ਕੋਈ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਹੈ। ਇਹ ਅਜਿਹਾ ਪਲੇਟਫਾਰਮ ਬਣ ਗਿਆ ਹੈ ਜਿਸ 'ਤੇ ਲੋਕ ਕਿਸੇ ਤਰ੍ਹਾਂ ਦੀ ਜਾਣਕਾਰੀ ਵੀ ਸ਼ੇਅਰ ਕਰਦੇ ਹਨ। ਪਰ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਇੰਟਰਨੈੱਟ 'ਤੇ ਮੌਜੂਦ ਹਰ ਜਾਣਕਾਰੀ ਸਹੀ ਨਹੀਂ ਹੁੰਦੀ ਹੈ ਅਤੇ ਇਸ ਗੱਲ ਵਿੱਚ ਕੋਈ ਦੋਰਾਏ ਨਹੀਂ ਹੈ। ਹੁਣ ਡਾ: ਅਰੀਮ ਚੌਧਰੀ ਨੇ ਲੋਕਾਂ ਨੂੰ ਇੰਟਰਨੈੱਟ 'ਤੇ ਇੱਕ ਨਵੀਂ ਕਿਸਮ ਦੀ ਜਾਣਕਾਰੀ ਦੇ ਰੁਝਾਨ ਦੀ ਅਸਲੀਅਤ ਦੱਸੀ ਹੈ। ਦਰਅਸਲ, ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕੰਡੋਮ 'ਚ ਰੈੱਡ ਹੌਟ ਸੌਸ ਦੀ ਵਰਤੋਂ ਕਰਨ ਦਾ ਟ੍ਰੇਂਡ ਚੱਲ ਰਿਹਾ ਹੈ। ਪਰ ਡਾਕਟਰਾਂ ਨੇ ਇਸ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ।

  ਡਾ. ਅਰੀਮ ਚੌਧਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਰਭ ਅਵਸਥਾ ਨੂੰ ਰੋਕਣ ਲਈ ਗਲਤੀ ਨਾਲ ਵੀ ਕੰਡੋਮ ਵਿੱਚ ਚਟਣੀ ਪਾਉਣ ਵਾਲੇ ਟ੍ਰੈਂਡ ਨੂੰ ਨਾ ਅਪਣਾਉਣ। ਇਹ ਤਰੀਕਾ ਆਨਲਾਈਨ ਬਹੁਤ ਜ਼ਿਆਦਾ ਟ੍ਰੈਂਡ ਹੈ। ਪਰ ਹੁਣ ਮੇਨਜ਼ ਹੈਲਥ ਪਲੇਟਫਾਰਮ ਦੇ ਨਿਰਦੇਸ਼ਕ ਡਾ: ਅਰੀਮ ਨੇ ਕਿਹਾ ਕਿ ਜੇਕਰ ਤੁਸੀਂ ਬੈੱਡਰੂਮ 'ਚ ਕੋਈ ਐਕਸਪੈਰੀਮੈਂਟ ਕਰਨਾ ਚਾਹੁੰਦੇ ਹੋ ਤਾਂ ਇਸ ਲਾਲ ਮਿਰਚ ਦੀ ਚਟਨੀ ਦਾ ਪ੍ਰਯੋਗ ਗਲਕੀ ਨਾਲ ਵੀ ਨਾ ਕਰਨਾ। ਉਨ੍ਹਾਂ ਕਿਹਾ ਕਿ ਲਾਲ ਮਿਰਚ ਦੀ ਚਟਨੀ ਨੂੰ ਆਪਣੇ ਗੁਪਤ ਅੰਗ 'ਤੇ ਲਗਾਉਣ ਨਾਲ ਉਤੇਜਨਾ ਘੱਟ ਤੇ ਦਰਦ ਜ਼ਿਆਦਾ ਹੋਵੇਗਾ।

  ਡਾਕਟਰ ਅਰਿਮ ਨੇ ਅੱਗੇ ਦੱਸਿਆ ਕਿ ਬੈੱਡਰੂਮ 'ਚ ਸੰਭੋਗ ਵੇਲੇ ਐਕਸਪੈਰੀਮੈਂਟ ਦੇ ਨਾਂ 'ਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਵਰਤੋਂ ਕਰਨਾ ਆਮ ਗੱਲ ਹੈ। ਪਰ ਇਹ ਸਪੱਸ਼ਟ ਹੈ ਕਿ ਤੁਸੀਂ ਲਾਲ ਮਿਰਚ ਦੀ ਚਟਨੀ ਦੀ ਵਰਤੋਂ ਨਹੀਂ ਕਰਨਾ ਚਾਹੋਗੇ। ਹੌਟ ਸੌਸ ਵਿੱਚ ਮੌਜੂਦ ਕੈਮੀਕਲ ਤੁਹਾਨੂੰ ਬਹੁਤ ਜਲਣ ਮਹਿਸੂਸ ਕਰਵਾਉਣਗੇ। ਇਸ ਦੇ ਕਾਰਨ, ਤੁਹਾਨੂੰ ਬਹੁਤ ਜ਼ਿਆਦਾ ਦਰਦ ਅਤੇ ਜਲਨ ਹੋ ਸਕਦੀ ਹੈ। ਮਰਦਾਂ ਦੇ ਗੁਪਤ ਅੰਗ ਵਿੱਚ ਕਰੀਬ ਚਾਰ ਹਜ਼ਾਰ ਨਸਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਔਰਤਾਂ ਦੇ ਗੁਪਤ ਅੰਗ 'ਚ ਵੀ ਦੁੱਗਣੀਆਂ ਨਸਾਂ ਹੁੰਦੀਆਂ ਹਨ। ਅਜਿਹੇ 'ਚ ਲਾਲ ਮਿਰਚ ਦੀ ਚਟਨੀ ਪਾਉਣ ਨਾਲ ਹੋਣ ਵਾਲੇ ਦਰਦ ਦੀ ਕਲਪਨਾ ਹੀ ਕੀਤੀ ਜਾ ਸਕਦੀ ਹੈ।

  ਟ੍ਰੈਂਡ ਮੁਤਾਬਕ ਲਾਲ ਚਟਨੀ ਵਿੱਚ ਅਜਿਹੇ ਕੈਮੀਕਲ ਹੁੰਦੇ ਹਨ, ਜਿਸ ਕਾਰਨ ਸ਼ੁਕਰਾਣੂ ਮਰ ਜਾਂਦੇ ਹਨ। ਇਸ ਨਾਲ ਗਰਭਵਤੀ ਹੋਣ ਦੀ ਹਰ ਸੰਭਾਵਨਾ ਖਤਮ ਹੋ ਜਾਂਦੀ ਹੈ। ਇਸ ਕਾਰਨ ਬਹੁਤ ਸਾਰੇ ਲੋਕ ਇਸ ਰੁਝਾਨ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਸ ਦੇ ਨਤੀਜੇ ਭਿਆਨਕ ਨਿਕਲ ਰਹੇ ਹਨ। ਇਸ ਕਰਕੇ ਇਸ ਰੁਝਾਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
  Published by:Ashish Sharma
  First published: