HOME » NEWS » World

ਯੂਟਿਊਬ ਤੋਂ ਕਮਾਉਣ ਵਾਲੇ ਵੀ ਹੁਣ ਟੈਕਸ ਦੇ ਦਾਇਰੇ 'ਚ, 24% ਤੱਕ ਕੱਟੇਗਾ ਟੈਕਸ, ਭਾਰਤ ਦੇ ਕੰਨੈਂਟ ਕ੍ਰਿਏਟਰਾਂ ਉੱਤੇ ਕੀ ਪਵੇਗਾ ਅਸਰ?

News18 Punjabi | Trending Desk
Updated: June 1, 2021, 3:11 PM IST
share image
ਯੂਟਿਊਬ ਤੋਂ ਕਮਾਉਣ ਵਾਲੇ ਵੀ ਹੁਣ ਟੈਕਸ ਦੇ ਦਾਇਰੇ 'ਚ, 24% ਤੱਕ ਕੱਟੇਗਾ ਟੈਕਸ, ਭਾਰਤ ਦੇ ਕੰਨੈਂਟ ਕ੍ਰਿਏਟਰਾਂ ਉੱਤੇ ਕੀ ਪਵੇਗਾ ਅਸਰ?
ਯੂਟਿਊਬ ਤੋਂ ਕਮਾਉਣ ਵਾਲੇ ਵੀ ਹੁਣ ਟੈਕਸ ਦੇ ਦਾਇਰੇ 'ਚ, 24% ਤੱਕ ਕੱਟੇਗਾ ਟੈਕਸ, ਭਾਰਤ ਦੇ ਕੰਨੈਂਟ ਕ੍ਰਿਏਟਰਾਂ ਉੱਤੇ ਕੀ ਪਏਗਾ ਅਸਰ?

  • Share this:
  • Facebook share img
  • Twitter share img
  • Linkedin share img
ਯੂਟਿਊਬ 'ਤੇ ਵੀਡੀਓ ਬਣਾ ਕੇ ਪੈਸੇ ਕਮਾਉਣਾ ਵਾਲਿਆਂ ਲਈ ਇੱਕ ਬੁਰੀ ਖ਼ਬਰ ਹੈ। ਗੂਗਲ ਇਸ ਮਹੀਨੇ ਤੋਂ ਤੁਹਾਡੇ ਯੂਟਿਊਬ ਦੀ ਕਮਾਈ 'ਤੇ 24% ਤਕ ਟੈਕਸ ਕੱਟ ਸਕਦਾ ਹੈ। ਇਹ ਨਵੀਂ ਨੀਤੀ ਅੱਜ ਤੋਂ ਅਮਰੀਕਾ ਤੋਂ ਬਾਹਰ ਦੇ ਕੰਟੈਂਟ ਕ੍ਰਿਏਟਰਾਂ 'ਤੇ ਲਾਗੂ ਹੋ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਨਵੇਂ ਨਿਯਮ ਦਾ ਭਾਰਤੀ ਵੀਡੀਓ ਵਿਚ ਅਮਰੀਕੀ ਦਰਸ਼ਕਾਂ ਦੀ ਘਾਟ ਕਾਰਨ ਭਾਰਤ ਦੇ ਕ੍ਰਿਏਟਰਾਂ 'ਤੇ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ।

ਯੂਐਸ ਟੈਕਸ ਕਾਨੂੰਨ ਦੇ ਦਾਇਰੇ ਵਿੱਚ ਦੁਨੀਆ ਭਰ ਦੇ ਯੂਟਿਊਬਰ

ਯੂਐਸ ਟੈਕਸ ਕਾਨੂੰਨ 'ਇੰਟਰਨਲ ਰੈਵੀਨਿਊ ਕੋਡ' ਦੇ ਚੈਪਟਰ 3 ਦੇ ਅਧੀਨ, ਗੂਗਲ ਦੀ ਜ਼ਿੰਮੇਵਾਰੀ ਹੈ ਕਿ ਯੂਟਿਊਬ 'ਤੇ ਯੂਐਸ ਦਰਸ਼ਕਾਂ ਤੋਂ ਕਮਾਈ ਕਰਨ ਵਾਲੇ ਕੰਟੈਂਟ ਕ੍ਰਿਏਟਰਾਂ ਤੋਂ ਟੈਕਸ ਦੀ ਜਾਣਕਾਰੀ ਇਕੱਤਰ ਕਰੇ। ਉਨ੍ਹਾਂ ਦੀ ਕਮਾਈ ਤੋਂ ਟੈਕਸ ਕੱਟੇ ਤੇ ਇੰਟਰਨਲ ਰੈਵੀਨਿਊ ਸਰਵਿਸ ਨੂੰ ਸੂਚਿਤ ਕਰੇ। ਇਸ ਲਈ ਜੇ ਕੋਈ ਕ੍ਰਿਏਟਰ ਅਮਰੀਕਾ ਤੋਂ ਬਾਹਰ ਦਾ ਹੈ ਅਤੇ ਉਹ ਅਮਰੀਕਾ ਦੇ ਦਰਸ਼ਕਾਂ ਤੋਂ ਕਮਾਈ ਕਰਦਾ ਹੈ, ਤਾਂ 1 ਜੂਨ 2021 ਤੋਂ, ਉਸ ਦੀ ਕਮਾਈ 'ਤੇ ਟੈਕਸ ਦੀ ਕਟੌਤੀ ਸ਼ੁਰੂ ਹੋ ਜਾਵੇਗੀ।
ਗੂਗਲ ਨੇ ਇਸ ਸਾਲ ਮਾਰਚ ਵਿੱਚ ਇਸ ਨਵੀਂ ਨੀਤੀ ਦਾ ਐਲਾਨ ਕੀਤਾ ਸੀ। ਇਸ ਦੇ ਅਨੁਸਾਰ, ਯੂਟਿਊਬ ਭਾਈਵਾਲੀ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਕੰਟੈਂਟ ਕ੍ਰਿਏਟਰਾਂ ਨੂੰ 31 ਮਈ ਤੱਕ ਟੈਕਸ ਦੀ ਜਾਣਕਾਰੀ ਜਮ੍ਹਾ ਕਰਨੀ ਪਏਗੀ, ਚਾਹੇ ਉਹ ਦੁਨੀਆ ਵਿੱਚ ਕਿੱਥੇ ਰਹਿੰਦੇ ਹਨ।

ਨਵੀਂ ਨੀਤੀ YouTube ਤੋਂ ਪ੍ਰਾਪਤ ਕਮਾਈ ਨੂੰ ਕਿਵੇਂ ਪ੍ਰਭਾਵਤ ਕਰੇਗੀ?

ਮਾਰਕੀਟਿੰਗ ਪਲੇਟਫ਼ਾਰਮ ਡੂ ਯੂਅਰ ਥਿੰਗ ਦੇ ਸੰਸਥਾਪਕ ਅੰਕਿਤ ਅਗਰਵਾਲ ਦਾ ਕਹਿਣਾ ਹੈ ਕਿ ਬਹੁਤੇ ਭਾਰਤੀ ਯੂਟਯੂਬਰ ਖੇਤਰੀ ਭਾਸ਼ਾਵਾਂ ਵਿਚ ਸਮੱਗਰੀ ਤਿਆਰ ਕਰਦੇ ਹਨ। ਇਸੇ ਕਰਕੇ ਉਸ ਦੇ ਜ਼ਿਆਦਾਤਰ ਦਰਸ਼ਕ ਦੇਸ਼ ਦੇ ਅੰਦਰ ਹੀ ਹਨ। ਯੂਟਿਊਬ ਸਿਰਫ਼ ਉਨ੍ਹਾਂ ਕਮਾਈਆਂ 'ਤੇ ਟੈਕਸ ਲਗਾ ਰਿਹਾ ਹੈ ਜੋ ਯੂਐਸ ਦਰਸ਼ਕਾਂ ਤੋਂ ਆਉਂਦੀ ਹੈ। ਇਸ ਲਈ, ਫ਼ਿਲਹਾਲ, ਇਸ ਨਵੀਂ ਨੀਤੀ ਦਾ ਭਾਰਤ ਦੇ ਕ੍ਰਿਏਟਰਾਂ ਉੱਤੇ ਕੋਈ ਵੱਡਾ ਪ੍ਰਭਾਵ ਨਹੀਂ ਪਵੇਗਾ।

ਜੇ ਤੁਸੀਂ ਟੈਕਸ ਦੀ ਸਹੀ ਜਾਣਕਾਰੀ ਪ੍ਰਦਾਨ ਕਰਦੇ ਹੋ, ਤਾਂ ਯੂ ਐਸ ਦਰਸ਼ਕਾਂ ਤੋਂ ਤੁਹਾਡੀ ਕਮਾਈ ਦਾ ਸਿਰਫ਼ ਇੱਕ ਹਿੱਸਾ ਤੁਹਾਡੀ ਕੁੱਲ ਕਮਾਈ ਵਿਚੋਂ ਟੈਕਸ ਦੇ ਤੌਰ ਤੇ ਕੱਟਿਆ ਜਾਵੇਗਾ। ਟੈਕਸ ਦੀ ਦਰ ਕਿੰਨੀ ਹੋਵੇਗੀ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਗੂਗਲ ਨੂੰ ਕਿਹੜੀ ਜਾਣਕਾਰੀ ਦਿੰਦੇ ਹੋ।

ਮੰਨ ਲਓ ਕਿ ਜੂਨ 2021 ਵਿਚ ਭਾਰਤ ਦੇ ਇੱਕ ਯੂਟਿਊਬਰ ਨੇ ਯੂ-ਟਿਊਬ ਤੋਂ 1000 ਰੁਪਏ ਕਮਾਏ ਸਨ। ਉਸ ਦੇ ਚੈਨਲ ਦੀ ਕੁੱਲ ਕਮਾਈ ਵਿਚੋਂ 100 ਰੁਪਏ ਅਮਰੀਕੀ ਦਰਸ਼ਕਾਂ ਤੋਂ ਪ੍ਰਾਪਤ ਕੀਤੇ ਗਏ ਹਨ. ਇੱਥੇ ਇਸ ਤੋਂ ਤਿੰਨ ਕਿਸਮਾਂ ਦੇ ਟੈਕਸ ਕੱਟੇ ਜਾ ਸਕਦੇ ਹਨ : -

ਸਥਿਤੀ -1 : ਯੂਟਿਊਬਰ ਨੇ 31 ਮਈ ਤੱਕ ਆਪਣੇ ਟੈਕਸ ਦਾ ਖ਼ੁਲਾਸਾ ਨਹੀਂ ਕੀਤਾ

ਕੰਪਨੀ ਦੇ ਅਨੁਸਾਰ, ਟੈਕਸ ਦੀ ਜਾਣਕਾਰੀ ਨੂੰ ਜ਼ਾਹਿਰ ਨਾ ਕਰਨ ਲਈ ਦੁਨੀਆ ਭਰ ਤੋਂ ਕੁੱਲ ਕਮਾਈ ਵਿਚੋਂ 24% ਤੱਕ ਟੈਕਸ ਕਟੌਤੀ ਕੀਤੀ ਜਾਏਗੀ। ਯਾਨੀ ਇਸ ਸਥਿਤੀ ਵਿਚ 1000 ਰੁਪਏ ਵਿਚੋਂ 240 ਰੁਪਏ ਟੈਕਸ ਦੇ ਰੂਪ ਵਿਚ ਕਟੌਤੀ ਕੀਤੀ ਜਾਏਗੀ।

ਕੇਸ -2 : ਯੂਟਿਊਬਰ ਨੇ ਟੈਕਸ ਦੀ ਜਾਣਕਾਰੀ ਦਿੱਤੀ ਅਤੇ ਇੰਡੋ-ਯੂਐਸ ਟੈਕਸ ਸੰਧੀ ਦਾ ਦਾਅਵਾ ਵੀ ਕੀਤਾ

ਇਸ ਸਥਿਤੀ ਵਿੱਚ, ਯੂ ਟਿਊਬਰ ਦੀ ਕੁੱਲ ਕਮਾਈ ਤੋਂ ਸਿਰਫ਼ 15 ਰੁਪਏ ਕਟੌਤੀ ਕੀਤੀ ਜਾਏਗੀ। ਕੰਪਨੀ ਦੇ ਅਨੁਸਾਰ, ਭਾਰਤ ਅਤੇ ਅਮਰੀਕਾ ਵਿਚਾਲੇ ਇੱਕ ਟੈਕਸ ਸਮਝੌਤਾ ਹੋਇਆ ਹੈ। ਇਸ ਸਮਝੌਤੇ ਦੇ ਤਹਿਤ, ਸਿਰਫ਼ 15% ਹੀ ਅਮਰੀਕਾ ਦੇ ਸਰੋਤਿਆਂ ਦੀ ਕਮਾਈ 'ਤੇ ਟੈਕਸ ਲਗਾਇਆ ਜਾਵੇਗਾ।

ਸਥਿਤੀ -3: ਯੂਟਿਊਬ ਨੇ ਟੈਕਸ ਦੀ ਜਾਣਕਾਰੀ ਦਿੱਤੀ, ਪਰ ਟੈਕਸ ਸੰਧੀ ਲਈ ਯੋਗ ਨਹੀਂ

ਇਸ ਸਥਿਤੀ ਵਿੱਚ, ਯੂ ਟਿਊਬਰ ਦੀ 1000 ਰੁਪਏ ਦੀ ਕਮਾਈ ਤੋਂ ਟੈਕਸ ਦੇ ਰੂਪ ਵਿੱਚ 30 ਰੁਪਏ ਕਟੌਤੀ ਕੀਤੀ ਜਾਏਗੀ। ਅਜਿਹਾ ਇਸ ਲਈ ਹੈ ਕਿਉਂਕਿ ਟੈਕਸ ਸਮਝੌਤੇ ਤੋਂ ਬਿਨਾਂ, ਯੂਐਸ ਵਿਚ ਦਰਸ਼ਕਾਂ ਤੋਂ ਹੋਣ ਵਾਲੇ ਮਾਲੀਏ 'ਤੇ 30% ਦੀ ਦਰ ਨਾਲ ਟੈਕਸ ਲਗਾਇਆ ਜਾਵੇਗਾ।

ਆਓ ਹੁਣ ਇਸ ਚੀਜ਼ ਨੂੰ ਇੱਕ ਅਸਲ ਉਦਾਹਰਨ ਨਾਲ ਸਮਝੋ...

ਯੂਟਿਊਬ 'ਤੇ ਹਿਮੇਸ਼ ਮਦਾਨ ਨਾਮ ਦਾ ਇੱਕ ਯੂਟਿਊਬ ਚੈਨਲ ਹੈ ਜਿਸ ਦੇ 5.76 ਮਿਲੀਅਨ ਸਬਸਕ੍ਰਈਬਰ ਹਨ। ਇਸ ਚੈਨਲ ਦਾ ਕੁੱਲ ਐਡ ਰੈਵੀਨਿਊ 43.18 ਲੱਖ ਰੁਪਏ ਹੈ। ਇਸ ਵਿੱਚ ਭਾਰਤ ਤੋਂ ਕਮਾਈ 39.08 ਲੱਖ ਹੈ ਤੇ ਅਮਰੀਕਾ ਤੋਂ ਕਮਾਈ 1.13 ਲੱਖ ਰੁਪਏ ਹੈ। ਹੁਣ ਜੇ ਹਿਮੇਸ਼ ਮਦਾਨ ਨੇ 31 ਮਈ ਤੱਕ ਟੈਕਸ ਫਾਰਮ ਭਰਿਆ ਹੈ ਅਤੇ ਟੈਕਸ ਸੰਧੀ ਦਾ ਦਾਅਵਾ ਕੀਤਾ ਹੈ, ਤਾਂ ਉਸ ਦੇ ਖਾਤੇ ਵਿਚੋਂ 1.13 ਲੱਖ ਵਿਚੋਂ ਸਿਰਫ਼ 15% ਕੱਟਿਆ ਜਾਏਗੀ ਭਾਵ ਲਗਭਗ 17250 ਰੁਪਏ।

ਜੇ ਚੈਨਲ ਅਮਰੀਕਾ ਦੇ ਦਰਸ਼ਕਾਂ ਤੋਂ ਕੋਈ ਕਮਾਈ ਨਹੀਂ ਕਰ ਰਿਹਾ ਤਾਂ ਕੀ ਹੋਵੇਗਾ?

ਸਾਰੇ ਕ੍ਰਿਏਟਰਾਂ ਨੂੰ ਆਪਣੇ ਟੈਕਸਾਂ ਦੀ ਜਾਣਕਾਰੀ ਗੂਗਲ ਨੂੰ ਦੇਣੀ ਚਾਹੀਦੀ ਹੈ, ਭਾਵੇਂ ਉਨ੍ਹਾਂ ਦਾ ਚੈਨਲ ਸੰਯੁਕਤ ਰਾਜ ਵਿੱਚ ਦਰਸ਼ਕਾਂ ਤੋਂ ਕਮਾਈ ਕਰ ਰਿਹਾ ਹੈ ਜਾਂ ਨਹੀਂ। ਭਵਿੱਖ ਵਿਚ, ਜੇ ਯੂਐਸ ਦਰਸ਼ਕਾਂ ਦੁਆਰਾ ਚੈਨਲ 'ਤੇ ਆਮਦਨੀ ਹੈ, ਤਾਂ ਇਹ ਆਮਦਨੀ 'ਤੇ ਟੈਕਸ ਦੀ ਕਟੌਤੀ ਦੀ ਸਹੀ ਦਰ ਨਿਰਧਾਰਿਤ ਕਰਨ ਵਿਚ ਸਹਾਇਤਾ ਕਰਦਾ ਹੈ।

ਯੂਟਿਊਬ ਪਹਿਲਾਂ ਹੀ ਇਸ਼ਤਿਹਾਰਾਂ ਤੋਂ ਪ੍ਰਾਪਤ ਕਮਾਈ ਦਾ ਵੱਡਾ ਹਿੱਸਾ ਰੱਖ ਲੈਂਦਾ ਹੈ

ਯੂਟਿਊਬ ਪਹਿਲਾਂ ਹੀ ਕੰਟੈਂਟ ਕ੍ਰਿਏਟਰਾਂ ਦੀ ਕਮਾਈ ਦਾ ਵੱਡਾ ਹਿੱਸਾ ਰੱਖਦਾ ਹੈ। ਉਦਾਹਰਨ ਦੇ ਲਈ, ਜੇ ਤੁਸੀਂ ਆਪਣੇ ਚੈਨਲ ਨੂੰ ਮੋਨੇਟਾਈਜ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਯੂਟਿਊਬ ਦੀਆਂ ਕੁੱਝ ਸ਼ਰਤਾਂ ਦੀ ਪਾਲਨਾ ਕਰਨੀ ਪਏਗੀ। ਇਸ ਵਿਚ ਇੱਕ ਸ਼ਰਤ ਹੈ ਕਿ ਗੂਗਲ ਤੁਹਾਡੇ ਵੀਡੀਓ 'ਤੇ ਐਡ ਤੋਂ ਆਉਣ ਵਾਲੇ 45% ਪੈਸੇ ਨੂੰ ਆਪਣੇ ਕੋਲ ਰੱਖੇਗਾ ਤੇ ਤੁਹਾਨੂੰ ਬਾਕੀ 55% ਪ੍ਰਾਪਤ ਹੋਏਗਾ। ਯੂਟਿਊਬ ਇਸ਼ਤਿਹਾਰਾਂ ਤੋਂ ਸਾਲਾਨਾ ਤਕਰੀਬਨ 1 ਲੱਖ ਕਰੋੜ ਰੁਪਏ ਕਮਾਉਂਦਾ ਹੈ। ਇਹ ਗੂਗਲ ਦੀ ਕੁੱਲ ਕਮਾਈ ਦਾ 10% ਹੈ।
Published by: Anuradha Shukla
First published: June 1, 2021, 2:57 PM IST
ਹੋਰ ਪੜ੍ਹੋ
ਅਗਲੀ ਖ਼ਬਰ