People lost eye sight: ਜਿਵੇਂ ਕਿ ਅਸੀਂ ਅਕਸਰ ਸੁਣਿਆ ਹੈ ਅੱਖਾਂ ਹੈ ਤਾਂ ਜਹਾਨ ਹੈ। ਮਨੁੱਖੀ ਸਰੀਰ ਦਾ ਹਰ ਅੰਗ ਬਹੁਤ ਮਹੱਤਵਪੂਰਨ ਹੈ ਪਰ ਅੱਖਾਂ ਬਗੈਰ ਕੋਈ ਵੀ ਕੰਮ ਕਰਨਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਸਾਡੇ ਸ਼ਰੀਰ ਦੇ ਹਰ ਹਿੱਸੇ ਦਾ ਆਪਣਾ ਕੰਮ ਅਤੇ ਕਾਰਜ ਹੁੰਦਾ ਹੈ, ਇਸੇ ਕਾਰਨ ਹਰ ਇਨਸਾਨ ਚਾਹੁੰਦਾ ਹੈ ਕਿ ਉਸ ਦਾ ਸ਼ਰੀਰ ਅਤੇ ਅੰਗ ਬਿਲਕੁਲ ਠੀਕ ਰਹਿਣ। ਇਸੇ ਕਾਰਨ ਡਾਕਟਰ ਵੀ ਹਮੇਸ਼ਾ ਆਪਣਾ ਚੈਕਅੱਪ ਕਰਵਾਉਣ ਦੀ ਸਲਾਹ ਦਿੰਦੇ ਹਨ ਅਤੇ ਲੋੜ ਅਨੁਸਾਰ ਦਵਾਈ ਲਿਖ ਕੇ ਦਿੰਦੇ ਹਨ।
ਅਮਰੀਕਾ ਦੇ ਸਿਹਤ ਅਧਿਕਾਰੀਆਂ ਨੇ ਹਾਲ ਹੀ ਵਿੱਚ ਵਾਪਰੀ ਇੱਕ ਘਟਨਾ ਨੂੰ ਸਾਂਝਾ ਕੀਤਾ। ਇੱਥੇ ਅਚਾਨਕ ਕਈ ਲੋਕ ਅੱਖਾਂ 'ਚ ਤਕਲੀਫ ਲੈ ਕੇ ਹਸਪਤਾਲ ਪਹੁੰਚੇ, ਜਿੱਥੇ ਇਕ ਦੀ ਮੌਤ ਹੋ ਗਈ। ਜਦਕਿ ਕਈਆਂ ਦੀ ਹਾਲਤ ਬਹੁਤ ਖਰਾਬ ਹੈ। ਉਨ੍ਹਾਂ ਸਾਰਿਆਂ ਦੀਆਂ ਅੱਖਾਂ ਵਿਚ ਦਿੱਕਤ ਆ ਰਹੀ ਸੀ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਸ ਸਮੱਸਿਆ ਕਾਰਨ ਕਈਆਂ ਨੂੰ ਆਪਣੀਆਂ ਅੱਖਾਂ ਕੱਢਣੀਆਂ ਪਈਆਂ।
ਜਾਂਚ ਕਰਨ ਬਾਅਦ ਇਹ ਪਤਾ ਲੱਗਾ ਕਿ ਸਾਰਿਆਂ ਨੇ ਆਈਡ੍ਰੌਪਸ ਪਾਈ ਹੋਈ ਹੈ ਜਿਸ ਨਾਲ ਉਨ੍ਹਾਂ ਦੀਆਂ ਅੱਖਾਂ 'ਚ ਬੁਰਾ ਇਨਫੈਕਸ਼ਨ ਫੈਲਦਾ ਹੈ। ਇਹ ਦਵਾਈਆਂ ਅੱਖਾਂ ਨੂੰ ਬੈਕਟੀਰੀਆ ਦੀ ਲਾਗ ਤੋਂ ਬਚਾਉਣ ਲਈ ਸਨ, ਪਰ ਇਸ ਕਾਰਨ ਕਈ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ।
68 ਲੋਕ ਹੋਏ ਸੰਕਰਮਿਤ
ਦੱਸਣਯੋਗ ਹੈ ਕਿ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਨੇ ਦੱਸਿਆ ਕਿ ਇਸ ਆਈਡਰੋਪ ਦੀ ਵਰਤੋਂ ਕਰਨ ਵਾਲੇ 68 ਲੋਕਾਂ ਵਵਿਚੋਂ 1 ਦੀ ਮੌਤ ਹੋ ਗਈ ਜਦਕਿ 8 ਲੋਕ ਅੰਨ੍ਹੇ ਹੋ ਗਏ ਅਤੇ 4 ਲੋਕਾਂ ਦੀਆਂ ਅੱਖਾਂ ਦੀ ਸਰਜਰੀ ਕਰਕੇ ਉਨ੍ਹਾਂ ਦੀਆਂ ਅੱਖਾਂ ਕੱਢਣੀਆਂ ਪਈਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Blind, Eyesight, World