ਸੂਡਾਨ : ਹੱਡੀਆਂ ਦਾ ਢਾਂਚਾ ਬਣ ਚੁੱਕੇ ਸ਼ੇਰਾਂ ਨੂੰ ਬਚਾਉਣ ਲਈ ਆਨਲਾਇਨ ਮੁਹਿੰਮ ਸ਼ੁਰੂ

ਸੂਡਾਨ ਦੀ ਰਾਜਧਾਨੀ ਖਾਰਤੂਮ ਵਿਚ ਇਕ ਸ਼ੇਰ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਵਿਚ ਉਹ ਕਾਫੀ ਕਮਜੋਰ ਦਿਖ ਰਿਹਾ ਹੈ। ਲੋਕਾਂ ਨੇ ਸ਼ੇਰ ਲਈ ਚਲਾਈ ਮੁਹਿੰਮ ਵਿਚ ਕਿਹਾ ਹੈ ਕਿ ਇਸ ਨੂੰ ਚੰਗੀ ਥਾਂ ਭੇਜਿਆ ਜਾਵੇ ਤਾਂ ਜੋ ਇਸਦੀ ਸਿਹਤ ਠੀਕ ਹੋ ਜਾਵੇ। ਸੂਡਾਨ ਦੀ ਰਾਜਧਾਨੀ ਦੇ ਇਕ ਪਾਰਕ ਵਿਚ ਸ਼ੇਰ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।

ਸੂਡਾਨ : ਹੱਡੀਆਂ ਦਾ ਢਾਂਚਾ ਬਣ ਚੁੱਕੇ ਸ਼ੇਰਾਂ ਨੂੰ ਬਚਾਉਣ ਲਈ ਆਨਲਾਇਨ ਮੁਹਿੰਮ ਸ਼ੁਰੂ

 • Share this:
  ਸੂਡਾਨ (Sudan) ਵਿਚ ਇਕ ਅਫਰੀਕੀ ਸ਼ੇਰ ਦੇ ਲਈ ਲੋਕ ਆਨਲਾਇਨ ਮੁਹਿੰਮ ਚਲਾ ਰਹੇ ਹਨ। ਸੂਡਾਨ ਦੀ ਰਾਜਧਾਨੀ ਖਾਰਤੂਮ ਵਿਚ ਇਕ ਸ਼ੇਰ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਵਿਚ ਉਹ ਕਾਫੀ ਕਮਜੋਰ ਦਿਖ ਰਿਹਾ ਹੈ। ਲੋਕਾਂ ਨੇ ਸ਼ੇਰ ਲਈ ਚਲਾਈ ਮੁਹਿੰਮ ਵਿਚ ਕਿਹਾ ਹੈ ਕਿ ਇਸ ਨੂੰ ਚੰਗੀ ਥਾਂ ਭੇਜਿਆ ਜਾਵੇ ਤਾਂ ਜੋ ਇਸਦੀ ਸਿਹਤ ਠੀਕ ਹੋ ਜਾਵੇ। ਸੂਡਾਨ ਦੀ ਰਾਜਧਾਨੀ ਦੇ ਇਕ ਪਾਰਕ ਵਿਚ ਸ਼ੇਰ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।

  ਮਿਲੀ ਜਾਣਕਾਰੀ ਅਨੁਸਾਰ ਖਾਰਤੂਮ ਦੇ ਅਲ ਕੁਰੈਸ਼ੀ ਪਾਰਕ ਵਿਚ ਪੰਜ ਸ਼ੇਰ ਇਕ ਪਿੰਜਰੇ ਵਿਚ ਬੰਦ ਸਨ। ਬੀਤੇ ਕੁਝ ਹਫਤਿਆਂ ਵਿਚ ਇਨ੍ਹਾਂ ਦੀ ਹਾਲਤ ਵਿਗੜਦੀ ਜਾ ਰਹੀ ਹੈ। ਭੋਜਨ ਤੇ ਦਵਾਈਆਂ ਦੀ ਕਮੀ ਕਰਕੇ ਇਨ੍ਹਾਂ ਦੀਆਂ ਹੱਡੀਆਂ ਵੀ ਨਜ਼ਰ ਆਉਣ ਲੱਗੀਆਂ ਹਨ।  ਫੇਸਬੁਕ ਉਤੇ ਉਸਮਾਨ ਸਲੀਹ ਨੇ ਲਿਖਿਆ ਕਿ ਜਦੋਂ ਮੈਂ ਪਾਰਕ ਵਿਚ ਇਨ੍ਹਾਂ ਸ਼ੇਰਾਂ ਨੂੰ ਦੇਖਿਆ ਤਾਂ ਹੈਰਾਨ ਹੋ ਗਿਆ। ਮੈਂ ਇਸ ਲਈ ਇਕ ਆਨਲਾਇਨ ਮੁਹਿੰਮ ਵੀ ਸ਼ੁਰੂ ਕੀਤੀ ਹੈ।

  ਪਾਰਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਕੁਝ ਹਫਤਿਆਂ ਤੋਂ ਸ਼ੇਰਾਂ ਦੀ ਹਾਲਤ ਖਰਾਬ ਹੋ ਗਈ ਹੈ। ਉਨ੍ਹਾਂ ਦਾ ਭਾਰ ਲਗਭਗ ਦੋ-ਤਿਹਾਈ ਘੱਟ ਗਿਆ ਹੈ। ਅਲ-ਕੁਰੈਸ਼ੀ ਪਾਰਕ ਦੇ ਮੈਨੇਜਰ ਐਸਮੇਲ ਨੇ ਕਿਹਾ ਕਿ ਸ਼ੇਰਾਂ ਲਈ ਹਮੇਸ਼ਾ ਵੀ ਖਾਣਾ ਉਪਲਬਧ ਨਹੀਂ ਹੁੰਦਾ, ਇਨ੍ਹਾਂ ਨੂੰ ਖਵਾਉਣ ਲਈ ਅਸੀ ਆਪਣੇ ਪੈਸੇ ਤੋਂ ਖਾਣਾ ਖਰੀਦਦੇ ਹਨ।  ਇਸ ਪਾਰਕ ਦਾ ਪ੍ਰਬੰਧਨ ਖਰਤੂਮ ਨਗਰ ਪਾਲਿਕਾ ਵੱਲੋਂ ਕੀਤਾ ਜਾਂਦਾ ਹੈ ਅਤੇ ਸਥਾਨਕ ਲੋਕ ਆਪਣੇ ਪੱਧਰ ਉਤੇ ਨਿਗਮ ਦੀ ਮਦਦ ਵੀ ਕਰਦੇ ਹਨ। ਦੱਸਣਯੋਗ ਹੈ ਕਿ ਖਾਣ-ਪੀਣ ਦੇ ਸਮਾਨ ਦੀ ਕੀਮਤਾਂ ਅਤੇ ਵਿਦੇਸ਼ੀ ਮੁਦਰਾ ਦੀ ਕਮੀ ਕਰਕੇ ਸੂਡਾਨ ਵਿਚ ਆਰਥਿਕ ਸੰਕਟ ਹੈ। ਇਸ ਦਾ ਅਸਰ ਹੁਣ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਉਤੇ ਵੀ ਦਿਸ ਰਿਹਾ ਹੈ।
  Published by:Ashish Sharma
  First published: