Home /News /international /

ਕੈਨੇਡਾ ਆਉਣ ਵਾਲੀਆਂ ਲਈ ਖੁੱਲੇ ਦਰਬਾਜ਼ੇ, ਪਾਬੰਦੀਆਂ ਹਟਾਉਣ ਦਾ ਹੋਇਆ ਐਲਾਨ

ਕੈਨੇਡਾ ਆਉਣ ਵਾਲੀਆਂ ਲਈ ਖੁੱਲੇ ਦਰਬਾਜ਼ੇ, ਪਾਬੰਦੀਆਂ ਹਟਾਉਣ ਦਾ ਹੋਇਆ ਐਲਾਨ

ਵੈਕਸੀਨ ਦੇ ਦੋਵੇਂ ਟੀਕੇ ਲਗਵਾ ਚੁੱਕੇ ਲੋਕਾਂ ਨੂੰ ਕੈਨੇਡਾ ਦਾਖ਼ਲੇ ਦੀ ਖੁੱਲ੍ਹ (File pic-REUTERS/Blair Gable/File Photo)

ਵੈਕਸੀਨ ਦੇ ਦੋਵੇਂ ਟੀਕੇ ਲਗਵਾ ਚੁੱਕੇ ਲੋਕਾਂ ਨੂੰ ਕੈਨੇਡਾ ਦਾਖ਼ਲੇ ਦੀ ਖੁੱਲ੍ਹ (File pic-REUTERS/Blair Gable/File Photo)

ਕੈਨੇਡਾ ਵੱਲੋਂ ਕਰੋਨਾਵਾਇਰਸ ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਹੁਣ ਕੋਰੋਨਾ ਦੇ ਦੋਵੇਂ ਟੀਕੇ ਲੱਗੇ ਯਾਤਰੀਆਂ ਨੂੰ ਕੈਨੇਡਾ ਵਿੱਚ ਪ੍ਰਵੇਸ਼ ਦੀ ਇਜ਼ਾਜਤ ਹੈ।

 • Share this:
  ਕੈਨੇਡਾ ਦੇ ਦਰਵਾਜੇ ਖੁੱਲਣ ਦਾ ਇੰਤਜ਼ਾਰ ਕਰ ਰਹੇ ਯਾਤਰੀਆਂ ਲਈ ਵੱਡੀ ਖੁਸ਼ਖ਼ਬਰੀ ਹੈ। ਕੈਨੇਡਾ ਵੱਲੋਂ ਕਰੋਨਾਵਾਇਰਸ ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਹੁਣ ਕੋਰੋਨਾ ਦੇ ਦੋਵੇਂ ਟੀਕੇ ਲੱਗੇ ਯਾਤਰੀਆਂ ਨੂੰ ਕੈਨੇਡਾ ਵਿੱਚ ਪ੍ਰਵੇਸ਼ ਦੀ ਇਜ਼ਾਜਤ ਹੈ। ਪਰ ਇੰਨਾਂ ਦੇ ਕੈਨੇਡਾ ਸਰਕਾਰ ਵੱਲੋਂ ਮਾਨਤਾ ਪ੍ਰਾਪਤਾ ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਲੱਗੇ ਹੋਣੇ ਚਾਹੀਦੇ ਹਨ। ਕੈਨੇਡਾ ਦੇ ਸਿਹਤ ਮੰਤਰਾਲੇ ਦੀ ਪ੍ਰਵਾਨਿਤ ਵੈਕਸੀਨ 'ਚ ਫਾਈਜ਼ਰ, ਮੁਡੇਰਨਾ, ਕੋਵੀਸ਼ੀਲਡ/ਆਟਰਾਜੈਨਿਕਾ ਅਤੇ ਜੌਹਨਸਨ ਐਂਡ ਜੌਹਨਸਨ ਸ਼ਾਮਿਲ ਹਨ।

  ਇੰਨਾਂ ਪਾਬੰਦੀਆਂ 'ਚ ਮਿਲੀ ਵੱਡੀ ਰਾਹਤ-

  ਕੈਨੇਡਾ ਸਰਕਾਰ ਵਲੋਂ ਵਿਦੇਸ਼ਾਂ ਤੋਂ ਕੈਨੇਡਾ 'ਚ ਦਾਖਲ ਹੋਣ ਵਾਲੇ ਲੋਕਾਂ ਤੋਂ ਹਵਾਈ ਅੱਡੇ ਨੇੜੇ 3 ਦਿਨ ਹੋਟਲ 'ਚ ਠਹਿਰਨ ਅਤੇ 14 ਦਿਨ ਦੇ ਇਕਾਂਤਵਾਸ ਦੀ ਸ਼ਰਤ ਹਟਾ ਲਈ ਗਈ ਹੈ। ਵੈਕਸੀਨ ਦਾ ਦੂਸਰਾ ਟੀਕਾ ਕੈਨੇਡਾ ਦੀ ਉਡਾਨ 'ਚ ਬੈਠਣ ਤੋਂ ਦੋ ਹਫਤੇ ਪਹਿਲਾਂ ਲੱਗਿਆ ਹੋਣਾ ਜ਼ਰੂਰੀ ਹੈ। ਇਸ ਦੇ ਨਾਲ਼ ਹੀ ਉਡਾਨ ਤੋਂ ਪਹਿਲਾਂ ਕੋਰੋਨਾ ਦਾ ਨੈਗੇਟਿਵ ਟੈਸਟ ਕਰਵਾਉਣ ਦੀ ਸ਼ਰਤ ਅਜੇ ਲਾਗੂ ਹੈ ਅਤੇ ਉਹ ਟੈਸਟ 3 ਦਿਨਾਂ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ ਹੈ।

  ਇਹ ਲੋਕ ਵੀ ਚੁੱਕ ਸਕਦੇ ਫਾਇਦਾ-

  ਲੋਕਾਂ ਤੋਂ ਕੈਨੇਡਾ 'ਚ ਦਾਖਲ ਹੋ ਕੇ ਇਕ ਹਫਤੇ ਬਾਅਦ ਕੋਰੋਨਾ ਟੈਸਟ ਕਰਵਾਉਣ ਦੀ ਸ਼ਰਤ ਵੀ ਹਟਾ ਲਈ ਗਈ ਹੈ, ਜਿਨ• ਦੇ ਦੋਵੇਂ ਟੀਕੇ ਲੱਗ ਚੁੱਕੇ ਹਨ। ਇਹ ਸ਼ਰਤਾਂ ਪ੍ਰਮੁੱਖ ਤੌਰ 'ਤੇ ਵਿਦੇਸ਼ਾਂ ਤੋਂ ਕੈਨੇਡਾ 'ਚ ਆਉਣ ਵਾਲੇ ਕੈਨੇਡੀਅਨ ਨਾਗਰਿਕਾਂ ਅਤੇ ਪੀ.ਆਰ.ਲੋਕਾਂ ਦੀ ਸਹੂਲਤ ਵਾਸਤੇ ਖਤਮ ਕੀਤੀਆਂ ਗਈਆਂ ਹਨ ਪਰ ਇਮੀਗ੍ਰੇਸ਼ਨ ਦੀਆ ਸ਼ਰਤਾਂ ਪੂਰੀਆਂ ਕਰਨ ਵਾਲੇ ਸੁਪਰ ਵੀਜ਼ਾ, ਵਰਕ ਪਰਿਮਟ ਅਤੇ ਸਟੱਡੀ ਪਰਮਿਟ ਧਾਰਕ ਵੀ ਇਸ ਸਹੂਲਤ ਦਾ ਫਾਇਦਾ ਲੈ ਸਕਦੇ ਹਨ।

  ਸਰਹੱਦਾਂ ਪੂਰੀ ਤਰ੍ਹਾਂ ਖੋਲ੍ਹਣਾ

  ਕਰੋਨਾਵਾਇਰਸ ਮਹਾਮਾਰੀ ਕਾਰਨ ਕੈਨੇਡਾ ਅਤੇ ਅਮਰੀਕਾ ਦਰਮਿਆਨ ਯਾਤਰਾ ’ਤੇ ਲੱਗੀਆਂ ਪਾਬੰਦੀਆਂ ਨੂੰ ਅੱਜ ਤੋਂ ਕੈਨੇਡਾ ਵਾਸੀਆਂ ਲਈ ਨਰਮ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸਰਹੱਦਾਂ ਪੂਰੀ ਤਰ੍ਹਾਂ ਖੋਲ੍ਹਣ ਲਈ ਅਗਲੇ ਕੁੱਝ ਹਫਤਿਆਂ ਵਿੱਚ ਯੋਜਨਾ ਦਾ ਐਲਾਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਤੇ ਅਮਰੀਕਾ ਦੌਰਾਨ ਸੈਰ ਸਪਾਟੇ ਸਣੇ ਸਾਰੀਆਂ ਗ਼ੈਰਜ਼ਰੂਰੀ ਯਾਤਰਾਵਾਂ ’ਤੇ 21 ਜੁਲਾਈ ਤੱਕ ਪਾਬੰਦੀ ਰਹੇਗੀ।

  ਬੀਤੇ ਦਿਨਾਂ ਤੋਂ ਦਿੱਲੀ ਤੋਂ ਸਰਬੀਆ ਅਤੇ ਪੈਰਿਸ ਦੇ ਰਸਤੇ ਕੁਝ ਲੋਕ ਕੈਨੇਡਾ ਪੁੱਜ ਰਹੇ ਸਨ ਪਰ ਪੈਰਿਸ 'ਚ ਕੋਰੋਨਾ ਟੈਸਟ ਨਾ ਕਰਵਾਇਆ ਹੋਣ ਕਰਕੇ ਉਨ੍ਹਾਂ ਨੂੰ ਕੈਨੇਡੀਅਨ ਹਵਾਈ ਅੱਡਿਆਂ ਅੰਦਰ ਕਈ ਘੰਟੇ ਖੱਜਲ਼ ਖੁਆਰਾ ਹੋਣਾ ਪਿਆ। ਟੈਸਟ ਨਾ ਕਰਵਾਇਆ ਹੋਵੇ ਤਾਂ ਕੈਨੇਡਾ ਦੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਵਲੋਂ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦੱਤੀ ਜਾਂਦੀ ਹੈ ਜਿਸ ਦੌਰਾਨ ਮੁਸਾਫਿਰਾਂ ਨੂੰ ਹਵਾਈ ਅੱਡੇ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ।
  Published by:Sukhwinder Singh
  First published:

  Tags: Canada, Corona vaccine, Coronavirus, Immigration

  ਅਗਲੀ ਖਬਰ