HOME » NEWS » World

ਕੰਧ 'ਤੇ ਲੱਗਾ 85 ਲੱਖ ਦਾ ਕੇਲਾ ਖਾ ਗਿਆ ਇਹ ਸ਼ਖਸ, ਵੀਡੀਓ ਸਾਂਝੇ ਕਰਕੇ ਲਿਖਿਆ...

News18 Punjabi | News18 Punjab
Updated: December 9, 2019, 4:13 PM IST
share image
ਕੰਧ 'ਤੇ ਲੱਗਾ 85 ਲੱਖ ਦਾ ਕੇਲਾ ਖਾ ਗਿਆ ਇਹ ਸ਼ਖਸ, ਵੀਡੀਓ ਸਾਂਝੇ ਕਰਕੇ ਲਿਖਿਆ...

  • Share this:
  • Facebook share img
  • Twitter share img
  • Linkedin share img
ਫਲੋਰੀਡਾ (Florida) ਦੇ ਮਿਆਮੀ ਵਿਚ ਆਰਟ ਬੇਸਲ ਸ਼ੋਅ ਵਿਚ ਕੰਧ  ਉਤੇ ਟੇਪ ਨਾਲ ਚਿਪਕਾਇਆ ਕੇਲਾ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।  ਦਰਅਸਲ, ਡਕਟ ਟੇਪ ਨਾਲ ਚਿਪਕਾਏ ਇਸ ਕੇਲੇ ਦੀ ਕੀਮਤ 85 ਲੱਖ ਰੁਪਏ ਲੱਗੀ ਸੀ।

ਜਦੋਂ ਇਸ ਕੇਲੇ ਨੂੰ ਵੇਖਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਸੀ, ਤਾਂ ਇੱਕ ਵਿਅਕਤੀ ਉਥੇ ਪਹੁੰਚ ਗਿਆ ਅਤੇ ਆਰਟਪੀਸ ਵਿੱਚ ਲੱਗਿਆ ਕੇਲਾ ਖਾ ਗਿਆ।  ਇਸ ਵਿਅਕਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਦੀਵਾਰ ਉਤੇ ਚਿਪਕਿਆ ਕੇਲਾ ਖਾਣ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ।

ਦੱਸ ਦਈਏ ਕਿ ਮਿਆਮੀ ਬੀਚ ਵਿੱਚ ਆਯੋਜਿਤ ਆਰਟ ਬੇਸਲ ਸ਼ੋਅ ਵਿੱਚ ਇੱਕ ਕਲਾਕਾਰ ਡੇਵਿਡ ਡੁਟੁਨਾ ਨੇ ਕੇਲਾ ਦੀਵਾਰ ਨਾਲੋਂ ਵੱਖ ਕੀਤਾ ਅਤੇ ਖਾ ਲਿਆ। ਕੇਲੇ ਖਾਣ ਦੀ ਵੀਡੀਓ ਨੂੰ ਸਾਂਝਾ ਕਰਨ ਦੇ ਨਾਲ, ਡੇਵਿਡ ਨੇ ਲਿਖਿਆ, 'ਹੰਗਰੀ ਆਰਟਿਸਟ., ਮੇਰੇ ਵੱਲੋਂ ਦਿੱਤੀ ਗਈ ਆਰਟ ਪਰਫਾਰਮਸ , ਮੈਨੂੰ ਮੌਰੀਜ਼ੀਓ ਕੈਟਲਾਨ ਦੀ ਇਹ ਕਲਾਕਾਰੀ ਪਸੰਦ ਆਈ ਅਤੇ ਇਸ ਨੂੰ ਖਾਣ ਦਾ ਵੀ ਅਨੰਦ ਆਇਆ. ਇਹ ਸੁਆਦੀ ਸੀ. ''



 




View this post on Instagram




 

The talk of the town in Miami right now is Maurizio Cattelan’s “Comedian,” a banana 🍌 duct taped to the wall. Two have already sold for $120,000 at Perrotin 😉 read more, including about the banana my husband, @nnddmmyy, hung on his dorm wall for two years, on Artnet News, link in bio @artnet @galerieperrotin @mauriziocattelan @artbasel #art #conceptualart #banana #sculpture #artbasel #artbaselmiamibeach #artbaselmiami #artfair #artgallery #artwork #whatisart #isthisart #miami #miamibeach #florida #miamiflorida #mauriziocattelan #perrotin #galerieperrotin #artist #bananapeel #ducttape #artnetnews #artcollector #vippreview #artjournalism #artjournalist #openingday #artgallery #gallery #artworld


A post shared by Sarah Cascone (@sarahecascone) on




ਕਲਾਕਾਰੀ ਵਿਚ ਵਰਤਿਆ ਗਿਆ ਕੇਲਾ ਮਿਆਮੀ ਦੇ ਇਕ ਕਰਿਆਨੇ ਦੀ ਦੁਕਾਨ ਤੋਂ ਖਰੀਦਿਆ ਗਿਆ ਸੀ। ਇਸ ਵਿਚ ਡਕਟ ਟੇਪ ਦਾ ਟੁਕੜਾ ਲਗਾਇਆ ਗਿਆ ਹੈ। ਕਲਾਕਾਰੀ ਦੇ ਨਾਲ ਭਰੋਸੇਯੋਗਤਾ ਦਾ ਇੱਕ ਸਰਟੀਫਿਕੇਟ ਵੀ ਹੈ।
First published: December 9, 2019, 4:13 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading