Home /News /international /

ਪਾਕਿਸਤਾਨ 'ਚ ਇੱਕੋ ਹੱਲੇ 30 ਰੁਪਏ ਮਹਿੰਗਾ ਹੋਇਆ ਪੈਟਰੋਲ, ਇਮਰਾਨ ਖ਼ਾਨ ਨੇ PM ਮੋਦੀ ਦੀ ਕੀਤੀ ਤਾਰੀਫ਼

ਪਾਕਿਸਤਾਨ 'ਚ ਇੱਕੋ ਹੱਲੇ 30 ਰੁਪਏ ਮਹਿੰਗਾ ਹੋਇਆ ਪੈਟਰੋਲ, ਇਮਰਾਨ ਖ਼ਾਨ ਨੇ PM ਮੋਦੀ ਦੀ ਕੀਤੀ ਤਾਰੀਫ਼

Petrol-Diesel Price in Pakistan: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧੇ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਸ਼ਾਹਬਾਜ਼ ਸ਼ਰੀਫ ਸਰਕਾਰ (Shahbaz Sharif Government) ਨੂੰ ਘੇਰਿਆ ਹੈ। ਉਨ੍ਹਾਂ ਨੇ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੂੰ ਅਸੰਵੇਦਨਸ਼ੀਲ ਦੱਸਿਆ ਹੈ ਅਤੇ ਭਾਰਤ ਸਰਕਾਰ ਦੀ ਵੀ ਤਾਰੀਫ ਕੀਤੀ।

ਹੋਰ ਪੜ੍ਹੋ ...
  • Share this:

ਇਸਲਾਮਾਬਾਦ: Pakistan News: ਪਾਕਿਸਤਾਨ 'ਚ ਸਿਆਸੀ ਅਤੇ ਆਰਥਿਕ ਸੰਕਟ (Pakistan Economic crisis) ਵਿਚਾਲੇ ਪੈਟਰੋਲੀਅਮ (Petrol hike rs30) ਪਦਾਰਥਾਂ 'ਚ 30 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪਾਕਿਸਤਾਨ (Petrol hike in Pakistan) 'ਚ ਹੁਣ ਜਨਤਾ ਨੂੰ ਪੈਟਰੋਲ ਲਈ 179.86 ਰੁਪਏ ਪ੍ਰਤੀ ਲੀਟਰ ਦਾ ਭੁਗਤਾਨ ਕਰਨਾ ਪਵੇਗਾ, ਜਦਕਿ ਡੀਜ਼ਲ (Petrol-Diesel Price in Pakistan) ਲਈ 174.15 ਰੁਪਏ ਪ੍ਰਤੀ ਲੀਟਰ ਦਾ ਭੁਗਤਾਨ ਕਰਨਾ ਪਵੇਗਾ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧੇ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਸ਼ਾਹਬਾਜ਼ ਸ਼ਰੀਫ ਸਰਕਾਰ (Shahbaz Sharif Government) ਨੂੰ ਘੇਰਿਆ ਹੈ। ਉਨ੍ਹਾਂ ਨੇ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੂੰ ਅਸੰਵੇਦਨਸ਼ੀਲ ਦੱਸਿਆ ਹੈ ਅਤੇ ਭਾਰਤ ਸਰਕਾਰ ਦੀ ਵੀ ਤਾਰੀਫ ਕੀਤੀ।

ਇਮਰਾਨ ਖਾਨ ਨੇ ਕਿਹਾ ਕਿ ਅਮਰੀਕਾ ਦੇ ਰਣਨੀਤਕ ਸਹਿਯੋਗੀ ਰੂਸ ਤੋਂ ਸਸਤਾ ਤੇਲ ਖਰੀਦ ਕੇ ਈਂਧਨ ਦੀਆਂ ਕੀਮਤਾਂ 25 ਰੁਪਏ ਪ੍ਰਤੀ ਲੀਟਰ ਘੱਟ ਕਰਨ 'ਚ ਕਾਮਯਾਬ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਦੇ ਰਣਨੀਤਕ ਸਹਿਯੋਗੀ ਭਾਰਤ ਨੇ ਰੂਸ ਤੋਂ ਸਸਤਾ ਤੇਲ ਖਰੀਦ ਕੇ ਈਂਧਨ ਦੀਆਂ ਕੀਮਤਾਂ ਵਿੱਚ 25 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਹੈ। ਹੁਣ ਸਾਡੇ ਦੇਸ਼ ਨੂੰ ਇਸ ਬਦਮਾਸ਼ (ਮੌਜੂਦਾ ਸਰਕਾਰ) ਹੱਥੋਂ ਮਹਿੰਗਾਈ ਦੀ ਇੱਕ ਹੋਰ ਭਾਰੀ ਖੁਰਾਕ ਭੁਗਤਣੀ ਪਵੇਗੀ।

ਪੈਟਰੋਲੀਅਮ ਉਤਪਾਦਾਂ ਦੀ ਕੀਮਤ ਕਿੰਨੀ ਹੈ?

ਡਾਨ ਅਖਬਾਰ ਨੇ ਦੱਸਿਆ ਕਿ ਪੈਟਰੋਲ ਦੀ ਕੀਮਤ 179.86 ਪਾਕਿਸਤਾਨੀ ਰੁਪਏ, ਡੀਜ਼ਲ 174.15 ਪਾਕਿਸਤਾਨੀ ਰੁਪਏ, ਮਿੱਟੀ ਦਾ ਤੇਲ 155.56 ਪਾਕਿਸਤਾਨੀ ਰੁਪਏ ਅਤੇ ਲਾਈਟ ਡੀਜ਼ਲ ਦੀ ਕੀਮਤ 148.31 ਪਾਕਿਸਤਾਨੀ ਰੁਪਏ ਹੈ। ਇਮਰਾਨ ਖਾਨ ਨੇ ਇੱਕ ਟਵੀਟ ਵਿੱਚ ਕਿਹਾ ਕਿ ਦੇਸ਼ ਦੇ ਲੋਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 30 ਰੁਪਏ ਪ੍ਰਤੀ ਲੀਟਰ ਦੇ ਵਾਧੇ ਨਾਲ ਦਰਾਮਦ ਸਰਕਾਰ ਨੂੰ ਵਿਦੇਸ਼ੀ ਮਾਲਕਾਂ ਦੇ ਅਧੀਨ ਕਰਨ ਦੀ ਕੀਮਤ ਚੁਕਾ ਰਹੇ ਹਨ।

ਸ਼ਰੀਫ਼ ਸਰਕਾਰ ਅਸੰਵੇਦਨਸ਼ੀਲ ਸਰਕਾਰ ਹੈ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 30 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ 'ਤੇ ਸ਼ਾਹਬਾਜ਼ ਸ਼ਰੀਫ ਸਰਕਾਰ ਦੀ ਆਲੋਚਨਾ ਕੀਤੀ ਹੈ। ਸਰਕਾਰ ਦੀ ਆਲੋਚਨਾ ਕਰਦੇ ਹੋਏ ਇਮਰਾਨ ਨੇ ਕਿਹਾ ਕਿ ਇਸ 'ਸੰਵੇਦਨਹੀਣ ਸਰਕਾਰ' ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਵੱਲੋਂ ਰੂਸ ਨਾਲ 30 ਫੀਸਦੀ ਸਸਤੇ ਤੇਲ ਲਈ ਕੀਤੇ ਸੌਦੇ ਨੂੰ ਅੱਗੇ ਨਹੀਂ ਵਧਾਇਆ।

Published by:Krishan Sharma
First published:

Tags: Imran Khan, Pakistan, Petrol and diesel, Petrol Price Today, World news