Home /News /international /

ਸਾਵਣ ਦੇ ਮੌਸਮ ਦਾ ਮਜ਼ਾ ਲੈਂਦੇ ਤਾਲਿਬਾਨੀ ਨੇਤਾਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ

ਸਾਵਣ ਦੇ ਮੌਸਮ ਦਾ ਮਜ਼ਾ ਲੈਂਦੇ ਤਾਲਿਬਾਨੀ ਨੇਤਾਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ

ਸਾਵਣ ਦੇ ਮੌਸਮ ਦਾ ਮਜ਼ਾ ਲੈਂਦੇ ਤਾਲਿਬਾਨੀ ਨੇਤਾਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ

ਸਾਵਣ ਦੇ ਮੌਸਮ ਦਾ ਮਜ਼ਾ ਲੈਂਦੇ ਤਾਲਿਬਾਨੀ ਨੇਤਾਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ

  • Share this:
    ਅਫਗਾਨਿਸਤਾਨ (Afghanistan) 'ਤੇ ਤਾਲਿਬਾਨ (Taliban) ਦੇ ਕਬਜ਼ੇ ਨਾਲ ਜਿਥੇ ਹਰ ਪਾਸੇ ਲੋਕਾਂ ਵਿੱਚ ਦਹਿਸ਼ਤ ਪਸਰੀ ਹੋਈ ਹੈ ਅਤੇ ਲੋਕ ਤਾਲਿਬਾਨ ਛੱਡ ਕੇ ਹੋਰਨਾਂ ਦੇਸ਼ਾਂ ਨੂੰ ਭੱਜ ਰਹੇ ਹਨ। ਉਥੇ ਹੀ ਸੁਹਾਵਣੇ ਮੌਸਮ ਵਿੱਚ ਕੁੱਝ ਤਾਲਿਬਾਨੀ ਨੇਤਾਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ (Viral Videos) ਹੋ ਰਹੀਆਂ ਹਨ, ਜਿਸ ਵਿੱਚ ਉਹ ਆਨੰਦ ਮਾਣਦੇ ਅਤੇ ਮੌਜ ਕਰਦੇ ਵਿਖਾਈ ਦੇ ਰਹੀ ਹੈ।

    ਜ਼ਿਕਰਯੋਗ ਹੈ ਕਿ 31 ਅਕਤੂਬਰ ਨੂੰ ਅਮਰੀਕਾ ਦੇ ਅਫ਼ਗਾਨਿਸਤਾਨ ਤੋਂ ਚਲੇ ਜਾਣ ਪਿੱਛੋਂ ਤਾਲਿਬਾਨੀਆਂ ਨੇ ਸੰਪੂਰਨ ਆਜ਼ਾਦਾਨਾ ਐਲਾਨ ਕੀਤਾ ਸੀ। ਤਾਲਿਬਾਨ ਵੱਲੋਂ ਨਵੀਂ ਸਰਕਾਰ ਦੇ ਗਠਨ ਦੀ ਚਰਚਾ ਵੀ ਚੱਲ ਰਹੀ ਹੈ ਅਤੇ ਲਗਾਤਾਰ ਤਾਲਿਬਾਨ ਦੇ ਆਗੂ ਸਰਕਾਰੀ ਅਹੁਦਿਆਂ 'ਤੇ ਬੈਠ ਰਹੇ ਹਨ। ਇਸ ਦੌਰਾਨ ਕੁਝ ਤਾਲਿਬਾਨੀਆਂ ਦੀਆਂ ਮੌਜ ਕਰਦੇ ਹੋਏ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਈਆਂ ਹਨ।

    ਸੋਸ਼ਲ ਮੀਡੀਆ 'ਤੇ ਇਹ ਵੀਡੀਓ ਚੀਨ ਦੇ ਇੱਕ ਅਧਿਕਾਰੀ ਨੇ ਜਾਰੀ ਕੀਤੀ ਹੈ, ਜਿਸ ਵਿੱਚ ਤਾਲਿਬਾਨੀ ਲੜਾਕੇ ਮੌਜ ਕਰਦੇ ਵਿਖਾਈ ਦਿੰਦੇ ਹਨ।


    ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਤਾਲਿਬਾਨੀਆਂ ਨੇ ਇੱਕ ਫੌਜੀ ਜਹਾਜ਼ 'ਤੇ ਝੂਲਾ ਬਣਾਇਆ ਹੋਇਆ ਹੈ ਅਤੇ ਉਸ ਉਪਰ ਝੂਟੇ ਲੈ ਰਹੇ ਹਨ। ਇੱਕ ਤਾਲਿਬਾਨੀ ਦੂਜੇ ਤਾਲਿਬਾਨੀ ਨੂੰ ਪੀਂਘ ਨੂੰ ਹਿਲਾ ਕੇ ਝੂਟੇ ਦੇ ਰਿਹਾ ਹੈ। ਭਾਰਤ ਵਿੱਚ ਭਾਵੇਂ ਸਾਵਣ ਦਾ ਮੌਸਮ ਚਲਾ ਗਿਆ ਹੈ ਪਰ ਇੰਝ ਲੱਗ ਰਿਹਾ ਹੈ ਜਿਵੇਂ ਇਹ ਤਾਲਿਬਾਨੀ ਅਜੇ ਵੀ ਸਾਵਣ ਦੇ ਨਸ਼ੇ ਵਿੱਚ ਹੋਣ।
    Published by:Krishan Sharma
    First published:

    Tags: Afghanistan, Social media, Taliban, Terrorism, Terrorist, Twitter, Viral video

    ਅਗਲੀ ਖਬਰ