HOME » NEWS » World

ਕਾਬੁਲ ਦੇ ਗੁਰਦੁਆਰੇ 'ਚ ਗੋਲੀਬਾਰੀ ਦੀਆਂ ਰੂਹ ਕੰਬਾਊ ਤਸਵੀਰਾਂ, ਮੌਤਾਂ ਦੀ ਗਿਣਤੀ 11 ਹੋਈ

News18 Punjabi | News18 Punjab
Updated: March 25, 2020, 3:19 PM IST
share image
ਕਾਬੁਲ ਦੇ ਗੁਰਦੁਆਰੇ 'ਚ ਗੋਲੀਬਾਰੀ ਦੀਆਂ ਰੂਹ ਕੰਬਾਊ ਤਸਵੀਰਾਂ, ਮੌਤਾਂ ਦੀ ਗਿਣਤੀ 11 ਹੋਈ
ਕਾਬੁਲ ਗੁਰਦੁਆਰੇ 'ਚ ਗੋਲੀਬਾਰੀ ਦੀਆਂ ਰੂਹ ਕੰਬਾਊ ਤਸਵੀਰਾਂ, ਮੌਤਾਂ ਦੀ ਗਿਣਤੀ 11 ਹੋਈ

  • Share this:
  • Facebook share img
  • Twitter share img
  • Linkedin share img


ਕਾਬੁਲ ਸਥਿਤ ਗੁਰੂਘਰ ਵਿਚ ਦਾਖਲ ਹੋ ਕੇ ਬੁੱਧਵਾਰ ਨੂੰ ਇੱਕ ਬੰਦੂਕਧਾਰੀ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਹਮਲੇ ਵਿਚ ਹੁਣ ਤੱਕ 11 ਮੌਤਾਂ ਤੇ ਕਈ ਜ਼ਖਮੀ ਹੋ ਗਏ ਹਨ। ਹਮਲਾਵਰ ਨੇ ਕਈ ਲੋਕਾਂ ਨੂੰ ਬੰਧਕ ਬਣਾਇਆ ਹੋਇਆ ਹੈ। ਹਮਲੇ ਦੀਆਂ ਕੁਝ ਰੂਹ ਕੰਬਾਊ ਤਸਵੀਰਾਂ ਵੀ ਸਾਹਮਣੇ ਆਈਆਂ ਹਨ।  

ਕਾਬੁਲ ਵਿਚ ਗੁਰਦੁਆਰਾ ਸਾਹਿਬ ਉਤੇ ਹੋਏ ਹਮਲੇ ਦੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ, ਅਫਗਾਨਿਸਤਾਨ ਵਿਚ ਸਿਖਾਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣ ਲਈ ਗੱਲਬਾਤ ਕਰੇ।
ਉਨ੍ਹਾਂ ਕਿਹਾ ਕਿ ਸਿੱਖ ਕੌਮ, ਹਮਲੇ ਵਿਚ ਸ਼ਹੀਦ ਹੋਏ ਸਿੰਘਾਂ ਦੀ ਆਤਮਿਕ ਸ਼ਾਂਤੀ ਅਤੇ ਜਖਮੀਆਂ ਦੀ ਸਿਹਤਯਾਬੀ ਲਈ ਅਰਦਾਸ ਕਰੇ। ਜਿਕਰਯੋਗ ਹੈ ਕਿ ਸਿੱਖ ਭਾਈਚਾਰੇ ਦੀ ਇਥੇ ਕਾਫੀ ਘੱਟ ਗਿਣਤੀ ਹੈ। ਉਧਰ, ਅਫਗਾਨਿਸਤਾਨ ਦੇ ਸਮੁੱਚੇ ਪ੍ਰਬੰਧਕਾਂ ਨੇ ਕਿਹਾ ਕਿ ਪੁਲਿਸ ਘਟਨਾ ਸਥਾਨ 'ਤੇ ਪਹੁੰਚੀ ਹੈ ਪਰ ਗੋਲੀਬਾਰੀ ਅਜੇ ਜਾਰੀ ਹੈ।

ਕਾਬੁਲ ਗੁਰਦੁਆਰੇ 'ਚ ਗੋਲੀਬਾਰੀ ਦੀਆਂ ਰੂਹ ਕੰਬਾਊ ਤਸਵੀਰਾਂ, ਮੌਤਾਂ ਦੀ ਗਿਣਤੀ 11 ਹੋਈ


ਕਾਬੁਲ ਗੁਰਦੁਆਰੇ 'ਚ ਗੋਲੀਬਾਰੀ ਦੀਆਂ ਰੂਹ ਕੰਬਾਊ ਤਸਵੀਰਾਂ, ਮੌਤਾਂ ਦੀ ਗਿਣਤੀ 11 ਹੋਈ


ਕਾਬੁਲ ਗੁਰਦੁਆਰੇ 'ਚ ਗੋਲੀਬਾਰੀ ਦੀਆਂ ਰੂਹ ਕੰਬਾਊ ਤਸਵੀਰਾਂ, ਮੌਤਾਂ ਦੀ ਗਿਣਤੀ 11 ਹੋਈ




ਕਾਬੁਲ ਤੋਂ ਸਾਂਸਦ ਨਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਜਦੋਂ ਹਮਲਾ ਹੋਇਆ ਤਾਂ ਅਸੀਂ ਗੁਰੂ ਘਰ ਦੇ ਨੇੜੇ ਸੀ ਤੇ ਉਹ ਭੱਜ ਕੇ ਉਥੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਹਮਲੇ ਵਿਚ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਹਮਲੇ ਦੀ ਜਿੰਮੇਵਾਰੀ ਅਜੇ ਕਿਸੇ ਨੇ ਨਹੀਂ ਲਈ ਹੈ।

First published: March 25, 2020
ਹੋਰ ਪੜ੍ਹੋ
ਅਗਲੀ ਖ਼ਬਰ