ਕਾਕਪਿਟ ਵਿਚ ਸਿਗਰਟ ਪੀਣ ਕਾਰਨ ਕ੍ਰੈਸ਼ ਹੋਇਆ ਸੀ ਜਹਾਜ਼, ਗਈ ਸੀ 51 ਲੋਕਾਂ ਦੀ ਜਾਨ


Updated: January 30, 2019, 5:09 PM IST
ਕਾਕਪਿਟ ਵਿਚ ਸਿਗਰਟ ਪੀਣ ਕਾਰਨ ਕ੍ਰੈਸ਼ ਹੋਇਆ ਸੀ ਜਹਾਜ਼, ਗਈ ਸੀ 51 ਲੋਕਾਂ ਦੀ ਜਾਨ

Updated: January 30, 2019, 5:09 PM IST
ਯੂਐਸ-ਬਾਂਗਲਾ ਏਅਰਲਾਈਨ ਦੇ ਜਹਾਜ਼ ਦੇ ਕ੍ਰੈਸ਼ ਹੋਣ ਦੇ ਕਾਰਨਾਂ ਦਾ ਪਤਾ ਲਾ ਲਿਆ ਗਿਆ ਹੈ। ਜਾਂਚ ਕਮੇਟੀ ਨੂੰ ਪਤਾ ਲੱਗਾ ਹੈ ਕਿ ਪਾਇਲਟ ਕਾਕਪਿਟ ’ਚ ਬੈਠ ਕੇ ਸਿਗਰਟ ਪੀ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਤੇ 51 ਲੋਕ ਮਾਰੇ ਗਏ। ਕਾਕਪਿਟ ਵਿਚ ਕਿਸੇ ਤਰ੍ਹਾਂ ਦੀ ਸਮੋਕਿੰਗ ਦੀ ਇਜਾਜ਼ਤ ਨਹੀਂ ਹੁੰਦੀ। ਅਧਿਕਾਰੀ ਪਹਿਲਾਂ ਇਸ ਗੱਲ਼ ਨੂੰ ਤੈਅ ਨਹੀਂ ਕਰ ਪਾ ਰਹੇ ਸਨ ਕਿ ਇਹ ਹਾਦਸਾ ਕਿਸੇ ਇਨਸਾਨੀ ਗਲਤੀ ਕਾਰਨ ਵਾਪਰਿਆ ਜਾਂ ਕੁਦਰਤੀ ਹਾਲਾਤ ਅਜਿਹੇ ਬਣੇ। ਹੁਣ ਪਤਾ ਲੱਗ ਗਿਆ ਹੈ ਕਿ ਸਾਰੀ ਗਲਤੀ ਪਾਇਲਟ ਦੀ ਸੀ। ਇਹ ਹਾਦਸਾ ਪਿਛਲੇ ਵਰ੍ਹੇ ਮਾਰਚ ਵਿੱਚ ਵਾਪਰਿਆ ਸੀ।


ਪਾਇਲਟ ਨੂੰ ਸਾਰੇ ਨਿਯਮ ਪਤਾ ਸਨ ਪਰ ਇਸ ਦੇ ਬਾਵਜੂਦ ਉਥੇ ਬੈਠ ਕੇ ਸਿਗਰਟ ਪੀਣ ਲੱਗਾ, ਜਿਸ ਕਾਰਨ ਜਹਾਜ਼ ਕ੍ਰੈਸ਼ ਹੋ ਗਿਆ। ਕਾਕਪਿਟ ਵਾਇਸ ਰਿਕਾਰਡਰ (ਸੀਵੀਆਰ) ਦੀ ਪੜਤਾਲ ਦੇ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਪਾਇਲਟ ਇਨ ਕਮਾਂਡ (ਪੀਆਈਸੀ) ਕਾਕਪਿਟ ਵਿੱਚ ਸਿਗਰਟ ਪੀ ਰਿਹਾ ਸੀ। ਦੱਸ ਦਈਏ ਕਿ 12 ਮਾਰਚ ਨੂੰ ਨੇਪਾਲ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਤੁਰਤ ਬਾਅਦ ਜਹਾਜ਼ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ 51 ਲੋਕ ਮਾਰੇ ਗਏ। ਜਹਾਜ਼ ਵਿੱਚ ਕੁੱਲ 67 ਲੋਕ ਸਵਾਰ ਸਨ। ਮਰਨ ਵਾਲਿਆਂ ਵਿੱਚ ਜਹਾਜ਼ ਦੇ ਸਾਰੇ ਕਰੂ ਮੈਂਬਰ ਵੀ ਸ਼ਾਮਲ ਸਨ। ਜਹਾਜ਼ ਹਵਾਈ ਪੱਟੀ ਤੋਂ ਤਿਲਕ ਕੇ ਫੁਟਬਾਲ ਦੇ ਮੈਦਾਨ ਵਿੱਚ ਜਾ ਡਿੱਗਾ ਜਿਸ ਦੇ ਬਾਅਦ ਇਸ ਨੂੰ ਅੱਗ ਲੱਗ ਗਈ ਸੀ।
First published: January 30, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...