ਰਾਮੱਲਾ ਵਿੱਚ ਬੋਲ਼ੇ ਪੀ ਐਮ ਮੋਦੀ : ਫਿਲਿਸਤੀਨ ਨੂੰ ਮਿਲਦਾ ਰਹੇਗਾ ਭਾਰਤ ਦਾ ਸਹਿਯੋਗ


Updated: February 10, 2018, 6:45 PM IST
ਰਾਮੱਲਾ ਵਿੱਚ ਬੋਲ਼ੇ ਪੀ ਐਮ ਮੋਦੀ : ਫਿਲਿਸਤੀਨ ਨੂੰ ਮਿਲਦਾ ਰਹੇਗਾ ਭਾਰਤ ਦਾ ਸਹਿਯੋਗ

Updated: February 10, 2018, 6:45 PM IST
ਅਰਬ ਦੇਸ਼ਾਂ ਦੇ ਦੌਰੇ ਤੇ ਨਿਕਲੇ ਪਰ੍ਧਾਨ ਮੰਤਰੀ ਨਰੇਂਦਰ ਮੋਦੀ ਦਾ ਫਿਲਿਸਤੀਨ ਦੇ ਰਾਮੱਲਾ ਵਿੱਚ ਗਰਮਜੋਸ਼ੀ ਨਾਲ ਸਵਾਗਤ ਕੀੱਤਾ ਗਿਆ. ਭਾਰਤ ਅਤੇ ਫਿਲਿਸਤੀਨ ਦੇ ਸਬੰਧਾਂ ਵਿੱਚ ਯੋਗਦਾਨ ਲਈ ਪੀ ਐਮ ਮੋਦੀ ਨੂੰ ਫਿਲਿਸਤੀਨ ਦੇ ਸਬਤੋਂ ਵੱਡੇ ਸਨਮਾਨ 'ਗ੍ਰੈੰਡ ਕਾਲਰ' ਨਾਲ ਨਵਾਜ਼ਿਆ ਗਿਆ.

ਫਿਲਿਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਤੋਂ ਬਾਦ ਪੀ ਐਮ ਮੋਦੀ ਨੇ ਇੱਕ ਬਯਾਨ ਵਿੱਚ ਕਿਹਾ ਕੇ ਭਾਰਤ ਤੇ ਫਿਲਿਸਤੀਨ ਦੇ ਆਪਸੀ ਸਬੰਧ ਸਮੇਂ ਦੀ ਕਸੌਟੀ ਤੇ ਖੜ੍ਹੇ ਉਤਰੇ ਨੇ. ਭਾਰਤ ਦੀ ਵਿਦੇਸ਼ ਨੀਤੀ ਵਿਚ ਫਿਲਿਸਤੀਨ ਸਦਾ ਹੀ ਮਹੱਤਵਪੂਰਣ ਰਿਹਾ ਹੈ.

'ਗ੍ਰੈੰਡ ਕਾਲਾਰ ਤੇ ਖੁਸ਼ੀ ਜ਼ਾਹਰ ਕਰਦੇ ਪੀ ਐਮ ਮੋਦੀ ਨੇ ਕਿਹਾ, "ਤੁਸੀਂ (ਰਾਸ਼ਟਰਪਤੀ ਮਹਿਮੂਦ ਅੱਬਾਸ) ਨੇ ਮੈਂਨੂੰ ਬੜੇ ਅਪਣੱਤ ਨਾਲ ਸਬਤੋਂ ਉੱਚੇ ਸਨਮਾਨ ਨਾਲ ਨਵਾਜ਼ਿਆ ਹੈ. ਇਹ ਸਾਰੇ ਭਾਰਤ ਲਈ ਸਨਮਾਨ ਦਾ ਵਿਸ਼ਾ ਹੈ. ਇਸਲਈ ਮੈਂ ਸਾਰੇ ਭਾਰਤ ਵਾਸੀਆਂ ਵੱਲੋਂ ਤੁਹਾਡਾਂ ਧੰਨਵਾਦ ਕਰਦਾ ਹਾਂ.

ਇਜ਼ਰਾਈਲ ਦੇ ਨਾਲ ਫਿਲਿਸਤੀਨ ਦੇ ਰਿਸ਼ਤਿਆਂ ਤੇ ਅਸਿੱਧੇ ਤੌਰ ਤੇ ਬੋਲਦੇ ਹੋਏ ਓਹਨਾ ਕਿਹਾ, "ਅਸੀਂ ਫਿਲਿਸਤੀਨ ਦੀ ਪ੍ਰਭੂਸੱਤਾ ਤੇ ਸ਼ਾਂਤੀ ਲਈ ਸਮਰਪਿਤ ਹਾਂ. ਅਸੀਂ ਇਸ ਖੇਤਰ ਵਿੱਚ ਸ਼ਾਂਤੀ ਤੇ ਸਥਿਰਤਾ ਦੀ ਉਮੀਦ ਕਰਦੇ ਹਾਂ. ਭਾਰਤ ਹਮੇਸ਼ਾ ਹੀ ਫਿਲਿਸਤੀਨ ਦੇ ਨਾਲ ਖੜਾ ਹੈ. ਜਿਹਨਾਂ ਮੁਸ਼ਕਲਾਂ ਤੋਂ ਬਾਦ ਵੀ ਫਿਲਿਸਤੀਨ ਅੱਗੇ ਆਇਆ ਹੈ ਉਹ ਪ੍ਰਸ਼ੰਸਾਯੋਗ ਹੈ. ਅਸੀਂ ਦਿਲੋਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ.'

ਪੀ ਐਮ ਮੋਦੀ ਨੇ ਕਿਹਾ ਕਿ ਭਾਰਤ ਤੇ ਫਿਲਿਸਤੀਨ ਵਿੱਚਕਾਰ ਟ੍ਰੇਨਿੰਗ, ਬੁਨਿਆਦੀ ਢਾਂਚਾ ਤੇ ਬਜਟ ਦੇ ਖੇਤਰ ਵਿਚ ਸਹਿਯੋਗ ਪਹਿਲਾਂ ਤੋਂ ਹੀ ਹੈ. ਅਸੀਂ ਰਾਮੱਲਾ ਵਿੱਚ ਟੈਕਨੋਲੋਜੀ ਪਾਰਕ ਬਣਾਉਣ ਦਾ ਸਮਝੌਤਾ ਕੀੱਤਾ ਹੈ. ਮੈਂਨੂੰ ਖੁਸ਼ੀ ਹੈ ਕਿ ਭਾਰਤ ਫਿਲਿਸਤੀਨ ਵਿੱਚ ਪ੍ਰਿੰਟਿੰਗ ਪ੍ਰੈਸ ਲਗਾਉਣ ਵਿੱਚ ਨਿਵੇਸ਼ ਕਰੇਗਾ।

ਫਿਲਿਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਕਿਹਾ, "ਮੇਰੇ ਲਈ ਸਨਮਾਨ ਦੀ ਗੱਲ ਹੈ ਕਿ ਤੁਸੀਂ ਮੇਰੇ ਮਹਿਮਾਨ ਹੋ. ਇਹ ਫਿਲਿਸਤੀਨ ਲਈ ਤੁਹਾਡਾਂ ਪ੍ਰੇਮ ਦਰਸ਼ਾਉਂਦਾ ਹੈ. ਭਾਰਤ ਨੂੰ ਅੰਤਰਰਾਸ਼ਟਰੀ ਤਾਕਤ ਦੱਸਦਿਆਂ ਅੱਬਾਸ ਨੇ ਕਿਹਾ ਭਾਰਤ ਸਦਾ ਹੀ ਫਿਲਿਸਤੀਨ ਵਿੱਚ ਸ਼ਾਂਤੀ ਲਈ ਸਮਰਪਤ ਰਿਹਾ ਹੈ.
First published: February 10, 2018
ਹੋਰ ਪੜ੍ਹੋ
ਅਗਲੀ ਖ਼ਬਰ