ਜਲ੍ਹਿਆਂਵਾਲੇ ਬਾਗ਼ ਕਤਲੇਆਮ 'ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੂੰ ਪਛਤਾਵਾ

News18 Punjab
Updated: April 10, 2019, 8:44 PM IST
ਜਲ੍ਹਿਆਂਵਾਲੇ ਬਾਗ਼ ਕਤਲੇਆਮ 'ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੂੰ ਪਛਤਾਵਾ
News18 Punjab
Updated: April 10, 2019, 8:44 PM IST
ਬ੍ਰਿਟੇਨ ਦੀ ਮੌਜੂਦਾ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੂੰ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਲਈ ਪਛਤਾਵਾ ਹੈ। ਉਨ੍ਹਾਂ ਨੇ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਵੀ ਹੋਇਆ, ਉਸ ਉਤੇ ਸਾਨੂੰ ਬੇਹੱਦ ਪਛਤਾਵਾ ਹੈ। ਘਟਨਾ ਦੇ 100 ਸਾਲ ਪੂਰੇ ਹੋਣ ਤੋਂ ਪਹਿਲਾਂ ਜਦੋਂ ਬ੍ਰਿਟੇਨ ਸਰਕਾਰ ਵੱਲੋਂ ਮੁਆਫ਼ੀ ਮੰਗਣ ਦੇ ਪ੍ਰਸਤਾਵ ਉਤੇ ਬ੍ਰਿਟਿਸ਼ ਸੰਸਦ ਵਿੱਚ ਬਹਿਸ ਹੋਈ ਸੀ ਤਾਂ ਲਗਭਗ ਸਾਰੇ ਦਲਾਂ ਦੇ ਸੰਸਦ ਮੈਂਬਰਾਂ ਨੇ ਇਸ ਪ੍ਰਸਤਾਵ ਉਤੇ ਸਹਿਮਤੀ ਜਤਾਈ ਸੀ।

ਹਾਲਾਂਕਿ ਬਹਿਸ ਦੇ ਜਵਾਬ ਵਿਚ ਬ੍ਰਿਟੇਨ ਸਰਕਾਰ ਦੇ ਏਸ਼ੀਆ-ਪ੍ਰਸ਼ਾਂਤ ਖੇਤਰ ਮਾਮਲਿਆਂ ਦੇ ਮੰਤਰੀ ਮਾਰਕ ਫੀਲਡ ਨੇ ਇਸ 100 ਸਾਲ ਪਹਿਲਾਂ ਹੋਈ ਘਟਨਾ ਉਤੇ ਅਫ਼ਸੋਸ ਤਾਂ ਜਤਾਇਆ ਪਰ ਮੁਆਫ਼ੀ ਮੰਗਣ ਤੋਂ ਕਿਨਾਰਾ ਕਰ ਲਿਆ। ਹੈਰੋ ਈਸਟ ਦੇ ਸੰਸਦ ਮੈਂਬਰ ਬਾਬ ਬਲੈਕਮੈਨ ਨੇ ਇਸ ਸਬੰਧੀ ਪ੍ਰਸਤਾਵ ਰੱਖਿਆ ਸੀ ਜਿਸ ਉਤੇ ਵੈਸਟ ਮਿਸਟਰ ਹਾਲ ਡਿਬੇਟ ਦਾ ਜਵਾਬ ਦਿੰਦਿਆਂ ਮੰਤਰੀ ਮਾਰਕ ਫੀਲਡ ਨੇ ਕਿਹਾ ਕਿ ਅਤੀਤ ਵਿਚ ਹੋਈਆਂ ਘਟਨਾਵਾਂ ਉਤੇ ਮੁਆਫ਼ੀ ਮੰਗਣ ਲਈ ਮੇਰਾ ਰਵੱਈਆ ਥੋੜ੍ਹਾ ਰਵਾਇਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਦੇ ਪੁਰਾਣੀਆਂ ਘਟਨਾਵਾਂ ਉਤੇ ਮੁਆਫ਼ੀ ਮੰਗਣ ਦੇ ਵਿੱਤੀ ਪਹਿਲੂ ਵੀ ਹੁੰਦੇ ਹਨ। ਇਸ ਨਾਲ ਹੀ ਇੱਕ ਘਟਨਾ ਦੇ ਮੁਆਫ਼ੀ ਮੰਗਣ ਨਾਲ ਹੋਰ ਘਟਨਾਵਾਂ ਲਈ ਵੀ ਅਜਿਹਾ ਕਰਨ ਦੀ ਮੰਗ ਵਧੇਗੀ।
First published: April 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...