HOME » NEWS » World

ਲੰਡਨ ’ਚ ਅਤਿਵਾਦੀ ਹਮਲਾ, ਪੁਲਿਸ ਗੋਲੀ ਨਾਲ ਸ਼ੱਕੀ ਹਲਾਕ

News18 Punjabi | News18 Punjab
Updated: November 30, 2019, 10:09 AM IST
share image
ਲੰਡਨ ’ਚ ਅਤਿਵਾਦੀ ਹਮਲਾ, ਪੁਲਿਸ ਗੋਲੀ ਨਾਲ ਸ਼ੱਕੀ ਹਲਾਕ
ਲੰਡਨ ’ਚ ਅਤਿਵਾਦੀ ਹਮਲਾ, ਪੁਲਿਸ ਗੋਲੀ ਨਾਲ ਸ਼ੱਕੀ ਹਲਾਕ

  • Share this:
  • Facebook share img
  • Twitter share img
  • Linkedin share img
ਬ੍ਰਿਟੇਨ ਦੇ ਲੰਡਨ ਬਰਿੱਜ ਇਲਾਕੇ ਵਿੱਚ ਛੁਰੇਬਾਜ਼ੀ ਦੀ ਘਟਨਾ ਨੂੰ ਅਤਿਵਾਦੀ ਹਮਲਾ ਐਲਾਨਿਆ ਗਿਆ ਹੈ। ਹਮਲੇ ਦਾ ਸ਼ੱਕੀ 2012 ਵਿੱਚ ਵੀ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ ਸੀ। ਪੁਲਿਸ ਨੇ ਮੌਕੇ ’ਤੇ ਹੀ ਨਕਲੀ ਬੰਬ ਵਾਲੇ ਸ਼ੱਕੀ ਹਮਲਾਵਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ। ਇਸ ਤੋਂ ਪਹਿਲਾਂ ਛੁਰੇਬਾਜ਼ੀ ਵਿੱਚ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਸਕਾਟਲੈਂਡ ਯਾਰਡ ਦੇ ਅਤਿਵਾਦ ਵਿਰੋਧੀ ਸੈੱਲ ਦੇ ਮੁਖੀ ਨੀਲ ਬਾਸੂ ਨੇ ਦੱਸਿਆ ਕਿ ਛੁਰੇਬਾਜ਼ੀ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ। ਬਾਸੂ ਨੇ ਪੱਤਰਕਾਰਾਂ ਨੂੰ ਦੱਸਿਆ, ਪੁਲਿਸ ਨੂੰ ਲੰਡਨ ਬਰਿੱਜ ਨੇੜੇ ਛੁਰੇਬਾਜ਼ੀ ਵਾਲੀ ਥਾਂ ’ਤੇ ਬੁਲਾਇਆ ਗਿਆ। ਲੰਡਨ ਪੁਲਿਸ ਦੇ ਮਾਹਿਰ ਹਥਿਆਰਬੰਦ ਅਫਸਰਾਂ ਨੇ ਸ਼ੱਕੀ ਅਤਿਵਾਦੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਮੈਂ ਸ਼ੱਕੀ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦੀ ਪੁਸ਼ਟੀ ਕਰਦਾ ਹਾਂ।’’

ਭਾਰਤੀ ਮੂਲ ਦੇ ਇਸ ਸੀਨੀਅਰ ਪੁਲਿਸ ਅਫਸਰ ਨੇ ਕਿਹਾ, ‘‘ਸ਼ੱਕੀ ਵਿਅਕਤੀ ਕੋਲ ਧਮਾਕਾਖੇਜ਼ ਯੰਤਰ ਹੋਣ ਦੇ ਸ਼ੱਕ ਕਾਰਨ ਮੌਕੇ ’ਤੇ ਮਾਹਿਰਾਂ ਨੂੰ ਬੁਲਾਇਆ ਗਿਆ ਪਰ ਉਹ ਪੁਸ਼ਟੀ ਕਰਦੇ ਹਨ ਕਿ ਇਹ ਅਸਲੀ ਧਮਾਕਾਖੇਜ਼ ਯੰਤਰ ਨਹੀਂ ਸੀ।’’
First published: November 30, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading