ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ 8 ਗੁੰਬਦ ਹਨੇਰੀ ਕਾਰਨ ਟੁੱਟ ਕੇ ਹੇਠਾਂ ਡਿੱਗ ਗਏ। ਦੱਸ ਦਈਏ ਕਿ ਕਰਤਾਰਪੁਰ ਲਾਂਘਾ ਖੁੱਲਣ ਸਮੇਂ ਅਜੇ ਪਿਛਲੇ ਸਾਲ ਹੀ ਇਹ ਗੁੰਬਦ ਬਣਾਏ ਗਏ ਸਨ।
ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਹੈ। ਇਹ ਗੁੰਬਦ ਸੀਮਿੰਟ ਦੇ ਨਹੀਂ, ਸਗੋਂ ਫ਼ਾਈਬਰ ਦੇ ਬਣੇ ਹੋਏ ਹਨ। ਜੋ ਤੇਜ਼ ਹਵਾ ਆਉਣ ਕਾਰਨ ਟੁੱਟ ਕੇ ਹੇਠਾਂ ਡਿੱਗ ਗਏ।
ਸਥਾਨਕ ਸਰਕਾਰ ਨੇ ਇਸ ਘਟਨਾ ਦੀ ਤੁਰਤ ਜਾਂਚ ਕਰਵਾਉਣ ਲਈ ਕਿਹਾ ਗਿਆ ਹੈ। ਇਨ੍ਹਾਂ 8 ਟੁੱਟੇ ਗੁੰਬਦਾਂ ਦੀ ਮੁਰੰਮਤ ਦੀ ਜ਼ਿੰਮੇਵਾਰੀ ਹੁਣ ‘ਫ਼ਰੰਟੀਅਰ ਵਰਕਸ ਆਰਗੇਨਾਇਜੇਸ਼ਨ’ (FWO) ਨੂੰ ਸੌਂਪੀ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਜ ਐਤਵਾਰ ਦੀ ਸ਼ਾਮ ਤੱਕ ਇਹ ਗੁੰਬਦ ਪਹਿਲਾਂ ਵਾਂਗ ਸਥਾਪਤ ਕਰ ਦਿੱਤੇ ਜਾਣਗੇ।
ਦੱਸਣਯੋਗ ਹੈ ਕਿ ਇਸ ਵੇਲੇ ਕਰਤਾਰਪੁਰ ਸਾਹਿਬ ਲਾਂਘਾ ਆਮ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਸਿਰਫ਼ ਕੋਰੋਨਾ ਵਾਇਰਸ ਦੀ ਲਾਗ ਫੈਲੇ ਹੋਣ ਕਾਰਨ ਕੁਝ ਸਮੇਂ ਲਈ ਬੰਦ ਕੀਤਾ ਹੋਇਆ ਹੈ। ਮਹਾਮਾਰੀ ਦੇ ਹਾਲਾਤ ਸੁਖਾਵੇਂ ਹੋਣ ਤੋਂ ਬਾਅਦ ਇਹ ਲਾਂਘਾ ਤੇ ਗੁਰੂਘਰ ਮੁੜ ਖੋਲ੍ਹ ਦਿੱਤੇ ਜਾਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gurdwara Kartarpur Sahib, Kartarpur Corridor, Pakistan government