ਬ੍ਰੇਕਅਪ ਨੇ ਬਦਲੀ ਜ਼ਿੰਦਗੀ, ਔਰਤ ਨੇ ਖ਼ੁਦ ਨਾਲ ਕਰਵਾ ਲਿਆ ਵਿਆਹ

 • Share this:
  ਕਹਿੰਦੇ ਨੇ ਕਿ ਕਿਸੇ ਨੂੰ ਪਸੰਦ ਕਰਨ ਤੋਂ ਪਹਿਲਾਂ ਖ਼ੁਦ ਨੂੰ ਪਿਆਰ ਕਰਨਾ ਆਉਣਾ ਚਾਹੀਦਾ ਹੈ। ਅਮਰੀਕਾ ਦੀ ਇੱਕ ਔਰਤ ਨੇ ਇਸ ਗੱਲ ਨੂੰ ਜ਼ਿਆਦਾ ਹੀ ਗੰਭੀਰਤਾ ਨਾਲ ਲੈ ਲਿਆ ਹੈ। ਅਟਲਾਂਟਾ ਜਾਰਜੀਆ ਦੀ ਰਹਿਣ ਵਾਲੀ ਮੇਗ ਟੇਲਰ ਮੌਰਿਸਨ ਦੀ ਕਹਾਣੀ ਵੀ ਕੁੱਝ ਅਜਿਹੀ ਹੀ ਹੈ। ਮੇਗ ਆਪਣੇ ਬੁਆਏ ਫਰੈਂਡ ਨਾਲ ਵਿਆਹ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਸੀ। ਉਨ੍ਹਾਂ ਦਾ ਵਿਆਹ 31 ਅਕਤੂਬਰ 2020 ਨੂੰ ਹੋਣਾ ਸੀ ਪਰ ਅਜਿਹਾ ਹੋਇਆ ਨਹੀਂ। ਜੂਨ 2020 ਨੂੰ ਕੁੱਝ ਕਾਰਨਾਂ ਕਰਕੇ ਉਹ ਦੋਵੇਂ ਅਲੱਗ ਹੋ ਗਏ।

  ਇਸ ਘਟਨਾ ਨੇ ਮੇਗ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਬਿਜ਼ਨੈੱਸ ਕੋਚ ਵਜੋਂ ਕੰਮ ਕਰਦੀ ਮੇਗ ਨੂੰ ਪਤਾ ਹੀ ਨਹੀਂ ਸੀ ਉਸ ਦਾ ਬ੍ਰੇਕਅਪ ਹੋ ਜਾਵੇਗਾ। ਦਰਅਸਲ ਉਸ ਨੇ ਪਹਿਲਾਂ ਹੀ ਕੋਲੋਰਾਡੋ ਦੇ ਡੇਨਵਰ ਵਿਚ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਸਨ, ਸਭ ਬੁਕਿੰਗ ਹੋ ਚੁੱਕੀਆਂ ਸਨ। ਉਨ੍ਹਾਂ ਸਾਰੀਆਂ ਤਿਆਰੀਆਂ ਨੂੰ ਵਿਅਰਥ ਜਾਣ ਤੇ ਬੁਕਿੰਗ ਕੈਂਸਲ ਕਰਵਾਉਣ ਦੀ ਬਜਾਏ ਮੇਗ ਨੇ ਖ਼ੁਦ ਨਾਲ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ। ਡੇਲੀ ਮੇਲ ਦੀ ਇੱਕ ਰਿਪੋਰਟ ਦੇ ਮੁਤਾਬਿਕ ਮੇਗ ਨੇ ਫ਼ੈਸਲਾ ਕੀਤਾ ਕਿ ਉਸ ਨੂੰ ਵਿਆਹ ਕਰਨ ਲਈ ਕਿਸੇ ਦੀ ਲੋੜ ਨਹੀਂ। ਇਸ ਖ਼ਾਸ ਦਿਨ ਲਈ ਉਸ ਨੇ ਕਈ ਮਹੀਨਿਆਂ ਤੋਂ ਤਿਆਰੀ ਖਿੱਚੀ ਰੱਖੀ।

  ਮੇਗ ਨੇ ਖ਼ੁਦ ਲਈ ਇੱਕ ਕਸਟਮ ਕੇਕ ਵੀ ਬਣਵਾਇਆ ਤੇ ਨਾਲ ਹੀ ਖ਼ੁਦ ਲਈ ਹੀਰੇ ਦੀ ਅੰਗੂਠੀ ਵੀ ਖ਼ਰੀਦੀ। ਰਿਪੋਰਟ ਚ ਕਿਹਾ ਗਿਆ ਕਿ ਮੇਗ ਦੀ ਮਾਤਾ ਉਸ ਦੇ ਫ਼ੈਸਲੇ ਤੋਂ ਕਾਫ਼ੀ ਚਿੰਤਤ ਸੀ। ਮੇਗ ਦੀ ਮਾਤਾ ਨੂੰ ਲੱਗਦਾ ਸੀ ਕਿ ਉਸ ਨੇ ਇਹ ਫ਼ੈਸਲਾ ਹੰਕਾਰ ਚ ਆ ਕੇ ਲਿਆ ਹੈ। ਹਾਲਾਂਕਿ, ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਮੇਗ ਦਾ ਖ਼ੁਦ ਨਾਲ ਵਿਆਹ ਕਰਾਉਣ ਦਾ ਵੱਡਾ ਕਾਰਨ ਦੂਸਰੇ ਲੋਕਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਤੋਂ ਅੱਗੇ ਵਧਣਾ ਤੇ ਇਸ ਦੀ ਬਜਾਏ ਆਪਣੇ ਆਪ ਨੂੰ ਤਰਜੀਹ ਦੇਣ 'ਤੇ ਧਿਆਨ ਦੇਣਾ ਸੀ। ਆਖ਼ਰਕਾਰ ਮੇਗ ਨੇ ਸਾਰੇ ਰੀਤੀ ਰਿਵਾਜ਼ਾਂ ਮੁਤਾਬਿਕ ਖ਼ੁਦ ਨੂੰ ਸ਼ਿੰਗਾਰਿਆ ਤੇ ਸਾਰੇ ਦੋਸਤਾਂ, ਰਿਸ਼ਤੇਦਾਰਾਂ ਦੀ ਹਾਜ਼ਰੀ ਚ ਖ਼ੁਦ ਨੂੰ ਸ਼ੀਸ਼ੇ ਸਾਹਮਣੇ ਖੜ੍ਹਾ ਕਰਕੇ ਚੁੰਮਿਆ ਤੇ ਖ਼ੁਦ ਨੂੰ ਪਿਆਰ ਕਰਨ ਵਾਅਦਾ ਕੀਤਾ।
  Published by:Anuradha Shukla
  First published: