Home /News /international /

ਡਾਲਰ ਅੱਗੇ ਝੁਕਿਆ ਪਾਉਂਡ, 30 ਸਾਲਾਂ ਦੇ ਰਿਕਾਰਡ ਹੇਠਲੇ ਪੱਧਰ 'ਤੇ ਆਇਆ ਬ੍ਰਿਟਿਸ਼ ਪਾਉਂਡ 

ਮੰਦੀ ਅਤੇ ਵਿਕਾਸ ਦਰ ਵਿੱਚ ਵੱਡੀ ਗਿਰਾਵਟ ਦੇ ਡਰੋਂ ਸੋਮਵਾਰ ਨੂੰ ਬ੍ਰਿਟਿਸ਼ ਪਾਉਂਡ ਡਾਲਰ ਦੇ ਮੁਕਾਬਲੇ ਰਿਕਾਰਡ ਹੇਠਲੇ ਪੱਧਰ ਤੱਕ ਡਿੱਗ ਗਿਆ। ਨਵੇਂ ਵਿੱਤ ਮੰਤਰੀ ਕਵਾਸੀ ਕੁਆਰਟੇਂਗ ਵੱਲੋਂ ਇੱਕ ਵਿਵਾਦਪੂਰਨ ਟੈਕਸ-ਕੱਟਣ ਵਾਲੇ ਮਿੰਨੀ-ਬਜਟ ਦੀ ਘੋਸ਼ਣਾ ਕਰਨ ਤੋਂ ਬਾਅਦ ਵਪਾਰੀਆਂ ਨੂੰ ਯੂਕੇ ਵਿੱਚ ਮੰਦੀ ਦਾ ਡਰ ਸਤਾ ਰਿਹਾ ਹੈਟ। ਮੀਡੀਆ ਰਿਪੋਰਟਾਂ ਦੇ ਅਨੁਸਾਰ ਟੈਕਸ ਕਟੌਤੀ 'ਤੇ ਕਵਾਸੀ ਕੁਆਰਟੇਂਗ ਦੇ ਬਿਆਨ ਤੋਂ ਬਾਅਦ ਪੌਂਡ 4.5% ਤੋਂ ਵੱਧ ਡਿੱਗ ਕੇ ਰਿਕਾਰਡ ਹੇਠਲੇ ਪੱਧਰ 'ਤੇ ਆ ਗਿਆ ਹੈ। ਦੱਸ ਦਈਏ ਕਿ ਟੈਕਸ ਕਟੌਤੀ ਨੂੰ ਲੈ ਕੇ Kwasi Kwarteng ਦਾ ਵਿਵਾਦਿਤ ਐਲਾਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਵਿੱਤੀ ਬਾਜ਼ਾਰਾਂ ਨੇ ਟ੍ਰੈਜਰੀ ਦੇ ਹਾਲਾਤ ਤੇ ਨਵੀਆਂ ਵਿੱਤੀ ਨੀਤੀਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ।

ਹੋਰ ਪੜ੍ਹੋ ...
 • Share this:

  ਸ਼ੁੱਕਰਵਾਰ ਨੂੰ ਸਰਕਾਰ ਦੀ 'ਵਿਕਾਸ ਯੋਜਨਾ' ਜਾਰੀ ਹੋਣ ਤੋਂ ਬਾਅਦ ਬਾਜ਼ਾਰ ਪਹਿਲਾਂ ਹੀ ਬਿਕਵਾਲੀ ਦੇ ਦਬਾਅ ਹੇਠ ਸੀ। ਇਸ ਤੋਂ ਬਾਅਦ ਪਿਛਲੇ 50 ਸਾਲਾਂ 'ਚ ਟੈਕਸਾਂ 'ਚ ਸਭ ਤੋਂ ਘੱਟ ਕਟੌਤੀ ਦੇ ਐਲਾਨ 'ਤੇ ਬਾਜ਼ਾਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਆਖਰਕਾਰ ਇਸ ਸਭ ਦੇ ਨਤੀਜੇ ਵਜੋਂ ਪੌਂਡ ਸਟਰਲਿੰਗ ਦੀ ਕੀਮਤ ਉੱਤੇ ਅਸਰ ਪਿਆ ਹੈ। ਸੋਮਵਾਰ ਨੂੰ ਏਸ਼ੀਆ ਟ੍ਰੇਡਿੰਗ ਵਿੱਚ ਪੌਂਡ 1.0350 ਪ੍ਰਤੀ ਡਾਲਰ ਦੇ ਰਿਕਾਰਡ ਹੇਠਲੇ ਪੱਧਰ 'ਤੇ ਡਿੱਗ ਗਿਆ। ਇੱਕ ਬਿੰਦੂ 'ਤੇ ਪੌਂਡ ਲਗਭਗ 5% ਡਿੱਗ ਕੇ $1.0327 ਹੋ ਗਿਆ ਸੀ। ਇਹ ਤਿੰਨ ਦਹਾਕਿਆਂ ਵਿੱਚ ਦੇਖੀ ਗਈ ਸਭ ਤੋਂ ਵੱਡੀ ਗਿਰਾਵਟ ਸੀ। ਇਸ ਤੋਂ ਪਹਿਲਾਂ ਇਹ ਸਾਲ 1985 ਵਿੱਚ ਹੇਠਲੇ ਪੱਧਰ ਉੱਤੇ ਆਇਆ ਸੀ। ਦੱਸ ਦੇਈਏ ਕਿ ਪਿਛਲੇ ਸੈਸ਼ਨਾਂ ਵਿੱਚ ਬ੍ਰਿਟਿਸ਼ ਮੁਦਰਾ 7% ਹੇਠਾਂ ਰਹੀ ਸੀ।

  ਜੇਕਰ ਇਹ ਰੁਝਾਨ ਇਸ ਹਫਤੇ ਵੀ ਜਾਰੀ ਰਿਹਾ, ਤਾਂ ਇਹ ਬ੍ਰਿਟਿਸ਼ ਸਰਕਾਰ ਲਈ ਡੂੰਘੇ ਸੰਕਟ ਵਿੱਚ ਘਿਰੇ ਹੋਣ ਦੇ ਨਾਲ ਨਾਲ ਨਮੋਸ਼ੀ ਭਰਿਆ ਵੀ ਹੋਵੇਗਾ। ਇਹ ਸੰਭਵ ਹੈ ਕਿ ਹਾਲਾਤ ਨੂੰ ਦੇਖਦੇ ਹੋਏ ਸ਼ਾਇਦ ਸਰਕਾਰ ਨੂੰ ਮਜਬੂਰ ਹੋ ਕੇ ਕੁਝ ਵੱਡੇ ਕਦਮ ਚੁੱਕਣੇ ਪੈਣ। ਉੱਥੇ ਹੀ ਦੂਜੇ ਪਾਸੇ ਇਸ ਗਿਰਾਵਟ ਨੇ ਡਾਲਰ ਨੂੰ ਵਿਆਪਕ ਤੌਰ 'ਤੇ ਮਜ਼ਬੂਤ ​​​​ਕੀਤਾ ਹੈ। ਇਹ ਆਸਟ੍ਰੇਲੀਅਨ, ਕੀਵੀ ਮੁਦਰਾਵਾਂ ਦੇ ਮੁਕਾਬਲੇ ਉੱਚਾ ਚਲਾ ਗਿਆ ਹੈ। ਸਟਾਕਸ ਵਿਚ, ਜਾਪਾਨ ਤੋਂ ਬਾਹਰ ਏਸ਼ੀਆ-ਪ੍ਰਸ਼ਾਂਤ ਦੇ ਸ਼ੇਅਰਾਂ ਦਾ MSCI ਦਾ ਸਭ ਤੋਂ ਵੱਡਾ ਸੂਚਕਾਂਕ ਦੋ ਸਾਲਾਂ ਦੇ ਹੇਠਲੇ ਪੱਧਰ 'ਤੇ 1% ਹੇਠਾਂ ਸੀ। ਇਹ 11% ਦੇ ਮਾਸਿਕ ਘਾਟੇ ਵੱਲ ਵਧ ਰਿਹਾ ਹੈ, ਜੋ ਮਾਰਚ 2020 ਤੋਂ ਬਾਅਦ ਸਭ ਤੋਂ ਵੱਡਾ ਹੈ। ਜਾਪਾਨ ਦਾ ਨਿੱਕੇਈ 2.2% ਡਿੱਗਿਆ ਹੈ।

  Published by:Sarafraz Singh
  First published:

  Tags: Business, Dollar