ਅਫਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ! ਰਾਸ਼ਟਰਪਤੀ ਅਸ਼ਰਫ ਗਨੀ ਨੇ ਦਿੱਤਾ ਅਸਤੀਫਾ, ਦੇਸ਼ ਛੱਡ ਕੇ ਭੱਜੇ

(ਫਾਇਲ ਫੋਟੋ)

 • Share this:
  ਅਮਰੀਕੀ ਫੌਜਾਂ ਦੀ ਵਾਪਸੀ ਦੇ ਨਾਲ ਹੀ ਤਾਲਿਬਾਨ ਨੇ ਇਕ ਵਾਰ ਫਿਰ ਅਫਗਾਨਿਸਤਾਨ ਉਤੇ ਕਬਜ਼ਾ ਕਰਨ ਬਾਰੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਹਨ। ਦੇਸ਼ ਦੀ ਰਾਜਧਾਨੀ ਕਾਬੁਲ ਤਾਲਿਬਾਨ ਦੇ ਤਿੱਖੇ ਹਮਲਿਆਂ ਦੇ ਸਾਹਮਣੇ  ਟਿਕ ਨਹੀਂ ਸਕੀ।  ਤਣਾਅਪੂਰਨ ਸਥਿਤੀਆਂ ਦੇ ਵਿਚਕਾਰ ਖ਼ਬਰਾਂ ਆ ਰਹੀਆਂ ਹਨ ਕਿ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਛੇਤੀ ਹੀ ਕੀਤਾ ਜਾਵੇਗਾ।  ਅਫਗਾਨ ਮੀਡੀਆ ਦੇ ਅਨੁਸਾਰ ਅਸ਼ਰਫ ਗਨੀ ਦੀ ਜਗ੍ਹਾ ਅਲੀ ਅਹਿਮਦ ਜਲਾਲੀ ਨੂੰ ਅੰਤਰਿਮ ਸਰਕਾਰ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਜਲਾਲੀ ਜਰਮਨੀ ਵਿੱਚ ਅਫਗਾਨਿਸਤਾਨ ਦੇ ਰਾਜਦੂਤ ਰਹਿ ਚੁੱਕੇ ਹਨ। ਪਹਿਲਾਂ ਖ਼ਬਰ ਸੀ ਕਿ ਤਾਲਿਬਾਨ ਰਾਜਧਾਨੀ ਕਾਬੁਲ ਦੇ ਦਰਵਾਜ਼ੇ 'ਤੇ ਪਹੁੰਚ ਗਿਆ ਹੈ। ਦੇਸ਼ ਦੇ ਕਾਰਜਕਾਰੀ ਗ੍ਰਹਿ ਮੰਤਰੀ ਪਹਿਲਾਂ ਹੀ ਬਿਆਨ ਦੇ ਚੁੱਕੇ ਹਨ ਕਿ ਤਾਲਿਬਾਨ ਨੂੰ ਸ਼ਾਂਤੀਪੂਰਨ ਢੰਗ ਨਾਲ ਸੱਤਾ ਸੌਂਪੀ ਜਾਵੇਗੀ, ਜਿਸ ਤੋਂ ਬਾਅਦ ਸਰਕਾਰ ਦੇ ਡਿੱਗਣ ਦੀਆਂ ਕਿਆਸਅਰਾਈਆਂ ਸਨ।

  ਤਾਲਿਬਾਨ ਲੜਾਕੇ ਰਾਜਧਾਨੀ ਕਾਬੁਲ ਦੇ ਬਾਹਰਵਾਰ ਦਾਖ਼ਲ ਹੋ ਗਏ ਹਨ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਅਜੇ ਲੜਾਈ ਸ਼ੁਰੂ ਨਹੀਂ ਹੋਈ ਹੈ। ਦੋ ਦਹਾਕਿਆਂ ਦੀ ਲੜਾਈ ਤੋਂ ਬਾਅਦ ਅਫਗਾਨਿਸਤਾਨ ਤੋਂ ਅਮਰੀਕੀ ਅਤੇ ਨਾਟੋ ਫੌਜਾਂ ਦੀ ਮੁਕੰਮਲ ਵਾਪਸੀ ਤੋਂ ਬਾਅਦ ਤਾਲਿਬਾਨ ਦੇਸ਼ ਉੱਤੇ ਕਬਜ਼ਾ ਕਰ ਰਿਹਾ ਹੈ। ਰਾਜਧਾਨੀ ਕਾਬੁਲ ਦੇ ਬਾਹਰਵਾਰ ਦਾਖਲ ਹੋਣ ਤੋਂ ਪਹਿਲਾਂ ਅੱਤਵਾਦੀ ਸਮੂਹ ਨੇ ਐਤਵਾਰ ਸਵੇਰੇ ਜਲਾਲਾਬਾਦ 'ਤੇ ਕਬਜ਼ਾ ਕਰ ਲਿਆ।

  ਅੱਤਵਾਦੀਆਂ ਨੇ ਰਾਜਧਾਨੀ ਵਿੱਚ ਦਾਖਲ ਹੋਣ ਬਾਰੇ ਅਜੇ ਕੁਝ ਨਹੀਂ ਕਿਹਾ ਹੈ, ਹਾਲਾਂਕਿ, ਐਤਵਾਰ ਸਵੇਰੇ ਸਰਕਾਰੀ ਦਫਤਰਾਂ ਦੇ ਕਰਮਚਾਰੀਆਂ ਨੂੰ ਅਚਾਨਕ ਘਰ ਭੇਜ ਦਿੱਤਾ ਗਿਆ ਅਤੇ ਫੌਜ ਦੇ ਹੈਲੀਕਾਪਟਰ ਅਸਮਾਨ ਵਿੱਚ ਘੁੰਮਣੇ ਸ਼ੁਰੂ ਹੋ ਗਏ।

  ਇਸ ਦੌਰਾਨ, ਤਾਲਿਬਾਨ ਦੇ ਜਲਾਲਾਬਾਦ 'ਤੇ ਕਬਜ਼ਾ ਕਰਨ ਦੇ ਕੁਝ ਘੰਟਿਆਂ ਬਾਅਦ, ਅਮਰੀਕੀ ਹੈਲੀਕਾਪਟਰ ਐਤਵਾਰ ਨੂੰ ਇੱਥੇ ਅਮਰੀਕੀ ਦੂਤਾਵਾਸ' ਤੇ ਉਤਰ ਗਏ। ਕਾਬੁਲ ਤੋਂ ਇਲਾਵਾ ਜਲਾਲਾਬਾਦ ਇਕਲੌਤਾ ਵੱਡਾ ਸ਼ਹਿਰ ਸੀ ਜੋ ਤਾਲਿਬਾਨ ਦੇ ਕਬਜ਼ੇ ਤੋਂ ਬਚਿਆ ਸੀ।
  Published by:Gurwinder Singh
  First published: