Russia Ukraine War: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਯੂਕਰੇਨ, ਰੂਸ ਨਾਲ ਗੱਲਬਾਤ ਲਈ ਤਿਆਰ ਹੈ। ਪਰ ਉਸ ਦਾ ਦੇਸ਼ ਬੇਲਾਰੂਸ ਵਿੱਚ ਰੂਸ ਨਾਲ ਕੋਈ ਗੱਲਬਾਤ ਨਹੀਂ ਕਰੇਗਾ।
ਨਿਊਜ਼ ਏਜੰਸੀ ਏਐਫਪੀ ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਬੇਲਾਰੂਸ ਵਿੱਚ ਯੂਕਰੇਨ ਨੂੰ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਪਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਨੇ ਕਿਹਾ ਹੈ ਕਿ ਯੂਕਰੇਨ ਰੂਸ ਨਾਲ ਗੱਲਬਾਤ ਲਈ ਤਿਆਰ ਹੈ। ਪਰ ਉਹ ਬੇਲਾਰੂਸ ਵਿੱਚ ਰੂਸ ਨਾਲ ਕੋਈ ਗੱਲਬਾਤ ਨਹੀਂ ਕਰਨਗੇ।
ਉਨ੍ਹਾਂ ਦਾ ਕਹਿਣਾ ਹੈ ਕਿ ਯੂਕਰੇਨ 'ਤੇ ਹਮਲੇ ਲਈ ਬੇਲਾਰੂਸ ਦੀ ਵਰਤੋਂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਦੁਨੀਆ ਭਰ ਦੇ ਲੋਕਾਂ ਤੋਂ ਮਦਦ ਮੰਗਦੇ ਹੋਏ ਕਿਹਾ ਕਿ ਜੋ ਵੀ ਰੂਸ ਨਾਲ ਜੰਗ ਲੜਨਾ ਚਾਹੁੰਦਾ ਹੈ, ਉਸ ਦਾ ਸਵਾਗਤ ਹੈ।
ਉਧਰ, ਯੂਕਰੇਨ ਉਤੇ ਹਮਲੇ ਤੋਂ ਬਾਅਦ ਰੂਸ ਦੀ ਫ਼ੌਜ ਰਾਜਧਾਨੀ ਕੀਵ ਦੇ ਅੰਦਰ ਪਹੁੰਚ ਗਈ ਹੈ ਅਤੇ ਉਥੇ ਲੜਾਈ ਜਾਰੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਨਾਹ ਲੈਣ ਲਈ ਕਿਹਾ ਹੈ। ਰੂਸੀ ਫ਼ੌਜਾਂ ਨੂੰ ਇਲਾਕੇ ਦੀ ਜਾਣਕਾਰੀ ਨਾ ਹੋਣ ਅਤੇ ਯੂਕਰੇਨੀ ਫ਼ੌਜ ਵੱਲੋਂ ਦਿੱਤੇ ਜਾ ਰਹੇ ਜਵਾਬ ਕਾਰਨ ਕੀਵ ’ਚ ਅੱਗੇ ਵਧਣ ’ਚ ਮੁਸ਼ਕਲ ਆ ਰਹੀ ਹੈ।
ਰੂਸ ਦੇ ਤਰਜਮਾਨ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਯੂਕਰੇਨ ਵੱਲੋਂ ਵਾਰਤਾ ਤੋਂ ਇਨਕਾਰ ਕੀਤੇ ਜਾਣ ਮਗਰੋਂ ਫ਼ੌਜ ਨੇ ਮੁੜ ਕਾਰਵਾਈ ਕਰਦਿਆਂ ਹਮਲੇ ਤੇਜ਼ ਕਰ ਦਿੱਤੇ ਹਨ। ਉਧਰ ਯੂਕਰੇਨੀ ਫ਼ੌਜ ਮੁਤਾਬਕ ਰੂਸ ਦੇ 14 ਜਹਾਜ਼, 8 ਹੈਲੀਕਾਪਟਰ, 102 ਟੈਂਕ, 536 ਬੀਬੀਐੱਮ, 15 ਭਾਰੀ ਮਸ਼ੀਨਗੰਨਾਂ ਅਤੇ ਇਕ ਬੀਯੂਕੇ ਮਿਜ਼ਾਈਲ ਨਸ਼ਟ ਕੀਤੇ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।